ਬੁਢਲਾਡਾ ਦੇ ਮੁਨੀਸ਼ ਬਾਂਸਲ ਨੂੰ ਆਸਟ੍ਰੇਲੀਆ ਸਰਕਾਰ ਵੱਲੋਂ ਜਸਟਿਸ ਆਫ਼ ਪੀਸ ਬਣਾਇਆ ਗਿਆ

0
35

ਬੁਢਲਾਡਾ, 6 ਅਕਤੂਬਰ (ਦਵਿੰਦਰ ਸਿੰਘ ਕੋਹਲੀ)-ਮੈਲਬਰਨ, ਆਸਟ੍ਰੇਲੀਆ -ਮੈਲਬਰਨ ‘ਚ ਰਹਿ ਰਹੇ ਭਾਰਤੀ ਮੂਲ ਦੇ ਮੁਨੀਸ਼ ਬਾਂਸਲ ਬੁਢਲਾਡਾ ਨੂੰ ਆਸਟ੍ਰੇਲੀਆ ਦੀ ਬਰੋੜਮੇਡੋ ਕੋਰਟ ਵਿੱਚ 05 ਅਕਤੂਬਰ 2022 ਨੂੰ ਦੁਸਹਿਰੇ ਵਾਲੇ ਦਿਨ ਜਸਟਿਸ ਆਫ਼ ਪੀਸ ਵਜੋਂ ਅਹੁਦੇ ਪ੍ਰਤੀ ਨਿਰਪੱਖ ਰਹਿਣ ਦੀ ਸੋਹ ਕੋਰਟ ਦੇ ਮੁੱਖ ਜੱਜ ਸਹਿਬਾਨ ਸਟੈਲਾ ਸਟੂਰਬ੍ਰਿਜ ਨੇ ਮੁਨੀਸ਼ ਬਾਂਸਲ ਬੁਢਲਾਡਾ ਦੇ ਕੋਰਟ ਵਿੱਚ ਹਾਜ਼ਿਰ ਮਾਤਾ-ਪਿਤਾ ਦੀ ਮਜੂਦਗੀ ਵਿੱਚ ਚੁਕਵਾਈ . ਮੁਨੀਸ਼ ਬਾਂਸਲ ਬੁਢਲਾਡਾ ਨੇ ਸਹੁੰ ਚੁੱਕਣ ਤੋਂ ਬਾਅਦ ਕਿਹਾ ਕਿ ਉਹ ਹਮੇਸ਼ਾਂ ਦੀ ਤਰਾਂ ਪੰਜਾਬੀ ਅਤੇ ਭਾਰਤੀ ਭਾਈਚਾਰੇ ਦੀ ਮਦਦ ਲਈ ਇਸ ਅਹੁਦੇ ਦੀ ਵਰਤੋਂ ਲਈ ਵਚਨਵੱਧ ਹਨ।ਇਸ ਮੌਕੇ ਮੁਨੀਸ਼ ਬਾਂਸਲ ਬੁਢਲਾਡਾ ਨੇ ਮਾਤਾ-ਪਿਤਾ ਦੇ ਪੈਰ ਛੂੰ ਜਿੰਮੇਵਾਰੀ ਨੂੰ ਸਹੀ ਰੂਪ ਵਿੱਚ ਨਿਭਾਉਣ ਵਾਸਤੇ ਅਸ਼ੀਰਵਾਦ ਵੀ ਲਿਆ।ਵਰਨਣਯੋਗ ਹੈ ਕਿ ਮੁਨੀਸ਼ ਬਾਂਸਲ ਬੁਢਲਾਡਾ ਪਹਿਲਾਂ ਵੀ ਵੱਖ-ਵੱਖ ਅਹੁਦਿਆਂ ‘ਤੇ ਰਹਿੰਦੇ ਹੋਏ ਭਾਈਚਾਰੇ ਦੀ ਸੇਵਾ ਕਰਦੇ ਆ ਰਹੇ ਹਨ, ਅਤੇ ਆਸਟ੍ਰੇਲੀਆ ਵਿੱਚ ਆਪਣੇ ਖੇਤਰ ਵਿੱਚ 14 ਸਾਲ ਦੀ ਨੌਕਰੀ ਵਿੱਚ 2 ਰਾਸ਼ਟਰੀ ਅਵਾਰਡਾਂ ਸਮੇਤ 40 ਤੋਂ ਵੱਧ ਖੇਤਰੀ / ਰਾਜ ਪੁਰਸਕਾਰ ਜਿੱਤ ਕਿ ਆਸਟ੍ਰੇਲੀਆ ਰਹਿੰਦੇ ਭਾਰਤੀ ਭਾਈਚਾਰੇ ਦਾ ਤੇ ਬੁਢਲਾਡਾ ਵਾਸੀਆਂ ਦਾ ਮਾਣ ਵਧਾ ਚੁੱਕੇ ਹਨ।ਵਰਣਨਯੋਗ ਹੈ ਕਿ ਕੋਵਿਡ ਮਹਾਮਾਰੀ ਦੌਰਾਨ ਆਸਟ੍ਰੇਲੀਆਈ ਮਿਲਟਰੀ ਨਾਲ ਦਿਨ-ਰਾਤ ਕੀਤੇ ਕੰਮਾਂ ਵਾਸਤੇ ਆਸਟ੍ਰੇਲੀਆ ਪ੍ਰਧਾਨ-ਮੰਤਰੀ ਦਫ਼ਤਰ ਤੋਂ ਪ੍ਰਸ਼ੰਸਾ ਪੱਤਰ ਵੀ ਜਾਰੀ ਹੋ ਚੁੱਕਿਆ ਹੈ।

NO COMMENTS

LEAVE A REPLY