ਜਿਲ੍ਹਾ ਪੱਧਰੀ ਖੇਡਾਂ ਵਿੱਚ ਅਜੀਤ ਵਿਦਿਆਲਯ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ

0
15

ਅੰਮ੍ਰਿਤਸਰ 15 ਸਤੰਬਰ (ਰਾਜਿੰਦਰ ਧਾਨਿਕ) : ਸਰਕਾਰ ਵੱਲੋਂ ਅਜੀਤ ਵਿਦਿਆਲਿਆ ਦੇ ਖੇਡ ਹਾਲ ਵਿੱਚ ਹੋ ਰਹੀ ਇਕ ਬਾਕਸਿੰਗ ਦੇ ਖੇਡਾਂ ਵਿੱਚ ਸ਼ਹਿਰ ਦੇ ਮੁੱਖ ਸਕੂਲ ਭਵਨਜ਼ ਐਸ ਐਲ, ਡੀ ਏ ਵੀ ਸਕੂਲ, ਪ੍ਰਭਾਕਰ ਸਕੂਲ, ਖਾਲਸਾ ਸਕੂਲ ਆਫ਼ ਫਿਜੀਕਲ ਐਜ਼ੂਕੇਸ਼ਨ, ਸਰੂਪ ਰਾਣੀ ਕਾਲਜ ਅੰਮ੍ਰਿਤਸਰ ਨੇ ਹਿੱਸਾ ਲਿਆ ਅਤੇ ਇਸ ਦੇ ਨਾਲ ਹੀ ਡਾਕਟਰਾਂ ਦੀ ਟੀਮ ਵੀ ਸ਼ਾਮਿਲ ਰਹੀ। ਇਸ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਲਗਭਗ 200 ਵਿਦਿਆਰਥੀਆਂ ਨੇ ਹਿੱਸਾ ਲਿਆ। ਅੱਜ ਤੋਂ ਇਸ ਮੁਕਾਬਲਿਆਂ ਵਿੱਚ ਲੜਕੀਆਂ ਵੀ ਹਿੱਸਾ ਲੈ ਰਹੀਆਂ ਹਨ।
ਰਮਾ ਮਹਾਜਨ ਨੇ ਆਏ ਹੋਏ ਜੱਜ ਸਾਹਿਬਾਨ ਅਤੇ ਡੀ ਪੀ ਆਈਜ਼ ਅਤੇ ਕੋਚ ਸਾਹਿਬਾਨਾਂ ਦੀ ਹਾਜ਼ਰੀ ਵਿੱਚ ਟੂਰਨਾਮੈਂਟ ਦਾ ਉਦਘਾਟਨ ਕੀਤਾ।
ਇਹ ਟੂਰਨਾਮੈਂਟ ਬਲਦੇਵ ਸਿੰਘ ਰਾਜ ਬੀਬੀਕੇ ਡੀਏਵੀ ਕਾਲਜ ਅਤੇ ਸਰੂਪ ਰਾਣੀ ਕਾਲਜ, ਸ੍ਰੀਮਤੀ ਅਨੁਰਾਧਾ ਅਜੀਤ ਵਿਦਿਆਲਯ ਸੀਨੀਅਰ ਸਕੈਂਡਰੀ ਸਕੂਲ, ਅਵਿਨਾਸ਼ ਕੁਮਾਰ ਲਵਡੇਲ ਸਕੂਲ , ਸੌਰਵ ਕੁਮਾਰ ਰਾਏ ਭਵਨਜ਼ ਐਸ ਐਲ ਸਕੂਲ ਦੀ ਅਗਵਾਈ ਹੇਠ ਕਰਵਾਏ ਗਏ।

NO COMMENTS

LEAVE A REPLY