ਭਾਜਪਾ ਅਲਖ਼ ਜਗਾਓ ਮੋਟਰਸਾਈਕਲ ਰੈਲੀ ਕੱਢ ਕੇ ਨਵੇਂ ਸਾਲ ਦਾ ਕੀਤਾ ਅਗਾਜ਼

0
21

ਨਗਰ ਨਿਗਮ ਚੋਣਾਂ ਵਿਚ ਭਾਜਪਾ ਦਾ ਮੇਅਰ ਬਣਨਾ ਤੈਅ-ਡਾ.ਸੰਧੂ,ਪਿੰਟੂ

ਰੈਲੀ ਦੇ ਨਾਲ ਭਾਜਪਾ ਦੇ ਰੰਗ ਵਿੱਚ ਰੰਗੀ ਵਾਰਡ ਨੰਬਰ 13 ਮਜੀਠਾ ਰੋਡ

ਰਜਿੰਦਰ ਸ਼ਰਮਾ,ਲਵਲੀਨ ਵੜੈਚ ਨੇ ਮਹਿਮਾਨਾਂ ਨੂੰ ਕੀਤਾ ਸਨਮਾਨਿਤ
ਅੰਮ੍ਰਿਤਸਰ,1 ਜਨਵਰੀ (ਰਾਜਿੰਦਰ ਧਾਨਿਕ)- ਭਾਰਤੀ ਜਨਤਾ ਪਾਰਟੀ ਹਲਕਾ ਨੌਰਥ ਦੇ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਭਾਜਪਾ ਅਲਖ਼ ਜਗਾਓ ਮੋਟਰਸਾਈਕਲ ਰੈਲੀ ਦੇ ਨਾਲ ਕੀਤੀ ਗਈ। ਵਾਰਡ ਨੰਬਰ 13 ਦੀ ਇੰਚਾਰਜ ਲਵਲੀਨ ਵੜੈਚ ਅਤੇ ਭਾਜਪਾ ਆਗੂ ਰਾਜਿੰਦਰ ਸ਼ਰਮਾ ਆਰ.ਟੀ. ਆਈ ਐਕਟੁਵੀਸਟ ਦੀ ਅਗਵਾਈ ਹੇਠ ਕੱਢੀ ਗਈ ਮੋਟਰਸਾਇਕਲ ਰੈਲੀ ਵਿੱਚ ਸੈਂਕੜੇ ਨੌਜਵਾਨਾਂ ਨੇ ਹਿੱਸਾ ਲੈ ਕੇ ਭਾਜਪਾ ਦੇ ਹੱਕ ਵਿੱਚ ਅਲਖ ਜਗਾਈ। ਰੈਲੀ ਦਸ਼ਮੇਸ਼ ਐਵਨਿਊ ਤੋਂ ਸ਼ੁਰੂ ਹੋ ਕੇ ਬਾਈਪਾਸ ਮਜੀਠਾ ਰੋਡ, ਗਰੀਨ ਫੀਲਡ,ਨਿਊ ਗ੍ਰੀਨ ਫੀਲਡ,ਗੁਲਮੋਹਰ ਐਵਨੀਉ, ਇੰਦਰਾ ਕਲੋਨੀ, ਸ਼ੇਰ-ਏ-ਪੰਜਾਬ ਐਵਨਿਊ,ਸ੍ਰੀ ਰਾਮ ਐਵਨੀਉ ਵਿਖੇ ਭਾਜਪਾ ਦਫ਼ਤਰ ਵਿਖੇ ਸਮਾਪਤ ਹੋਈ। ਰੈਲੀ ਦਾ ਸ਼ੁਭ ਆਰੰਭ ਭਾਜਪਾ ਸ਼ਹਿਰੀ ਦੇ ਪ੍ਰਧਾਨ ਡਾ. ਹਰਵਿੰਦਰ ਸਿੰਘ ਸੰਧੂ,ਹਲਕਾ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ,ਮੰਡਲ ਪ੍ਰਧਾਨ ਕਪਿਲ ਸ਼ਰਮਾ ਵੱਲੋਂ ਕੀਤਾ ਗਿਆ। ਮਹਿਮਾਨਾਂ ਨੇ ਸਹਿਰਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁੱਭ ਕਾਮਨਾਵਾਂ ਭੇਟ ਕਰਦੇ ਹੋਏ ਸੰਬੋਧਨ ਕਰਦਿਆਂ ਕਿਹਾ ਕਿ ਸਫ਼ਲਤਾਪੂਰਵਕ ਮੋਟਰਸਾਈਕਲ ਰੈਲੀ ਦੀ ਤਰ੍ਹਾਂ ਹਰੇਕ ਵਾਰਡ ਪੱਧਰ ਤੇ ਅਜਿਹੇ ਪ੍ਰੋਗਰਾਮ ਕਰਵਾਏ ਜਾਣਗੇ। ਉਨ੍ਹਾਂ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਜਪਾ ਦੀਆਂ ਜਨ ਹਤੈਸ਼ੀ ਅਤੇ ਪੰਜਾਬ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਨੂੰ ਘਰ ਘਰ ਪਹੁੰਚਾਇਆ ਜਾਵੇਗਾ। ਭਾਜਪਾ ਦੀ ਕੇਂਦਰ ਸਰਕਾਰ ਦੀਆਂ ਦਰਜਨਾਂ ਸਕੀਮਾਂ ਅਤੇ ਯੋਜਨਾਵਾਂ ਦਾ ਲਾਭ ਪੰਜਾਬ ਦੀ ਜਨਤਾ ਨੂੰ ਦਿੱਤਾ ਜਾ ਰਿਹਾ ਹੈ। ਜਿਸ ਦੀ ਸੱਚਾਈ ਲੋਕਾਂ ਤੱਕ ਪਹੁੰਚਾਈ ਜਾਵੇਗੀ। ਡਾ. ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਭਾਜਪਾ ਤਿਆਰ-ਬਰ-ਤਿਆਰ ਹੈ। ਜਿਸ ਵਿਚ ਭਾਜਪਾ ਉਮੀਦਵਾਰਾਂ ਦੀ ਜਿੱਤ ਹੋਵੇਗੀ ਅਤੇ ਗੁਰੂ ਨਗਰੀ ਵਿਚ ਭਾਜਪਾ ਦਾ ਮੇਅਰ ਬਣੇਗਾ। ਉਨ੍ਹਾਂ ਨੇ ਕਿਹਾ ਕਿ ਦਸ਼ਮੇਸ਼ ਐਵਨਿਊ ਮਜੀਠਾ ਰੋਡ ਤੋਂ ਰਜਿੰਦਰ ਸ਼ਰਮਾ ਅਤੇ ਵਾਰਡ ਨੰ 13 ਵਿੱਚ ਲਵਲੀਨ ਵੜੈਚ ਵੱਲੋਂ ਭਾਜਪਾ ਦੇ ਹੱਕ ਵਿਚ ਪਾਇਆ ਜਾ ਰਿਹਾ ਯੋਗਦਾਨ ਸਰਾਹਨਾਯੋਗ ਹੈ।
ਰੈਲੀ ਦੇ ਆਯੋਜਕ ਰਾਜਿੰਦਰ ਸ਼ਰਮਾ,ਅਰਵਿੰਦਰ ਵੜੈਚ,ਲਵਲੀਨ ਵੜੈਚ ਵੱਲੋਂ ਰੈਲੀ ਵਿੱਚ ਯੋਗਦਾਨ ਦੇਣ ਵਾਲੇ ਨੌਜਵਾਨਾਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਲਾਕਾ ਦਸ਼ਮੇਸ਼ ਐਵਨਿਊ ਅਤੇ ਵਾਰਡ ਨੰਬਰ 13 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਭਾਜਪਾ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦੇ ਨਾਲ ਨਾਲ ਲੋਕਾਂ ਨੂੰ ਸਮਾਜ ਸੇਵੀ ਸੇਵਾਵਾਂ ਹਮੇਸ਼ਾ ਭੇਟ ਕੀਤੀਆਂ ਜਾਣਗੀਆਂ। ਇਸ ਮੌਕੇ ਤੇ ਰਜਿੰਦਰ ਸਿੰਘ ਰਾਵਤ,ਰਮੇਸ਼ ਚੋਪੜਾ,ਜਤਿੰਦਰ ਸਿੰਘ ਵਿੱਕੀ, ਮੇਜਰ ਸਿੰਘ,ਅਨਮੋਲ ਸ਼ਰਮਾ,ਪਵਨ ਸ਼ਰਮਾ, ਗੁਲਸ਼ਨ ਕੁਮਾਰ,ਰਾਮ ਕੁਮਾਰ,ਵਿਨੈ,ਬੋਬੀ,ਨਵੀਨ,ਮੋਹਿਤ,ਅਰਵਿੰਦਰ,ਹਿਮਾਂਸ਼ੂ,ਰਾਮ ਕੁਮਾਰ,ਸਾਹਿਲ ਸ਼ਰਮਾ,ਰਾਜੇਸ਼ ਕੁਮਾਰ,ਸੰਨੀ ਜੋੜਾ ਫਾਟਕ,ਪ੍ਮੋਧ ਸਹਿਗਲ,ਕਿਕੀ ਪ੍ਧਾਨ,ਸੁਰਜੀਤ ਦੇਵਗਨ,ਧਵਨ,ਦੇਵ ਇੰਦਰ,ਸੋਨੂ,ਹਰੀਸ਼ ਕੁਮਾਰ, ਪੰਡਿਤ ਸੁਮਨ ਕੁਮਾਰ,ਮੋਹਿਤ ਸ਼ਰਮਾ,ਸੰਜੀਤ ਸਿੰਘ, ਅਦਿੱਤਿਅ ਸ਼ਰਮਾਂ,ਮੋਨੂੰ,ਸੁਮਿਤ ਸ਼ਰਮਾ,ਦੇਵ ਦੱਤ, ਜਤਿੰਦਰ ਅਰੋੜਾ, ਸੁਦੇਸ਼ ਸ਼ਰਮਾ,ਸਮੇਤ ਸੈਂਕੜੇ ਨੌਜਵਾਨ ਭਾਜਪਾ ਵਰਕਰ ਮੌਜੂਦ ਸਨ।

NO COMMENTS

LEAVE A REPLY