ਆਈਏਐਸ ਹਰਪ੍ਰੀਤ ਸਿੰਘ ਨੇ 50 ਹੋਣਹਾਰ ਬੇਟੀਆਂ ਨੂੰ ਕੀਤਾ ਸਨਮਾਨਿਤ

0
13

 

14ਵਾਂ “ਮਾਣ ਧੀਆਂ ਦਾ ਐਵਾਰਡ” ਸਮਾਗਮ ਸੰਪਨ

ਅੰਮ੍ਰਿਤਸਰ 29 ਅਪ੍ਰੈਲ (ਪਵਿੱਤਰ ਜੋਤ) ਜ਼ਿਲ੍ਹੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਮਾਣ ਧੀਆਂ ‘ਤੇ ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੀ ਯੋਗ ਅਗਵਾਈ ਹੇਠ ਅੱਜ ਪ੍ਰਭਾਕਰ ਸੀ.ਸੈ.ਸਕੂਲ ਛੇਹਰਟਾ ਵਿਖ਼ੇ ਭਰੂਣ ਹੱਤਿਆ ਖ਼ਿਲਾਫ਼ “ਬੇਟੀ ਬਚਾਓ, ਬੇਟੀ ਪੜ੍ਹਾਉ ਮੁਹਿੰਮ” ਤਹਿਤ 14ਵਾਂ ਜ਼ਿਲ੍ਹਾ ਪੱਧਰੀ ਮਾਣ ਧੀਆਂ ‘ਤੇ ਐਵਾਰਡ ਸਮਾਂਰੋਹ ਕਰਵਾਇਆ ਗਿਆ l ਇਸ ਸਮਾਰੋਹ ਵਿੱਚ ਜ਼ਿਲ੍ਹੇ ਦੇ ਵੱਖ-ਵੱਖ 25 ਸਕੂਲਾਂ ਵਿੱਚੋ 9ਵੀਂ ਅਤੇ 11ਵੀਂ ਕਲਾਸ ਦੀ ਸਾਲਾਨਾ ਪ੍ਰੀਖਿਆ ਵਿੱਚੋ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀਆ 50 ਹੋਣਹਾਰ ਬੇਟੀਆਂ ਨੂੰ “ਮਾਣ ਧੀਆਂ ‘ਤੇ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ l ਇਸ ਮੌਂਕੇ ਐਸਡੀਐਮ ਅੰਮ੍ਰਿਤਸਰ-2 ਸ.ਹਰਪ੍ਰੀਤ ਸਿੰਘ (ਆਈਏਐਸ) ਨੇ ਮੁੱਖ ਮਹਿਮਾਨ ਵੱਜੋਂ ਸਿਰਕਤ ਕਰਕੇ ਬੇਟੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਉਪਰੋਕਤ ਸੰਸਥਾ ਵੱਲੋਂ ਇਹ ਬੇਮਿਸਾਲ ਉਪਰਾਲਾ ਕਰਨ ਤੇ ਵਧਾਈ ਦਿੱਤੀ ਅਤੇ ਸੋਸਾਇਟੀ ਦੇ ਮੈਬਰਾ ਦਾ ਧੰਨਵਾਦ ਕਰਦਿਆਂ ਕਿਹਾ ਮੈਂ ਬਹੁਤ ਖੁਸ਼ਕਿਸਮਤ ਮੈਨੂੰ ਇਹਨ੍ਹਾਂ ਹੋਣਹਾਰ ਬੇਟੀਆਂ ਨੂੰ ਸਨਮਾਨਿਤ ਕਰਨ ਦਾ ਮੌਕਾ ਮਿਲਿਆ ਹੈ l ਇਸ ਮੌਂਕੇ ਪ੍ਰਿੰਸੀਪਲ ਰਾਜੇਸ਼ ਪ੍ਰਭਾਕਰ, ਕੰਵਲਜੀਤ ਸਿੰਘ, ਬਲਜਿੰਦਰ ਸਿੰਘ ਮੱਟੂ, ਦਾਨਿਸ਼, ਗੁਰਸ਼ਰਨ ਸਿੰਘ ਸੰਧੂ, ਜਗਜੀਤ ਕੌਰ, ਅਮਨਦੀਪ ਸਿੰਘ, ਤਾਨੀਆ,ਦਮਨਪ੍ਰੀਤ ਕੌਰ, ਜਸ਼ਨਦੀਪ ਕੌਰ,ਕੋਮਲ ਮੈਡਮ ਅਤੇ ਧਰੂਵ ਵਿਸ਼ੇਸ ਤੌਰ ਤੇ ਹਾਜ਼ਿਰ ਸਨ l ਇਸ ਮੌਂਕੇ ਮੰਚ ਸੰਚਾਲਣ ਦੀ ਭੂਮਿਕਾ ਚਾਚਾ ਗੁਰਮੀਤ ਸਿੰਘ ਸੰਧੂ ਨੇ ਬਾਖੂਬੀ ਨਿਭਾਈ l

NO COMMENTS

LEAVE A REPLY