ਹਿਮਾਚਲ ਵਿਧਾਨ ਸਭਾ ਚੋਣ ਵਿਚ ਪੰਜਾਬ ਬਸਪਾ ਤੋਂ 30 ਚੋਣ ਪਰਚਾਰਕਾਂ ਦੇ ਨਾਲ ਨਾਲ ਹੋਰ ਅਹਿਮ ਜ਼ਿੰਮੇਵਾਰੀ ਦਿੱਤੀ – ਰਣਧੀਰ ਬੈਨੀਵਾਲ
ਅੰਮ੍ਰਿਤਸਰ 3 ਨਵੰਬਰ (ਪਵਿੱਤਰ ਜੋਤ) : ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੋਟ ਜਾਰੀ ਕਰਦਿਆ ਕਿਹਾ ਕਿ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ, ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ 6 ਨਵੰਬਰ ਨੂੰ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਸੰਬੰਧ ਵਿਚ ਬੱਦੀ ਵਿਖੇ ਵਿਸ਼ਾਲ ਚੋਣ ਰੈਲੀ ਕਰਨਗੇ। ਸ ਗੜ੍ਹੀ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਬਸਪਾ ਮੁਖੀ ਕੁਮਾਰੀ ਮਾਇਆਵਤੀ ਜੀ ਦੀ ਰੈਲੀ ਦੀਆਂ ਤਿਆਰੀਆਂ ਦੇ ਸਬੰਧ ਵਿਚ ਪ੍ਰਬੰਧਾਂ ਦੀ ਸਮੁੱਚੀ ਅਹਿਮ ਜ਼ਿੰਮੇਵਾਰੀ ਪੰਜਾਬ ਸੂਬੇ ਨੂੰ ਦਿੱਤੀ ਗਈ ਹੈ, ਜਿਸ ਤਹਿਤ ਰੈਲੀ ਸਬੰਧੀ ਪੰਜਾਬ ਦੀ ਲੀਡਰਸ਼ਿਪ ਨਾਲ ਗੰਭੀਰ ਚਰਚਾ ਕਰਦੇ ਹੋਏ ਜਿੰਮੇਵਾਰੀਆਂ ਦੀ ਵੰਡ ਕੀਤੀ ਗਈ ਹੈ। ਸੂਬੇ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਜੀ ਨੇ ਇਸ ਮੌਕੇ ਜਾਣਕਾਰੀ ਦਿੱਤੀ ਕਿ ਇਹਨਾ ਜਿੰਮੇਵਾਰੀਆਂ ਵਿਚ ਪੰਜਾਬ ਤੋਂ ਬਸਪਾ ਲੀਡਰਸ਼ਿਪ ਦੇ ਵੱਡੇ 30 ਚੇਹਰੇ ਸਟਾਰ ਪਰਚਾਰਕਾਂ ਦੇ ਰੂਪ ਵਿਚ ਚੁਣੇ ਗਏ ਹਨ ਜੋਕਿ ਪੰਜਾਬ ਬਹੁਜਨ ਸਮਾਜ ਪਾਰਟੀ ਦਾ ਕੰਮਕਾਜ ਦੇਖਦੇ ਹਨ, ਜਿਸ ਤਹਿਤ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ, ਵਿਧਾਇਕ ਤੇ ਇੰਚਾਰਜ ਡਾ ਨਛੱਤਰ ਪਾਲ, ਸੂਬਾ ਇੰਚਾਰਜ ਅਜੀਤ ਸਿੰਘ ਭੈਣੀ, ਇੰਚਾਰਜ ਭਗਵਾਨ ਸਿੰਘ ਚੌਹਾਨ, ਇੰਚਾਰਜ ਕੁਲਦੀਪ ਸਿੰਘ ਸਰਦੂਲਗੜ੍ਹ, ਇੰਚਾਰਜ ਰਾਜਾ ਰਾਜਿੰਦਰ ਸਿੰਘ ਨਨਹੇਰੀਆਂ, ਸੂਬਾ ਉੱਪ ਪ੍ਰਧਾਨ ਸ਼੍ਰੀ ਬਲਦੇਵ ਮਹਿਰਾ, ਸ਼੍ਰੀ ਗੁਰਮੇਲ ਚੁੰਬਰ, ਸ਼੍ਰੀ ਬਲਵਿੰਦਰ ਕੁਮਾਰ, ਸ਼੍ਰੀ ਲਾਲ ਚੰਦ ਔਜਲਾ, ਸ਼੍ਰੀ ਜਸਵੰਤ ਰਾਏ, ਸ਼੍ਰੀ ਗੁਰਲਾਲ ਸੈਲਾ, ਠੇਕੇਦਾਰ ਰਾਜਿੰਦਰ ਸਿੰਘ, ਸ਼੍ਰੀ ਪਰਵੀਨ ਬੰਗਾ, ਸ਼੍ਰੀ ਗੁਰਨਾਮ ਚੌਧਰੀ, ਸ਼੍ਰੀ ਜਗਜੀਤ ਸਿੰਘ ਛੜ੍ਹਬੜ, ਸ਼੍ਰੀ ਰਜਿੰਦਰ ਰੀਹਲ, ਸ਼੍ਰੀ ਦਲਜੀਤ ਰਾਏ, ਸ਼੍ਰੀ ਜੋਗਾ ਸਿੰਘ ਪਨੋਂਦੀਆਂ, ਸ਼੍ਰੀ ਬਲਵਿੰਦਰ ਬਿੱਟਾ, ਸ਼੍ਰੀਮਤੀ ਮੀਨਾ ਰਾਣੀ, ਸ਼੍ਰੀ ਜਸਵੰਤ ਰਾਏ, ਸ਼੍ਰੀ ਕੁਲਵੰਤ ਸਿੰਘ ਮਹਿਤੋਂ, ਸ਼੍ਰੀ ਚਮਕੌਰ ਸਿੰਘ ਵੀਰ, ਸ਼੍ਰੀ ਭਾਗ ਸਿੰਘ ਸਰੀਹ, ਸ਼੍ਰੀ ਹਰਭਜਨ ਸਿੰਘ ਦੂਲਮਾ, ਡਾ ਜਸਪ੍ਰੀਤ ਸਿੰਘ ਬੀਜਾ, ਵਕੀਲ ਸ਼ਿਵ ਕਲਿਆਣ ਜੀ ਦੀ ਸ਼ਮੂਲੀਅਤ ਨਾਲ ਕੁੱਲ 30 ਚੇਹਰੇ ਚੁਣੇ ਗਏ। ਸ਼੍ਰੀ ਬੈਨੀਵਾਲ ਨੇ ਕਿਹਾ ਕਿ ਬਸਪਾ ਪੰਜਾਬ ਦੀ ਮੁੱਖ ਜਿੰਮੇਵਾਰੀ ਰੈਲੀ ਦੇ ਪ੍ਰਬੰਧਾਂ ਵਿਚ ਵੱਡਾ ਸਮਾਜਿਕ ਤੇ ਆਰਥਿਕ ਯੋਗਦਾਨ ਕਰਨ ਦੀ ਹੈ ਜੋਕਿ ਸਾਹਿਬ ਕਾਂਸ਼ੀ ਰਾਮ ਜੀ ਦੇ ਜਾਣ ਤੋਂ ਬਾਅਦ ਪਿਛਲੇ 20 ਸਾਲਾਂ ਵਿਚ ਪਹਿਲੀ ਬਾਰ ਲਗਾਈ ਗਈ ਹੈ। ਸ਼੍ਰੀ ਬੈਨੀਵਾਲ ਨੇ ਕਿਹਾ ਕਿ ਪੰਜਾਬ ਦੀ ਲੀਡਰਸ਼ਿਪ ਨੂੰ ਮਿਲੀ ਇਹ ਅਹਿਮ ਸਮਾਜਿਕ ਤੇ ਆਰਥਿਕ ਜ਼ਿੰਮੇਵਾਰੀ ਦਰਸ਼ਾਉਂਦੀ ਹੈ ਕਿ ਦੇਸ਼ ਦੀ ਰਾਸ਼ਟਰੀ ਲੀਡਰਸ਼ਿਪ ਵਿਚ ਪੰਜਾਬ ਦੇ ਵਰਕਰਾਂ ਸਮਰਥਕਾਂ ਨੂੰ ਮਜ਼ਬੂਤ ਗਿਣਿਆ ਜਾਣ ਲੱਗਾ ਹੈ, ਜੋਕਿ ਪਿਛਲੇ 20 ਸਾਲਾਂ ਵਿਚ ਪਹਿਲੀ ਵਾਰ ਹੋਇਆ ਹੈ ਜਦੋਂਕਿ ਸਾਹਿਬ ਕਾਂਸ਼ੀ ਰਾਮ ਜੀ ਦੇ ਜਾਣ ਤੋਂ ਬਾਅਦ ਹਮੇਸ਼ਾ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨੇ ਪੰਜਾਬ ਵਿਚ ਵਿਸੇਸ਼ ਯੋਗਦਾਨ ਦਿੱਤਾ ਹੈ, ਇੱਥੋਂ ਤੱਕ ਕਿ ਸੂਬੇ ਦਾ ਮੁੱਖ ਦਫਤਰ ਵੀ ਭੈਣ ਕੁਮਾਰੀ ਮਾਇਆਵਤੀ ਜੀ ਦੇ ਆਸ਼ੀਰਵਾਦ ਨਾਲ ਹੀ 2004 ਵਿਚ ਹੋਂਦ ਵਿੱਚ ਆਇਆ ਸੀ।