ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ

0
12

ਬੁਢਲਾਡਾ, 10 ਨਵੰਬਰ (ਦਵਿੰਦਰ ਸਿੰਘ ਕੋਹਲੀ)-ਗੁਰਦੁਆਰਾ ਸਿੰਘ ਸਭਾ ਪਾਤਸ਼ਾਹੀ ਨੌਵੀਂ ਮਾਨਸਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ।ਨਗਰ ਕੀਰਤਨ ਮੇਨ ਬਾਜ਼ਾਰ ਵਿੱਚੋਂ ਹੁੰਦਾ ਹੋਇਆ ਬੱਸ‌ ਸਟੈਂਡ ਦੇ ਚੌਂਕ ਉੱਤੇ ਪਹੁੰਚਿਆਂ।ਐਂਟੀ ਕੁਰੱਪਸ਼ਨ ਇੰਡੀਆ ਦੇ ਪੰਜਾਬ ਪ੍ਧਾਨ ਗੁਰਕੀਰਤ ਸਿੰਘ ਬੇਦੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਂਟੀ ਕੁਰੱਪਸ਼ਨ ਦੀ ਜ਼ਿਲ੍ਹਾ ਚੈਅਰਮੈਨ ਜੀਤ ਦਹੀਆ ਅਤੇ ਸਮੂਹ ਸਟਾਫ਼ ਵੱਲੋਂ ਸੰਗਤਾਂ ਲਈ ਦੁੱਧ ਦਾ ਲੰਗਰ ਲਗਾਇਆ ਗਿਆ।ਨਗਰ ਕੀਰਤਨ ਦੌਰਾਨ ਐਸੋਸੀਏਸ਼ਨ ਦੀ ਟੀਮ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ ਪੰਜਾਂ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਨਗਰ ਕੀਰਤਨ ਦੌਰਾਨ ਸੰਗਤਾਂ ਨੂੰ ਬੂਟੇ ਵੰਡੇ ਗਏ।ਨਗਰ ਕੀਰਤਨ ਦੌਰਾਨ ਐਂਟੀ ਕੁਰੱਪਸ਼ਨ ਦੀ ਚੈਅਰਮੈਨ ਜੀਤ ਦਹੀਆ,ਐਂਟੀ ਕੁਰੱਪਸ਼ਨ ਦੇ ਮੈਂਬਰ ਕਿਰਨ ਕੌਰ, ਸੁਮਨ ਲੋਟੀਆ,ਸੁਖਵਰਸਾ ਰਾਣੀ, ਸਰਬਜੀਤ ਕੌਰ ਮੂਸਾ, ਰਜਿੰਦਰ ਧਾਲੀਵਾਲ, ਰਜਿੰਦਰ ਕੌਰ ਫਫੜੇ ਭਾਈਕੇ,ਮਾਤਾ ਹਰਪਾਲ ਕੌਰ,ਅਮਰਦੀਪ ਪਰੋਚਾ,ਨਿਰਭੈ ਸਿੰਘ,ਮਾਨਸਾ ਜਿਲ੍ਹੇ ਦੇ ਮੀਡੀਆ ਇੰਚਾਰਜ ਪੱਤਰਕਾਰ ਦਵਿੰਦਰ ਸਿੰਘ ਕੋਹਲੀ, ਰਣਪ੍ਰੀਤ ਰਾਣਾ ਅਤੇ‌ ਜਸਪਾਲ ਸਿੰਘ ਜੱਸੀ ਆਦਿ ਨੇ ਹਾਜਰੀ ਲਗਵਾਈ।

NO COMMENTS

LEAVE A REPLY