ਪਲਸ ਪੋਲੀਓ ਮੁਹਿੰਮ ਅਤੇ ਰੁਟੀਨ ਇਮੁਨਾਈਜੇਸ਼ਨ ਸੰਬਧੀ ਜਿਲਾ ਪੱਧਰ ਤੇ ਪੈਰਾਮੈਡੀਕਲ ਸਟਾਫ ਦੀ ਟ੍ਰੇਨਿੰਗ ਕੀਤੀ ਗਈ

0
6

ਅੰਮ੍ਰਿਤਸਰ 9 ਮਈ (ਪਵਿੱਤਰ ਜੋਤ) : ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੂਸਾਰ ਅੱਜ ਮਿਤੀ 09/05/2023 ਨੂੰ ਹਾਲ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਪਲਸ ਪੋਲੀਓ ਮੁਹਿੰਮ ਅਤੇ ਰੁਟੀਨ ਇਮੁਨਾਈਜੇਸ਼ਨ ਸੰਬਧੀ ਜਿਲਾ ਪੱਧਰ ਤੇ ਪੈਰਾਮੈਡੀਕਲ ਸਟਾਫ ਦੀ ਟ੍ਰੇਨਿੰਗ ਕੀਤੀ ਗਈ। ਇਸ ਮੋਕੇ ਤੇ ਜਿਲਾ ਟੀਕਾਕਰਣ ਅਫਸਰ ਡਾ ਕੰਵਲਜੀਤ ਸਿੰਘ ਨੇ ਦੱਸਿਆ ਕਿ  ਇਮੁਨਾਈਜੇਸ਼ਨ ਰਾਹੀਂ ਅਸੀਂ ਆਪਣੇ ਬਚਿਆਂ ਨੂੰ ਬਹੁਤ ਸਾਰੇ ਮਾਰੂ ਰੋਗਾਂ ਤੋਂ ਬਚਆ ਸਕਦੇ ਹਾਂ।ਇਸ ਲਈ ਰੁਟੀਨ ਇਮੁਨਾਈਜੇਸ਼ਨ ਸੰਬਧੀ ਪੈਰਾਮੈਡੀਕਲ ਸਟਾਫ ਦੇ ਕੰਮ ਦੇ ਮਿਆਰ ਵਿਚ ਵਾਧਾ ਕਰਨ ਲਈ ਇਹ ਟੇ੍ਰਨਿੰਗਾਂ ਪੂਰੇ ਜਿਲੇ੍ ਭਰ ਦੇ ਸਟਾਫ ਨੂੰ ਕਰਵਾਈਆਂ ਜਾ ਰਹੀਆਂ ਹਨ।ਇਸਦੇ ਨਾਲ ਹੀ ਪੱਲਸ ਪੋਲੀਓ ਮੁਹਿੰਮ ਜੋ ਕਿ 28 ਮਈ ਨੂੰ ਹੋਣ ਜਾ ਰਿਹਾ ਹੈ, ਦੇ ਸੰਬਧ ਵਿਚ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਜਿਲਾ ਬੀ.ਸੀ.ਜੀ. ਅਫਸਰ ਡਾ ਰਾਘਵ ਗੁਪਤਾ ਨੇ ਇਸ ਅਵਸਰ ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਰੁਟੀਨ ਇਮੁਨਾਈਜੇਸ਼ਨ ਦੇ ਸਾਰੇ ਟੀਕੇ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਲੋਕਾਂ ਨੂੰ ਇਹਨਾਂ ਦਾ ਲਾਭ ਲੈਂਦੇ ਹੋਏ ਆਪਣੇ ਬੱਚਿਆਂ ਨੂੰ ਸਮੇਂ ਸਿਰ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਤੇ ਡਾ ਇਸ਼ਿਤਾ ਵਲੋਂ ਪੱਲਸ ਪੋਲੀਓ, ਮੀਜਲਸ-ਰੂਬੈਲਾ ਖਾਤਮਾਂ ਮੁਹਿੰਮ ਅਤੇ ਰੁਟੀਨ ਇਮੁਨਾਈਜੇਸ਼ਨ ਸੰਬਧੀ ਜਿਲਾ ਪੱਧਰ ਤੇ ਮੈਡੀਕਲ ਅਫਸਰਾਂ ਦੀ ਟ੍ਰੇਨਿੰਗ ਵਿਚ ਬੜੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।ਇਸ ਅਵਸਰ ਤੇ ਜਿਲਾ ਐਮ.ਈ.ਆਈ.ਓ. ਅਮਰਦੀਪ ਸਿੰਘ, ਅਜੈ ਕੁਮਾਰ, ਪਵਨਦੀਪ ਸਿੰਘ ਅਤੇ ਸਮੂਹ ਪੈਰਾਮੈਡੀਕਲ ਸਟਾਫ ਹਾਜਰ ਸਨ।

NO COMMENTS

LEAVE A REPLY