ਅੰਮ੍ਰਿਤਸਰ 31 ਅਗਸਤ (ਪਵਿੱਤਰ ਜੋਤ) : ਆਮ ਆਦਮੀ ਪਾਰਟੀ ਵੱਲੋਂ ਆਪਣੇ ਸੰਗਠਨ ਦਾ ਵਿਸਥਾਰ ਕਰਦੇ ਹੋਏ ਵਲੰਟੀਅਰ ਸਾਹਿਬਾਨਾਂ ਨੂੰ ਨਵੀਂਆਂ ਜ਼ਿੰਮੇਵਾਰੀਆਂ ਨਾਲ ਨਿਵਾਜਿਆ ਗਿਆ। ਜਿਸ ਦੇ ਤਹਿਤ ਗੁਰੂਨਗਰ ਅੰਮ੍ਰਿਤਸਰ ਦੇ ਸ.ਜਸਪ੍ਰੀਤ ਸਿੰਘ ਜੀ ਨੂੰ ਜਿਲ੍ਹਾ ਪ੍ਰਧਾਨ ਨਿਯੁਕਤ ਕਿਤਾ ਗਿਆ ਹੈ ਅਪਣੇ ਦਿੱਤੇ ਗਏ ਬਿਆਨ ਵਿੱਚ ਨਵਨਿਯੁਕਤ ਜਿਲ੍ਹਾ ਪ੍ਰਧਾਨ ਸ.ਜਸਪ੍ਰੀਤ ਸਿੰਘ ਜੀ ਨੇ ਕਿਹਾ ਕਿ
ਉਹ ਆਮ ਆਦਮੀ ਪਾਰਟੀ ਵਲੋਂ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਦੀ ਸੇਵਾ ਮਿਲਣ ਤੇ ਉਸ ਪ੍ਰਮਾਤਮਾ ਦਾ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਉਹਨਾਂ ਕਿਹਾ ਕਿ ਪਾਰਟੀ ਹਾਈਕਮਾਂਡ ਵਲੋਂ ਮਿਲੀ ਇਸ ਜ਼ਿੰਮੇਂਵਾਰੀ ਨੂੰ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਉਹਨਾਂ ਕਿਹਾ ਕਿ ਪਾਰਟੀ ਦੀ ਵਿਚਾਰਧਾਰਾ ਨਾਲ ਜੁੜੇ ਸਾਡੇ ਵਲੰਟੀਅਰ ਸਾਥੀਆਂ ਅਤੇ ਵੱਖ ਵੱਖ ਅਹੁਦੇਦਾਰਾਂ ਅਤੇ ਵਿਧਾਨਸਭਾ ਚੁਣਾਵਾਂ ਦੌਰਾਨ ਪਾਰਟੀ’ਲਈ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਵਾਲੇ ਅਤੇ ਪਾਰਟੀ ਨੂੰ ਹੋਂਦ ਵਿੱਚ ਲਿਆਉਣ ਲਈ ਪਾਰਟੀ ਵਿੱਚ ਅਹਿਮ ਕਿਰਦਾਰ ਨਿਭਾਉਣ ਵਾਲੇ ਵਰਕਰਾਂ ਦਾ ਪੂਰਾ ਮਾਨ ਸਤਿਕਾਰ ਕੀਤਾ ਜਾਵੇਗਾ । ਕਿਹਾ ਵਲੰਟੀਅਰ ਆਮ ਆਦਮੀ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਸਮਾਂ ਆਉਣ ਪਾਰਟੀ ਦੇ ਤੇ ਹਰ ਵਰਕਰ ਨੂੰ ਉਨ੍ਹਾਂ ਦਾ ਬਣਦਾ ਮਾਨ ਸਨਮਾਨ ਜ਼ਰੂਰ ਦਿੱਤਾ ਜਾਵੇਗਾ ਕਿਉਂਕਿ ਇਹ ਪਾਰਟੀ ਕਿਸੇ ਇਕ ਪਰਿਵਾਰ ਦੀ ਨਹੀਂ ਸਗੋਂ ਵਰਕਰਾਂ ਨੇ ਹੀ ਬਣਾਈ ਹੈ ਸਾਡੇ ਲੀਡਰਾਂ ਨੇ ਵਰਕਰ ਦੇ ਤੌਰ ‘ ਤੇ ਹੀ ਕੰਮ ਕਰਨਾ ਸ਼ੁਰੂ ਕੀਤਾ ਸੀ।