ਆਸਟ੍ਰੇਲੀਆ ਵਿੱਚ ਨਸ਼ੇ ਤੇ ਲਗਾਈਆਂ ਪਾਬੰਦੀਆਂ ਹਟਾਉਣ ਲਈ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ

0
31

ਅੰਮ੍ਰਿਤਸਰ,1 ਸਤੰਬਰ (ਰਾਜਿੰਦਰ ਧਾਨਿਕ)- ਭਾਰਤ ਦੇ ਵੱਖ ਵੱਖ ਸਟੇਟਾਂ ਸਮੇਤ ਪੰਜਾਬ ਵਿਚ ਦਿਨ-ਬ-ਦਿਨ ਵਧ ਰਹੇ ਨਸ਼ਿਆਂ ਦੀ ਰੋਕਥਾਮ ਨੂੰ ਲੈ ਕੇ ਆਮ ਜਨਤਾ ਤ੍ਰਾਹਿ-ਤ੍ਰਾਹਿ ਕਰ ਰਹੀ ਹੈ। ਹੁਣ ਤੱਕ ਹਜ਼ਾਰਾਂ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਚੁੱਕੇ ਹਨ। ਚੋਣਾਂ ਦੇ ਦੌਰਾਨ ਰਾਜਨੀਤਿਕ ਉਮੀਦਵਾਰ ਨਸ਼ਿਆਂ ਨੂੰ ਲਗਾਮ ਪਾਵਣ ਅਤੇ ਜੜ੍ਹੋਂ ਖ਼ਤਮ ਕਰਨ ਦੇ ਦਾਅਵੇ ਅਤੇ ਵਾਅਦੇ ਕਰਦੇ ਹਨ। ਬਸ ਅੱਜ ਤੱਕ ਕੋਈ ਵੀ ਸਰਕਾਰ ਨਸ਼ਿਆਂ ਉੱਪਰ ਕਾਬੂ ਪਾਉਣ ਵਿੱਚ ਫੇਲ ਰਹੀ ਹੈ।
ਉਧਰ ਏਕਨੂਰ ਸੇਵਾ ਟਰੱਸਟ ਦੇ ਵਾਈਸ ਚੇਅਰਮੈਨ ਅਤੇ ਆਸਟਰੇਲੀਆ ਦੇ ਭਾਰਤੀ ਮੂਲ ਦੇ ਨਿਵਾਸੀ ਅਮਨਦੀਪ ਸਿੰਘ ਵੇਰਕਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਦੇਸ਼ਾਂ ਦੀ ਗੱਲ ਕਰੀਏ ਤਾਂ ਸਰਕਾਰ ਵੱਲੋਂ ਨਸ਼ਿਆਂ ਤੇ ਲਗਾਈਆਂ ਪਾਬੰਦੀਆਂ ਹਟਾਉਣ ਲਈ ਲੋਕ ਰੋਸ ਪ੍ਰਦਰਸ਼ਨ ਕਰ ਰਹੇ ਹਨ। ਨਸ਼ਿਆਂ ਦੇ ਸੇਵਨ ਲਈ ਪੂਰੀ ਤਰ੍ਹਾਂ ਦੀ ਖੁੱਲ੍ਹ ਦੇਣ ਦੀ ਅਵਾਜ਼ ਬੁਲੰਦ ਕਰਦਿਆਂ ਆਸਟ੍ਰੇਲੀਆ ਦੇ ਸਟੇਟ ਵਿਕਟੋਰੀਆ ਵਿਧਾਨ ਸਭਾ ਅੱਗੇ ਆਸਟਰੇਲੀਆਈ ਲੋਕਾਂ ਵੱਲੋਂ ਹੱਥਾਂ ਵਿਚ ਤਖਤੀਆਂ ਫੜ ਕੇ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਲੋਕਾਂ ਦੀ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਮੰਗ ਸੀ ਕਿ ਜੋ ਲੋਕ ਆਪਣੀ ਮਰਜ਼ੀ ਦੇ ਨਾਲ ਨਸ਼ੇ ਦਾ ਸੇਵਨ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਨਸ਼ਾ ਕਰਨ ਦੀ ਖੁੱਲ ਦਿੱਤੀ ਜਾਵੇ। ਸਰਕਾਰ ਅਤੇ ਪ੍ਰਸ਼ਾਸਨ ਦੇ ਵੱਲੋਂ ਲਗਾਈਆਂ ਪਾਬੰਦੀਆਂ ਖਤਮ ਕਰਨ ਦੀ ਮੰਗ ਕੀਤੀ ਗਈ।

NO COMMENTS

LEAVE A REPLY