ਟੀ.ਬੀ. ਮੁਕਤ ਭਾਰਤ ਤਹਿਤ, ਪੰਜਾਬ ਸਰਕਾਰ ਦੇ ਟੀ.ਬੀ. ਖਾਤਮੇਂ ਲਈ ਵਧੱਦੇ ਕਦਮ
ਅੰਮ੍ਰਿਤਸਰ 24 ਮਾਰਚ (ਪਵਿੱਤਰ ਜੋਤ) : ਸਿਵਲ ਸਰਜਨ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਵਿਸ਼ਵ ਟੀ.ਬੀ. ਦਿਵਸ ਮਨਾਇਆ ਗਿਆ। ਇਸ ਅਵਸਰ ਤੇ ਇਕ ਨੁਕੜ ਨਾਟਕ ਰਾਹੀਂ ਆਮ ਜਨਤਾ ਨੂੰ ਟੀ.ਬੀ. ਲੱਛਣ, ਇਲਾਜ ਅਤੇ ਬਚਾਓ ਸੰਬਧੀ ਜਾਗਰੂਕ ਕੀਤਾ ਗਿਆ।ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ ਰਾਜੂ ਚੌਹਾਨ, ਸੀਨੀਅਰ ਮੈਡੀਕਲ ਅਫਸਰ ਡਾ ਚੰਦਰ ਮੋਹਨ, ਜਿਲਾ੍ਹ ਟੀ.ਬੀ. ਅਫਸਰ ਡਾ ਵਿਜੇ ਗੋਤਵਾਲ ਅਤੇ ਡਿਪਟੀ ਐਮ.ਈ.ਆਈ.ਓ. ਅਮਰਦੀਪ ਸਿੰਘ ਵਲੋਂ ਕਿਹਾ ਗਿਆ ਕਿ ਟੀ.ਬੀ. ਮੁਕਤ ਭਾਰਤ ਤਹਿਤ ਪੰਜਾਬ ਭਰ ਦੀਆਂ ਸਮੂਹ ਸਿਹਤ ਸੰਸਥਾਵਾਂ ਵਿਚ ਜੰਗੀ ਪੱਧਰ ਤੇ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਸੰਨ 2025 ਤੱਕ ਟੀ.ਬੀ. ਦੇ ਖਾਤਮੇਂ ਲਈ ਯਤਨ ਕੀਤੇ ਜਾ ਰਹੇ ਹਨ। ਟੀ.ਬੀ. ਇੱਕ ਇਲਾਜ ਯੋਗ ਬੀਮਾਰੀ ਹੈ, ਜੇਕਰ ਇਸਦਾ ਸਮੇਂ ਸਿਰ ਪਤਾ ਲਗ ਜਾਵੇ ਤਾਂ ਇਸਦਾ ਇਲਾਜ ਆਸਨ ਹੋ ਜਾਂਦਾ ਹੈ।ਇਹ ਇਕ ਮਾਕਰੋਬੈਕਟੀਰੀਅਲ ਟਿਉਬਰਕਲਾਈ ਨਾਂ ਦੇ ਜੀਵਾਣੂ ਤੋਂ ਹੁੰਦਾ ਹੈ। ਜੋ ਕਿ ਖੰਗਣ ਜਾਂ ਨਿੱਛ ਮਾਰਨ ਵਲੇ ਹਵਾ ਰਾਹੀਂ ਫੈਲਦਾ ਹੈ। ਇਸਦੇ ਮੱੁਖ ਲੱਛਣ 2 ਹਫਤੇ ਤੋਂ ਪੁਰਾਣੀ ਖਾਂਸੀ, ਬੁਖਾਰ, ਵਜਨ ਦਾ ਘਟਣਾਂ, ਥਕਾਵਟ ਰਹਿਣਾਂ ਆਦਿ ਹੈ, ਅਜਿਹੇ ਲੱਛਣਾਂ ਵਾਲੇ ਮਰੀਜ ਦਾ ਤੁਰੰਤ ਇਲਾਜ ਕਰਵਾਉਣ ਲਈ ਕਿਸੇ ਨੇੜੇ ਦੇ ਸਰਕਾਰੀ ਹਸਪਤਾਲ ਨਾਲ ਸੰਪਰਕ ਕਰਕੇ ਮੁਫਤ ਇਲਾਜ ਕਰਵਾਉਣਾਂ ਚਾਹਿਦਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਹਰੇਕ ਟੀ.ਬੀ. ਦੇ ਮਰੀਜ ਨੂੰ ਮੁਫਤ ਇਲਾਜ ਦੇ ਨਾਲ-ਨਾਲ ਕੋਰਸ ਪੂਰਾ ਹੋਣ ਤੱਕ 500/ ਰੁਪਏ ਪ੍ਰਤੀ ਮਹੀਨਾਂ ਪੋਸ਼ਟਿਕ ਆਹਾਰ ਲੈਣ ਲਈ ਦਿੱਤੇ ਜਾ ਰਹੇ ਹਨ। ਜਿਲਾ੍ਹ ਅੰਮ੍ਰਿਤਸਰ ਵਿਚ ਸਾਲ 2022 ਤੱਕ 7080 ਟੀ.ਬੀ. ਦੇ ਮਰੀਜ ਸਨ, ਜਿੰਨਾਂ੍ਹ ਵਿਚੋਂ 3536 ਬਿਲਕੁਲ ਠੀਕ ਹੋ ਚੁੱਕੇ ਹਨ ਅਤੇ 3204 ਮਰੀਜਾਂ ਦਾ ਇਲਾਜ ਹਾਲੇ ਚੱਲ ਰਿਹਾ ਹੈ। ਇਸ ਅਵਸਰ ਤੇ ਡਾ ਸੁਖਦੇਵ ਸਿੰਘ ਅਟਵਾਲ, ਡਾ ਸਰੀਕਾ, ਮੈਡਮ ਸੁਮਨ, ਬਲਜੀਤ ਸਿੰਘ ਦੀਪਕ ਖੁਰਾਨਾਂ, ਰਜਨੀਸ਼, ਜਸਪਾਲ ਸਿੰਘ, ਚਰਨਜੀਤ ਸਿੰਘ ਅਤੇ ਸਮੂਹ ਸਟਾਫ ਹਾਜਰ ਸੀ।