ਯੰਗਜ਼ ਸਪੋਰਟਸ ਕਲੱਬ ਬੁਢਲਾਡਾ ਵੱਲੋਂ ਦਿਲ,ਲੀਵਰ ਆਦਿ ਬਿਮਾਰੀਆਂ ਦਾ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ 25 ਨੂੰ

0
22

ਬੁਢਲਾਡਾ,23 ਸਤੰਬਰ-(ਦਵਿੰਦਰ ਸਿੰਘ ਕੋਹਲੀ)-ਸਵ: ਸ੍ਰੀ ਅਸ਼ੋਕ ਕੁਮਾਰ ਜੀ ਦੀ ਯਾਦ ਵਿੱਚ ਯੰਗਜ਼ ਸਪੋਰਟਸ ਕਲੱਬ ਬੁਢਲਾਡਾ ਵੱਲੋਂ ਇੱਕ ਵਿਸ਼ਾਲ ਮੁਫਤ ਮੈਡੀਕਲ ਚੈਕਅੱਪ ਕੈਂਪ 25 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1:30 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਕੈਂਪ ਵਿੱਚ ਦਿਲ,ਪੇਟ, ਛਾਤੀ,ਲੀਵਰ ਅਤੇ ਨਿਊਰੋ ਆਦਿ ਬੀਮਾਰੀਆਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ।ਇਸ ਕੈਂਪ ਵਿੱਚ ਡਾ.ਸੋਨੂੰ ਸ਼ਰਮਾਂ, ਡਾ.ਮਨਿੰਦਰ ਸਿੰਘ ਜੌੜਾ, ਡਾ.ਕਪਿਲ ਸ਼ਰਮਾਂ, ਡਾ.ਜਗਜੀਤ ਸਿੰਘ ਅਤੇ ਡਾ.ਵਰੁਣ ਗਰਗ ਆਦਿ ਬਿਮਾਰੀਆਂ ਦਾ ਇਲਾਜ਼ ਬਿਲਕੁੱਲ ਮੁਫ਼ਤ ਅਤੇ ਸੁਚੱਜੇ ਢੰਗ ਨਾਲ ਕਰਨਗੇ।ਮਰੀਜ਼ਾਂ ਦੀ ਲੋੜ ਮੁਤਾਬਿਕ ਮੁਫ਼ਤ ਦਵਾਈਆਂ ਅਤੇ ਟੈਸਟ ਵੀ ਉਪਲੱਬਧ ਹੋਣਗੇ।

NO COMMENTS

LEAVE A REPLY