ਅੰਮ੍ਰਿਤਸਰ 30 ਦਸੰਬਰ (ਪਵਿੱਤਰ ਜੋਤ) :ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜਿਲ੍ਹਾ ਰੈਡ ਕਰਾਸ ਸੁਸਾਇਟੀ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਹੱਡ ਚੀਰਵੀਂ ਠੰਡ ਨੂੰ ਵੇਖਦੇ ਹੋਏ ਰਤਨ ਸਿੰਘ ਚੌਂਕ ਵਿਖੇ ਰਿਕਸ਼ਾ ਚਾਲਕ, ਲੇਬਰ ਅਤੇ ਫੁੱਟ ਪਾਥਾਂ ਤੇ ਬੈਠੇ ਹੋਏ ਬੇਸਹਾਰਾ ਬਜ਼ੁਰਗਾਂ, ਔਰਤਾਂ ਨੂੰ ਕੰਬਲਾਂ ਦੀ ਵੰਡ ਕੀਤੀ ਗਈ।
ਇਸ ਮੌਕੇ ਸ੍ਰੀ ਅਸੀਸਇੰਦਰ ਸਿੰਘ, ਕਾਰਜਕਾਰੀ ਸਕੱਤਰ, ਰੈਡ ਕਰਾਸ, ਲੇਡੀ ਮੈਂਬਰਜ ਅਤੇ ਸਮੂਹ ਰੈਡ ਕਰਾਸ ਸਟਾਫ ਮੌਜੂਦ ਸਨ। ਰੈਡ ਕਰਾਸ ਵਲੋਂ ਅੰਗਹੀਣ ਵਿਅਕਤੀਆਂ ਨੂੰ ਮੁਫ਼ਤ ਟਰਾਈਸਾਇਕਲ, ਵਹੀਲ ਚੇਅਰ, ਕੰਨਾਂ ਦੀਆਂ ਮਸ਼ੀਨਾਂ, ਭੋੜੀਆ, ਨਕਲੀ ਅੰਗ, ਵਿਧਵਾ ਔਰਤਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਜਾਂਦੀਆਂ ਹਨ ਅਤੇ ਸਾਂਝੀ ਰਸੋਈ ਰਾਹੀਂ 10/- ਰੁਪਏ ਵਿੱਚ ਖਾਣਾ ਵੀ ਉਪਲਬਧ ਕਰਵਾਇਆ ਜਾਂਦਾ ਹੈ।
ਇਸ ਮੌਕੇ ਤੇ ਸਕੱਤਰ, ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਵਲੋਂ ਆਮ ਪਬਲਿਕ ਨੂੰ ਅਪੀਲ ਕੀਤੀ ਗਈ ਹੈ ਕਿ ਲੋਕ ਭਲਾਈ ਦੇ ਕੰਮਾਂ ਨੂੰ ਜਾਰੀ ਰਖਣ ਲਈ ਰੈਡ ਕਰਾਸ ਦੇ ਵੱਧ ਤੋਂ ਵੱਧ ਮੈਂਬਰ ਬਣਕੇ ਇਸ ਭਲਾਈ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਣ।
===—