ਪਿੰਡ ਅੱਕਾਂਵਾਲੀ ਵਿਖੇ ਹੱਡੀਆ ਅਤੇ ਜੋੜਾ ਦਾ ਮੁਫਤ ਚੈੱਕਅਪ ਕੈਂਪ ਲਗਾਇਆ

0
10

ਬੁਢਲਾਡਾ 24 ਮਈ (ਦਵਿੰਦਰ ਸਿੰਘ ਕੋਹਲੀ)-ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆ ਗੁਰਦਆਰਾ ਪ੍ਰਬੰਧਕ ਕਮੇਟੀ ਅੱਕਾਂਵਾਲੀ ਵੱਲੋਂ ਹੱਡੀਆ ਅਤੇ ਜੋੜਾ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ। ਜਿਸ ਵਿੱਚ ਮਾਨਸਾ ਦੇ ਹੱਡੀਆਂ ਦੇ ਮਾਹਰ ਡਾਕਟਰ ਤਰੁਨ ਬਾਘਲਾ ਵੱਲੋਂ ਮਰੀਜ਼ਾ ਦਾ ਚੈਕ-ਅੱਪ ਕਰਕੇ ਮੁਫ਼ਤ ਦਵਾਈਆ ਦਿੱਤੀਆ ਗਈਆ। ਕੈਂਪ ਦੇ ਮੁੱਖ ਮਹਿਮਾਨ ਚਰਨਜੀਤ ਸਿੰਘ ਅੱਕਾਂਵਾਲੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਮਾਨਸਾ ਵਿਸ਼ੇਸ ਤੌਰ ‘ਤੇ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਜਿਹੇ ਨੌਜਵਾਨ ਡਾਕਟਰ ਲੋਕ ਸੇਵਾ ਨੂੰ ਸਮਰਪਿਤ ਮੁਫ਼ਤ ਦਵਾਈਆਂ ਅਤੇ ਚੈੱਕਅਪ ਕਰਦੇ ਹਨ। ਇਸ ਕੈਂਪ ਵਿੱਚ ਲਗਭਗ 200 ਮਰੀਜ਼ਾ ਦਾ ਚੈਕ-ਅੱਪ ਕਰਕੇ ਮੁਫ਼ਤ ਦਵਾਈਆ ਦਿੱਤੀਆ ਗਈਆ। ਇਸ ਮੌਕੇ ਤੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਨੇ ਕੈਂਪ ਵਿੱਚ ਪਹੁੰਚੇ ਲੋਕਾ ਦਾ ਧੰਨਵਾਦ ਕੀਤਾ। ਇਸ ਕੈਂਪ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸਮੂਹ ਮੈਂਬਰਾਂ ਦੇ ਵਿਸ਼ੇਸ਼ ਸਹਿਯੋਗ ਸਦਕਾ ਕੈਂਪ ਸੰਪੂਰਨ ਕੀਤਾ ਗਿਆ।

NO COMMENTS

LEAVE A REPLY