ਸੀਨੀਅਰ ਸਿਟੀਜਨ ਐਸੋਸੀਏਸ਼ਨ ਬੁਢਲਾਡਾ ਵੱਲੋਂ ਯੋਗਾ ਕੈਂਪ ਦਾ ਆਯੋਜਨ 22 ਤੋਂ

0
16

 

ਬੁਢਲਾਡਾ, 17 ਅਪ੍ਰੈਲ (ਦਵਿੰਦਰ ਸਿੰਘ ਕੋਹਲੀ)-ਸੀਨੀਅਰ ਸਿਟੀਜਨ ਐਸੋਸੀਏਸ਼ਨ ਬੁਢਲਾਡਾ ਵਲੋਂ ਇਕ ਯੋਗ ਕੈਂਪ ਮਿਤੀ 22/04/2023 ਤੋਂ ਮਿਤੀ 27/04/2023 ਤੱਕ ਮਾਤਾ ਕੱਲਰਾਂ ਵਾਲੀ ਧਰਮਸ਼ਾਲਾ ( ਕੁਲਾਨਾ ਚੋਂਂਕ ) ਵਿਖੇ ਲਗਵਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਬਾਬਾ ਰਾਮਦੇਵ ਨਾਲ ਜੁੜੇ ਭਾਰਤ ਸਵਾਭਿਮਾਨ ਪੰਜਾਬ ਦੇ ਸਹਿ ਪ੍ਰਭਾਰੀ,ਯੋਗ ਗੁਰੂ ਦੀਦਾਰ ਸਿੰਘ ( ਭੈਣੀ ਸਾਹਿਬ ਵਾਲੇ) ਅਤੇ ਉਹਨਾਂ ਦੀ ਧਰਮਪਤਨੀ ਨਿਹਾਲ ਕੌਰ ਜਨਤਾ ਨੂੰ ਯੋਗ ਦੇ ਗੁਰ ਸਿਖਾਣਗੇ। ਸੰਸਥਾ ਦੇ ਜ਼ਿਲ੍ਹਾ ਪ੍ਰਭਾਰੀ ਵਿਸਾਖਾ ਸਿੰਘ ਵੀ ਇੱਕ ਸਹਾਇਕ ਵਲੋਂ ਸ਼ਾਮਲ ਰਹਿਣਗੇ। ਇਹ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਕੇਵਲ ਗਰਗ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਮੈਡਮ ਨਵਨੀਤ ਕੌਰ ਗਿੱਲ ਐਸ ਪੀ ਪੰਜਾਬ ਪੁਲਿਸ ਮਾਨਸਾ ਕਰਨਗੇ ਅਤੇ ਡਾਕਟਰ ਰਮੇਸ਼ ਜੈਨ( ਬੰਗਾਲੀ) ,ਸਟੇਟ ਅਵਾਰਡੀ ਮੱਖਣ ਸਿੰਘ ਲੈਕਚਰਾਰ ਅਤੇ ਸਮਾਜ ਸੇਵੀ ਰਾਜਿੰਦਰ ਮੋਨੀ ਇਸ ਸਮਾਰੋਹ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਐਸੋਸੀਏਸ਼ਨ ਦੀ ਮੀਟਿੰਗ ਵਿੱਚ ਕੇਕ ਕੱਟ ਕੇ ਐਸੋਸੀਏਸ਼ਨ ਦੇ ਜਰਨਲ ਸਕੱਤਰ ਜਸਵੰਤ ਸਿੰਗਲਾ ਦਾ ਜਨਮਦਿਨ ਵੀ ਮਨਾਇਆ ਗਿਆ । ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੁੱਖ ਸਰਪ੍ਰਸਤ ਡਾਕਟਰ ਰਮੇਸ਼ ਚੰਦਰ ਜੈਨ( ਬੰਗਾਲੀ) ਚੇਅਰਮੈਨ ਸੁਰਜੀਤ ਸਿੰਘ,ਜਨਰਲ, ਸਕੱਤਰ ਜਸਵੰਤ ਸਿੰਗਲਾ,ਵਿਤ ਸਕੱਤਰ ਸਤਪਾਲ ਗਰਗ, ਪ੍ਰੋਜੈਕਟ ਚੇਅਰਮੈਨ ਵਿਜੇ ਕੁਮਾਰ, ਸਰਪ੍ਰਸਤ ਦਰਸ਼ਨ ਸ਼ਰਮਾ ਅਤੇ ਮੈਂਬਰ ਸਰਵਸ਼੍ਰੀ ਵਿਜੇ ਗਰਗ, ਅਮਰੀਕ ਸਿੰਘ ਭੱਠਲ, ਵਿਜੇ ਵਰਮਾ, ਸੂਬੇਦਾਰ ਸੁਖਦੇਵ ਸਿੰਘ ਆਦਿ ਹਾਜ਼ਰ ਸਨ।

NO COMMENTS

LEAVE A REPLY