ਚਿਹਰੇ ਦੀ ਖੂਬਸੂਰਤੀ ਅਤੇ ਸੰਭਾਲ ਨੂੰ ਲੈ ਕੇ ਪ੍ਰੋਗਰਾਮ ਆਯੋਜਿਤ

0
75

 

ਅੰਮ੍ਰਿਤਸਰ,25 ਨਵੰਬਰ (ਪਵਿੱਤਰ ਜੋਤ) – ਸਰਦੀਆਂ ਦੇ ਬਦਲਦੇ ਮੌਸਮ ਦੇ ਦੌਰਾਨ ਸਕਿਨ ਦੀ ਦੇਖਭਾਲ ਅਤੇ ਬਚਾਓ ਨੂੰ ਲੈ ਕੇ ਆਈ.ਡੀ.ਐਚ ਮਾਰਕੀਟ ਅੰਮ੍ਰਿਤਸਰ ਵਿਖੇ ਪ੍ਰੋਗਰਾਮ ਕਰਵਾਇਆ ਗਿਆ। ਰਵੀ ਕੁਮਾਰ ਦੀ ਦੇਖ-ਰੇਖ ਵਿਚ ਆਯੋਜਿਤ ਪ੍ਰੋਗਰਾਮ ਦੌਰਾਨ ਪ੍ਰਿੰਸੀਪਲ ਨੀਰੂ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੈਡਮ ਪਲਵਿੰਦਰ ਕੌਰ ਦੀ ਦੇਖ-ਰੇਖ ਵਿੱਚ ਲੜਕੀਆਂ ਨੂੰ ਸਕਿਨ ਦੀ ਸੰਭਾਲ ਸਬੰਧੀ ਵੱਖ ਵੱਖ ਟਿਪਸ ਦਿੱਤੇ ਗਏ। ਪੀ.ਟੀ ਮੋਹਨ ਲਾਲ ਐਸ.ਡੀ ਕਾਲਜ ਫਾਰ ਵੁਮੈਨ ਗੁਰਦਾਸਪੁਰ ਤੋਂ ਆਈਆਂ ਲੜਕੀਆਂ ਨੇ ਪੂਰੇ ਉਤਸ਼ਾਹ ਦੇ ਨਾਲ ਜਾਣਕਾਰੀਆਂ ਹਾਸਲ ਕੀਤੀਆਂ। ਮੈਡਮ ਡਿੰਪਲ ਨੇ ਬੱਚਿਆਂ ਨੂੰ ਸਕਿਨ ਅਤੇ ਖਾਸ ਕਰਕੇ ਚਿਹਰੇ ਦੀ ਦੀ ਸੰਭਾਲ ਸਬੰਧੀ ਦੱਸਿਆ। ਉਹਨਾਂ ਨੇ ਕਿਹਾ ਕਿ ਚਿਹਰੇ ਦੀ ਖ਼ੂਬਸੂਰਤੀ ਹਰ ਕਿਸੇ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਸੁੰਦਰ ਨਜ਼ਰ ਆਉਣ ਲਈ ਗਰਮੀਆਂ ਅਤੇ ਸਰਦੀਆਂ ਮੌਸਮ ਵਿਚ ਚਿਹਰੇ ਦੀ ਸੰਭਾਲ ਨੂੰ ਲੈ ਕੇ ਵੱਖ ਵੱਖ ਪ੍ਰੋਡੈਕਟ ਦਾ ਇਸਤੇਮਾਲ ਕਰਨਾ ਜ਼ਰੂਰੀ ਹੈ। ਇਸ ਮੌਕੇ ਤੇ ਲੜਕੀਆਂ ਨੂੰ ਇਨਾਮ ਵੀ ਦਿੱਤੇ ਗਏ। ਪ੍ਰੋਗਰਾਮ ਦੌਰਾਨ ਹਰਮੀਤ ਸਿੰਘ ਵਿੱਕੀ,ਰਜੇਸ਼ ਕੁਮਾਰ ਗੌਰਵ ਵੀ ਮੌਜੂਦ ਸਨ।

NO COMMENTS

LEAVE A REPLY