ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਸਲਾਨਾ ਅਵਾਰਡ ਸਮਾਰੋਹ ਦਾ ਆਯੋਜਨ

0
11

ਅੰਮ੍ਰਿਤਸਰ 21 ਅਪ੍ਰੈਲ (ਰਾਜਿੰਦਰ ਧਾਨਿਕ) :  ਸਾਡੇ ਸਤਿਕਾਰਯੋਗ ਚੇਅਰਮੈਨ ਸਰ ਡਾ. ਏ. ਐਫ. ਪਿੰਟੋ ਅਤੇ ਐਮ.ਡੀ. ਮੈਡਮ ਡਾ. ਗ੍ਰੇਸ ਪਿੰਟੋ ਜੀ ਦੀ ਰਹਿਨੁਮਾਈ ਹੇਠ ਅੱਜ ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਧਰਤੀ ਦਿਵਸ ਸਮਾਰੋਹ ਅਤੇ ਸਲਾਨਾ ਅਵਾਰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ: ਜਰਨੈਲ ਸਿੰਘ ਢੋਟ (ਕੌਂਸਲਰ) ਨੇ ਆਪਈ ਹਾਜ਼ਰੀ ਭਰੀ। ਗ੍ਰੇਡ 6 ਤੋਂ 9 ਅਤੇ 11 ਦੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਵਿਦਆਰਥੀਆਂ ਦੇ ਮਾਪਿਆਂ ਨੂੰ ਵੀ ਸਮਾਗਮ ਵਿੱਚ ਸੱਦਾ ਦਿੱਤਾ ਗਿਆ ਸੀ। ਸਮਾਗਮ ਦੀ ਸ਼ੁਰੂਆਤ ਸਰਬ ਸ਼ਕਤੀਮਾਨ ਪ੍ਰਭੂ ਅੱਗੇ ਅਰਦਾਸ ਕਰਕੇ ਕੀਤੀ ਗਈ। ਸਮੁੱਚੀ ਮਨੁੱਖਤਾ ਦੀ ਭਲਾਈ ਲਈ ਵਿਸ਼ੇਸ਼ ਅਰਦਾਸ ਵੀ ਕੀਤੀ ਗਈ। ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਾਡੀ ਧਰਤੀ ਮਾਤਾ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਰੱਖਣ ਬਾਰੇ ਜਾਗਰੂਕਤਾ ਫੈਲਾਉਣ ਲਈ ਇੱਕ ਵਿਚਾਰ ਮੰਚ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਸਾਜਵਾਧਕਾਂ (ਵਿਦਿਆਰਥੀਆਂ)ਨੇ ਰੁੱਖ ਲਗਾਉਣ ਦਾ ਸੰਦੇਸ਼ ਦਿੰਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਪੇਸ਼ ਕੀਤਾ।   ਵਿਦਿਆਰਥੀਆਂ ਨੂੰ ਸਕੂਲ ਪ੍ਰਿੰਸੀਪਲ ਸਮੇਤ ਮੁੱਖ ਮਹਿਮਾਨ ਵੱਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।  ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਗਾ ਕੇ ਹੋਈ। ਇਹ ਸਮੁੱਚਾ ਸਮਾਗਮ ਸਕੂਲ ਪਿੰਸੀਪਲ ਸ੍ਰੀਮਤੀ ਕੰਚਨ ਮਲਹੋਤਰਾ ਦੀ ਅਗਵਾਈ ਹੇਠ ਕਰਵਾਇਆ ਗਿਆ |

NO COMMENTS

LEAVE A REPLY