ਅੰਮ੍ਰਿਤਸਰ,9 ਮਾਰਚ (ਰਾਜਿੰਦਰ ਧਾਨਿਕ) – ਜ਼ਿੰਦਗੀ ਅਤੇ ਮੌਤ ਦੇ ਨਾਲ ਲੜ ਰਹੇ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇਣ ਦੇ ਉਦੇਸ਼ ਦੇ ਨਾਲ ਪਿੰਡ ਉਡਾਣਵਾਲ ਨਜ਼ਦੀਕ ਸ੍ਰੀ ਹਰਗੋਬਿੰਦਪੁਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦੋਰਾਂਨ 42 ਖੂਨ ਦਾਨੀਆਂ ਵੱਲੋਂ ਖੂਨ ਦਾਨ ਕਰਦੇ ਹੋਏ ਦੂਸਰਿਆਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਟਸ ਸੁਸਾਇਟੀ ਦੇ ਧਾਰਮਿਕ ਯੂਨਿਟ ਏਕਨੂਰ ਸੇਵਾ ਟਰੱਸਟ ਦੇ ਸਹਿਯੋਗ ਦੇ ਨਾਲ ਡਾ.ਸਤਨਾਮ ਸਿੰਘ ਦੀ ਦੇਖ-ਰੇਖ ਵਿਚ ਆਯੋਜਿਤ ਖੂਨਦਾਨ ਕੈਂਪ ਦੌਰਾਨ ਸੰਸਥਾ ਦੇ ਅਹੁਦੇਦਾਰ ਡਾ.ਸਤਨਾਮ ਸਿੰਘ,ਅਰਵਿੰਦਰ ਵੜੈਚ,ਅਦਲੱਖਾ ਬਲੈਡ ਬੈਂਕ ਦੇ ਮੈਨੇਜਰ ਰਮੇਸ਼ ਚੋਪੜਾ, ਡਾ.ਰਮੇਸ਼ਪਾਲ ਸਿੰਘ ਨੇ ਨੌਜਵਾਨਾਂ ਵਿੱਚ ਖੂਨਦਾਨ ਪ੍ਰਤੀ ਵੱਧਦੇ ਉਤਸ਼ਾਹ ਨੂੰ ਦੇਖ ਕੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਖੂਨਦਾਨ ਕਰਨਾ ਇੱਕ ਪੁਨ ਦਾ ਕੰਮ ਹੈ ਜਿਸ ਦੇ ਨਾਲ ਪਰਮਾਤਮਾ ਦਾ ਆਸ਼ੀਰਵਾਦ ਵੀ ਮਿਲਦਾ ਹੈ। ਕਿਉਂਕਿ ਤੁਹਾਡੇ ਵੱਲੋਂ ਕੀਤੇ ਖ਼ੂਨ-ਦਾਨ ਦੇ ਇੱਕ ਯੂਨਿਟ ਦੇ ਨਾਲ ਤਿੰਨ ਜ਼ਿੰਦਗੀਆਂ ਦਾ ਬਚਾਅ ਹੋ ਸਕਦਾ ਹਨ। ਉਹਨਾਂ ਨੇ ਖ਼ੂਨਦਾਨ ਕਰਨ ਦੇ ਨਾਲ ਹੋਣ ਵਾਲੇ ਫਾਇਦਿਆਂ ਸਬੰਧੀ ਵੀ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਤੇ ਰਜਿੰਦਰ ਸਿੰਘ ਰਾਵਤ,ਪਵਿੱਤਰਜੋਤ ਵੜੈਚ, ਪਿ੍ਆ,ਰਵਨੀਤ, ਮਨਮੀਤ,ਬਲਵਿੰਦਰ ਕੌਰ, ਜਸਕਰਨ ਸਿੰਘ ਸਮੇਤ ਹੋਰ ਕਈ ਮੈਂਬਰ ਵੀ ਮੌਜੂਦ ਸਨ।