ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਯੂਥ ਕਲੱਬ ਹਾਕਮਵਾਲਾ ਵੱਲੋਂ ਸਮਾਜ ਸੇਵਿਕਾ ਜੀਤ ਦਹੀਆ ਦਾ ਵਿਸ਼ੇਸ਼ ਸਨਮਾਨ

0
21

ਬੁਢਲਾਡਾ, 10 ਮਾਰਚ(ਦਵਿੰਦਰ ਸਿੰਘ ਕੋਹਲੀ)-ਸਮਾਜ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੀ ਸੁਤੰਤਰਤਾ ਸੰਗਰਾਮੀਆਂ ਦੀ ਵਾਰਿਸ ਹੋਣਹਾਰ ਧੀ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੀ ਚੈਅਰਮੈਨ ਜੀਤ ਦਹੀਆ ਦਾ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਯੂਥ ਕਲੱਬ ਹਾਕਮਵਾਲਾ ਵੱਲੋਂ ਉਨ੍ਹਾਂ ਦੇ ਘਰ ਜਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਲੱਬ ਪ੍ਰਧਾਨ ਸੁਖਵਿੰਦਰ ਸਿੰਘ ਬੱਬਲ ਅਤੇ ਪ੍ਰੈਸ ਸਕੱਤਰ ਦਰਸ਼ਨ ਸਿੰਘ ਅਤੇ ਸੰਸਾਰ ਸਿੰਘ ਥਿੰਦ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਹਰ ਵਿਅਕਤੀ ਰੋਜ਼ੀ ਰੋਟੀ ਕਮਾਉਣ ਦੇ ਲਈ ਮਿਹਨਤ ਮੁਸ਼ੱਕਤ ਕਰ‌ ਰਿਹਾ ਹੈ ਅਤੇ ਆਪਣਾ ਨਿੱਜੀ ਜੀਵਨ ਸਫਲ ਬਣਾਉਣ ਲਈ ਲੱਗਾ ਹੋਇਆ ਹੈ। ਪਰੰਤੂ ਇਸ ਦੇ ਉਲਟ ਮਾਨਸਾ ਜ਼ਿਲ੍ਹੇ ਦੀ ਹੋਣਹਾਰ ਧੀ ਜੀਤ ਦਹੀਆ ਲੋਕਾਂ ਲਈ ਮਿਸਾਲ ਬਣਦੀ ਜਾ ਰਹੀ ਹੈ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰ ਰਹੀ ਹੈ। ਘਰੇਲੂ ਝੰਜਟਾਂ ਹੋਣ ਦੇ ਬਾਵਜੂਦ ਆਪਣੀ ਨਿੱਜੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਗਰੀਬ‌ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕਰਨਾ ਇੱਕ ਮਹਾਨ ਕੰਮ ਹੈ। ਉਨ੍ਹਾਂ ਵੱਲੋਂ ਇੱਕ ਔਰਤ ਹੋਣ ਦੇ ਬਾਵਜੂਦ ਸਮਾਜ ਸੇਵਾ ਵਿੱਚ ਯੋਗਦਾਨ ਦੇਣਾ ਇੱਕ ਵੱਡੀ ਉਪਲੱਬਧੀ ਹੈ ਅਤੇ ਲੋਕਾਂ ਨੂੰ ਵੀ ਉਨ੍ਹਾਂ ਦੇ ਨਿੱਜੀ ਜੀਵਨ ਤੋਂ ਪ੍ਰੇਰਨਾ ਲੈਣ ਦੀ ਸਿੱਖ ਦਿੱਤੀ। ਸਮਾਜ ਸੇਵਾ ਦੇ ਕੰਮਾਂ ਜਿਵੇਂ ਲੋੜਵੰਦ ਨੌਜਵਾਨ ਲੜਕੀਆਂ ਨੂੰ ਸਿਲਾਈ ਕਢਾਈ ਦੇ ਕੰਮ ਸਿਖਾ ਕੇ ਰੁਜ਼ਗਾਰ ਪ੍ਰਦਾਨ ਕਰਨਾ ਅਤੇ ਗਰੀਬ ਲੋੜਵੰਦ ਪਰਿਵਾਰਾਂ ਨੂੰ ਆਪਣੇ ਨਿੱਜੀ ਖਰਚੇ’ਤੇ ਆਰਥਿਕ ਸਹਾਇਤਾ ਦੇਣਾ ਆਦਿ ਖੇਤਰਾਂ ਵਿੱਚ ਉਨ੍ਹਾਂ ਦੇ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਡਾ ਕਲੱਬ ਸਮਾਜ ਸੇਵਿਕਾ ਜੀਤ ਦਹੀਆ ਨੂੰ ਸਨਮਾਨਿਤ ਕਰਨ ਤੇ ਮਾਣ ਮਹਿਸੂਸ ਕਰਦਾ ਹੈ। ਇਸ ਮੌਕੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ, ਸੋਨੀਆ ਗਰਗ, ਨੀਤੂ ਰਾਣੀ, ਪਰਮਜੀਤ ਕੌਰ, ਰੁਪਿੰਦਰ ਕੌਰ,ਸੁਖਵਰਸਾ ਰਾਣੀ,ਰਜਿੰਦਰ ਕੌਰ, ਜਦੋਂ ਕਿ ਉਸ ਵਿਚ ਬਲਾਕ ਬੁਢਲਾਡਾ ਦੇ ਪ੍ਰਧਾਨ ਮੱਖਣ ਸਿੰਘ, ਨਰਿੰਦਰ ਸਿੰਘ ਬੁਢਲਾਡਾ, ਕੁਲਦੀਪ ਸਿੰਘ ਫਫੜੇ ਅਤੇ ਕਾਲਾ ਸਿੰਘ ਬੁਢਲਾਡਾ ਆਦਿ ਹਾਜ਼ਰ ਸਨ।

NO COMMENTS

LEAVE A REPLY