ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਵੱਲੋਂ ਸਖ਼ਤ ਚਿਤਾਵਨੀ,ਲੋਨ ਦਾ ਝਾਂਸਾ ਦੇ ਕੇ ਧੋਖਾਧੜੀ ਕਰਨ ਵਾਲਿਆਂ ਖ਼ਿਲਾਫ਼ ਕੱਸਿਆ ਜਾਵੇਗਾ ਸ਼ਿਕੰਜਾ

0
9

ਬੁਢਲਾਡਾ, 31 ਜਨਵਰੀ -(ਦਵਿੰਦਰ ਸਿੰਘ ਕੋਹਲੀ)-ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਗੁਰਕੀਰਤ ਸਿੰਘ ਬੇਦੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਕਾਨੂੰਨੀ ਸਲਾਹਕਾਰ ਮਨਿੰਦਰਬੀਰ ਸਿੰਘ ਗਿੱਲ ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ।ਜਿਸ ਤਹਿਤ ਲੋਨ ਦਾ ਝਾਂਸਾ ਦੇ ਕੇ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਜੋ ਲੋਕਾਂ ਨੂੰ ਲੋਨ ਦੇ ਝੂਠੇ ਵਾਅਦੇ ਕਰਕੇ ਪੈਸੇ ਵਸੂਲ ਕਰ ਰਹੇ ਹਨ, ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਦੌਰਾਨ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਗੁਰਕੀਰਤ ਸਿੰਘ ਬੇਦੀ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਲੋਕ‌ ਲੋਨ ਧੋਖਾਧੜੀ ਦਾ ਸ਼ਿਕਾਰ ਹੋ ਚੁੱਕੇ ਹਨ ਤਾਂ ਉਹ ਉਨ੍ਹਾਂ ਨਾਲ ਜਾਂ ਪੰਜਾਬ ਦੇ ਕਾਨੂੰਨੀ ਸਲਾਹਕਾਰ ਮਨਿੰਦਰਬੀਰ ਸਿੰਘ ਗਿੱਲ ਨਾਲ ਇਸ  ਮੋਬਾਈਲ ਨੰਬਰ – 7837630036 ਤੇ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜਿਲ੍ਹਾ ਮਾਨਸਾ ਦੇ ਚੇਅਰਮੈਨ ਜੀਤ ਦਹੀਆ, ਬਲਾਕ ਬੁਢਲਾਡਾ ਦੇ ਪ੍ਰਧਾਨ ਮੱਖਣ ਸਿੰਘ, ਬਲਾਕ ਬੋਹਾ ਦੇ ਪ੍ਰਧਾਨ ਦਰਸ਼ਨ ਸਿੰਘ ਹਾਕਮਵਾਲਾ, ਹਰਦੇਵ ਸਿੰਘ ਖਿਆਲਾ, ਨਰਿੰਦਰ ਸਿੰਘ, ਬਿੱਕਰ ਸਿੰਘ ਮੰਗਾਨੀਆਂ, ਸੁਮਨ ਰਾਣੀ, ਰਾਜਿੰਦਰ ਕੌਰ ਫਫੜੇ ਭਾਈਕੇ, ਨਵੀ ਪ੍ਰਧਾਨ, ਜ਼ਿਲ੍ਹਾ ਮੀਡਿਆ ਇੰਚਾਰਜ ਦਵਿੰਦਰ ਸਿੰਘ ਕੋਹਲੀ ਆਦਿ ਹਾਜ਼ਰ ਸਨ |

NO COMMENTS

LEAVE A REPLY