ਮਹਾਰਾਜ ਬਾਵਾ ਲਾਲ ਦਿਆਲ ਜੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਸੰਗਤਾਂ ਨੇ ਨਿਕਾਲੀ ਪ੍ਰਭਾਤ ਫੇਰੀ

0
19

ਅੰਮ੍ਰਿਤਸਰ,24 ਦਸੰਬਰ (ਪਵਿੱਤਰ ਜੋਤ)- ਮਹਾਰਾਜ ਬਾਵਾ ਲਾਲ ਦਿਆਲ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਸੰਗਤਾਂ ਵੱਲੋਂ ਪੂਰੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕੱਢੀਆਂ ਜਾ ਰਹੀਆਂ ਹਨ। ਗੱਦੀ ਬਾਵਾ ਲਾਲ ਦਿਆਲ ਜੀ ਕਰਮੁ ਡਿਓੜੀ ਦੇ ਮਹੰਤ ਅਨੰਤ ਦਾਸ ਜੀ ਦੀ ਦੇਖ ਰੇਖ ਵਿੱਚ ਪ੍ਰਭਾਤ ਫੇਰੀਆਂ 4 ਦਸੰਬਰ ਤੋਂ ਆਰੰਭ ਕੀਤੀਆਂ ਗਈਆਂ ਹਨ। ਪ੍ਰਭਾਤ ਫੇਰੀਆਂ ਦੇ ਦੌਰਾਨ ਮਹਾਰਾਜ ਬਾਵਾ ਲਾਲ ਦਿਆਲ ਜੀ ਦੀ ਸ਼ਸ਼ੋਭਿਤ ਪਾਲਕੀ ਦੇ ਨਾਲ ਸੰਗਤਾਂ ਵੱਲੋਂ ਗੁਰੂ ਮਹਿਮਾ ਦਾ ਗੁਣਗਾਣ ਕਰਦੇ ਹੋਏ ਆਪਣਾ ਜੀਵਨ ਸਫਲ ਕੀਤਾ ਜਾ ਰਿਹਾ ਹੈ। ਮਜੀਠਾ ਰੋਡ ਤੇ ਵਾਰਡ ਨੰ 13 ਵਿਖੇ ਦੇਵ ਰਾਜ ਰਾਣੀ ਜੀ ਦੇ ਨਾਲ ਸੰਗਤਾਂ ਵੱਲੋਂ ਵੱਖ ਵੱਖ ਇਲਾਕਿਆਂ ਵਿੱਚ ਪ੍ਰਭਾਤ ਫੇਰੀ ਨਿਕਲੀ ਗਈ। ਸੰਗਤਾਂ ਵੱਲੋਂ ਪ੍ਰਭਾਤ ਫੇਰੀ ਦਾ ਜਗ੍ਹਾ-ਜਗ੍ਹਾ ਤੇ ਸੁਆਗਤ ਵੀ ਕੀਤਾ ਗਿਆ। ਇਸ ਮੌਕੇ ਤੇ ਰਮਨ ਕੁਮਾਰ,ਅਰੁਣ ਕਾਲੀਆ,ਧੀਰਜ ਮਲਹੋਤਰਾ, ਲਵਲੀਨ ਵੜੈਚ,ਯਸ਼ਪਾਲ ਮੰਨਣ,ਸ਼ਿਵ ਕੁਮਾਰ,ਸ਼ੰਮੀ ਕਪੂਰ,ਅਜੇ,ਰਕੇਸ਼, ਗਣੇਸ਼,ਰਜਿੰਦਰ ਠੇਕੇਦਾਰ, ਨਰਿੰਦਰ ਕੁਮਾਰ, ਸੁਭਾਸ਼ ਹਾਂਡਾ,ਮਨਿੰਦਰ ਸਿੰਘ, ਰਾਜ ਕੁਮਾਰ,ਬੋਬੀ ਸਮੇਤ ਹੋਰ ਸ਼ਰਧਾਲੂਆਂ ਵੱਲੋਂ ਹਾਜ਼ਰੀਆਂ ਭਰੀਆਂ ਗਈਆਂ।

NO COMMENTS

LEAVE A REPLY