ਅਸ਼ਵਨੀ ਸ਼ਰਮਾ ਨੇ ਹਸਪਤਾਲ ਦੇ ਫਰਸ਼ ‘ਤੇ ਬੱਚੇ ਨੂੰ ਜਨਮ ਦੇਣ ਵਾਲੀ ਪੀੜਤ ਔਰਤ ਨਾਲ ਉਸਦੇ ਘਰ ਪੁੱਜ ਕੇ ਕੀਤੀ ਮੁਲਾਕਾਤ

0
43

 

ਪਠਾਨਕੋਟ/ਅੰਮ੍ਰਿਤਸਰ: 30 ਸਤੰਬਰ (ਪਵਿੱਤਰ ਜੋਤ) :  ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਫਰਸ਼ ‘ਤੇ ਜਣੇਪੇ ਲਈ ਮਜਬੂਰ ਹੋਈ ਪੀੜਤ ਔਰਤ ਨਾਲ ਉਸਦੇ ਘਰ ਪੁੱਜ ਕੇ ਮੁਲਾਕਾਤ ਕੀਤੀ ਅਤੇ ਉਸਦਾ ਹਾਲ-ਚਾਲ ਪੁੱਛਿਆ। ਸ਼ਰਮਾ ਨੇ ਕਿਹਾ ਕਿ ਉਹ ਇਸ ਘਟਨਾ ਅਤੇ ਪੀੜਤ ਭੈਣ ਨਾਲ ਮੁਲਾਕਾਤ ਕਰਕੇ ਬਹੁਤ ਦੁਖੀ ਹਨ। ਪਠਾਨਕੋਟ ਦੇ ਵਿਧਾਇਕ ਹੋਣ ਕਾਰਨ ਉਹ ਖੁਦ ਵੀ ਬਹੁਤ ਸ਼ਰਮਿੰਦਾ ਹਨ।

NO COMMENTS

LEAVE A REPLY