ਸ਼ਹਿਰਵਾਸੀ ਕਰ ਰਹੇ ਹਨ ਮੁਸ਼ਕਲਾਂ ਦਾ ਸਾਹਮਣਾ- ਰਜਿੰਦਰ ਸ਼ਰਮਾ
________
ਅੰਮ੍ਰਿਤਸਰ,22 ਸਤੰਬਰ (ਅਰਵਿੰਦਰ ਵੜੈਚ)- ਨਗਰ ਨਿਗਮ ਅੰਮ੍ਰਿਤਸਰ ਸਿਹਤ ਵਿਭਾਗ ਦੇ ਡਾ.ਕਿਰਨ ਕੁਮਾਰ ਫੋਨ ਅਟੈਂਡ ਕਰਨ ਤੋਂ ਹਮੇਸ਼ਾ ਆਨਾਕਾਨੀ ਕਰਦੇ ਹਨ। ਉਨ੍ਹਾਂ ਨੂੰ 10 ਅਗਸਤ,18 ਅਗਸਤ,19 ਸਤੰਬਰ, 22 ਸਤੰਬਰ ਨੂੰ ਸ਼ਹਿਰ ਦੀਆਂ ਮੁਸ਼ਕਲਾਂ ਸਬੰਧੀ ਫੋਨ ਕੀਤੇ ਗਏ। ਪਰ ਉਹਨਾਂ ਵੱਲੋਂ ਖੁਦ ਫੋਨ ਕਰਨ ਦੇ ਮੈਸੇਜ ਤਾਂ ਪਾ ਦਿੱਤੇ ਜਾਂਦੇ ਹਨ ਪਰ ਦੁਬਾਰਾ ਨਹੀਂ ਆਉਂਦਾ। 22 ਸਤੰਬਰ ਨੂੰ ਆਨੰਦ ਪਾਰਕ ਤੋਂ ਫਤਹਿਗੜ੍ਹ ਚੂੜੀਆਂ ਰੋਡ ਵੱਲ ਜਾਂਦਿਆਂ ਨਵੀਂ ਸੜਕ ਤੇ ਲਾਲ ਧਾਮ ਦੇ ਕੋਲ ਇੱਕ ਸ਼ਾਨ (ਬਲਦ) ਦੇ ਮਰੇ ਹੋਣ ਕਰਕੇ ਲੋਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਸਨ। ਗਰਮੀ ਦੇ ਚਲਦਿਆਂ ਸ਼ਾਨ ਦਾ ਸਰੀਰ ਵੀ ਫੁਲ ਚੁੱਕਾ ਸੀ। ਲੋਕਾਂ ਦੇ ਕਹਿਣ ਤੇ ਜਦੋਂ ਮੀਡੀਆ ਵੱਲੋਂ ਸਿਹਤ ਅਧਿਕਾਰੀ ਡਾ.ਕਿਰਨ ਕੁਮਾਲ ਨੂੰ ਫੋਨ ਕੀਤਾ ਗਿਆ। ਤਾਂ ਉਹਨਾਂ ਨੇ ਫੋਨ ਉਠਾਉਣਾ ਮੁਨਾਸਬ ਨਾ ਸਮਝਦੇ ਹੋਏ ਫ਼ੋਨ ਖ਼ੁਦ ਦੁਬਾਰਾ ਕਰਨ ਦਾ ਮੈਸੇਜ ਭੇਜ ਦਿੱਤਾ। ਪਰ ਉਹਨਾਂ ਦਾ ਫ਼ੋਨ ਨਹੀਂ ਆਇਆ। ਆਰ.ਟੀ.ਆਈ ਐਕਟੀਵਿਸਟ ਅਤੇ ਸਮਾਜ ਸੇਵਕ ਰਜਿੰਦਰ ਸ਼ਰਮਾ ਨੇ ਕਿਹਾ ਕਿ ਸ਼ਹਿਰ ਵਿਚ ਗੰਦਗੀ ਦੇ ਢੇਰ ਹਨ। ਅਵਾਰਾ ਪਸ਼ੂਆਂ ਦੀ ਭਰਮਾਰ ਦੇ ਚਲਦਿਆਂ ਲੋਕ ਤੇ ਪ੍ਰੇਸ਼ਾਨ ਹਨ। ਸ਼ਹਿਰ ਵਾਸੀਆਂ ਨੂੰ ਨਗਰ ਨਿਗਮ ਸਹੂਲਤਾਂ ਦੇਣ ਵਿਚ ਫੇਲ ਹੋ ਰਿਹਾ ਹੈ। ਸਿਹਤ ਅਧਿਕਾਰੀ ਵਰਗੇ ਅਗਰ ਪੱਤਰਕਾਰਾਂ ਦਾ ਫੋਨ ਉਠਾਣਾ ਮੁਨਾਸਬ ਨਹੀਂ ਸਮਝਦੇ ਤਾਂ ਆਮ ਜਨਤਾ ਦਾ ਤਾਂ ਰੱਬ ਹੀ ਰਾਖਾ ਹੈ।