ਤੋਬਾ ਮੇਰੀ ਤੋਬਾ…… ਨਗਰ ਨਿਗਮ ਤੋਂ ਐੱਨ.ਓ.ਸੀ ਲੈਣਾ ਬਣਿਆ ਖਾਲਾ ਜੀ ਦਾ ਵਾੜਾ

0
51

ਲੋਕਾਂ ਆਨਲਾਈਨ ਐਨ.ਓ.ਸੀ ਬਣੀ ਮੁਸੀਬਤ
________
ਪੈਸੇ ਅਤੇ ਸਮੇਂ ਦੀ ਬਰਬਾਦੀ ਨਾਲ ਲੋਕ ਹੋ ਰਹੇ ਪਰੇਸ਼ਾਨ
___________
ਸਟਾਫ ਦੀ ਭਾਰੀ ਕਮੀ,ਬੋਝ ਨਾਲ ਝੁਕ ਰਹੇ ਹਨ ਮੋਢੇ
________
ਅੰਮ੍ਰਿਤਸਰ,26 ਅਗਸਤ (ਰਾਜਿੰਦਰ ਧਾਨਿਕ)- ਸ਼ਹਿਰ ਵਾਸੀਆਂ ਲਈ ਨਗਰ ਨਿਗਮ ਤੋਂ ਐਨ.ਓ.ਸੀ ਲੈਣਾ ਖਾਲਾ ਜੀ ਦਾ ਵਾੜਾ ਬਣ ਰਿਹਾ ਹੈ। ਮੋਟੇ ਪੈਸੇ ਪੂਜਨ ਦੇ ਬਾਵਜੂਦ ਵੀ ਲੋਕਾਂ ਨੂੰ ਆਪਣੀਆਂ ਜੁੱਤੀਆਂ ਘਿਸਾਉਣੀਆਂ ਪੈ ਰਹੀਆਂ ਹਨ। ਪਹਿਲਾਂ ਜਿਹੜੀ ਐਨ.ਓ.ਸੀ 3 ਤੋਂ 7 ਦਿਨਾਂ ਦੇ ਵਿਚ ਲੋਕਾਂ ਨੂੰ ਮਿਲ ਜਾਂਦੀ ਸੀ। ਹੁਣ ਉਹ ਆਨਲਾਈਨ ਐਨ.ਓ.ਸੀ ਪ੍ਰਾਪਤ ਕਰਨ ਲਈ ਕਈਆਂ ਨੂੰ 2 ਮਹੀਨੇ ਤੋਂ ਵੀ ਵੱਧ ਦਿਨ ਲੱਗ ਜਾਂਦੇ ਹਨ। ਜੱਦ ਕਿ ਲੁਧਿਆਣਾ ਨਗਰ ਨਿਗਮ ਵਿੱਚ ਅੱਜ ਵੀ ਆਨਲਾਈਨ ਐਨ.ਓ.ਸੀ ਨਾ ਹੋਣ ਦੇ ਚੱਲਦਿਆਂ ਲੋਕਾਂ ਨੂੰ ਅੰਮ੍ਰਿਤਸਰ ਦੇ ਮੁਕਾਬਲੇ ਘੱਟ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆੱਨਲਾਈਨ ਐਨ.ਓ.ਸੀ ਲਈ ਲੋਕਾਂ ਨੂੰ ਨਿਰਧਾਰਿਤ ਫੀਸ ਦੀ ਕੋਈ ਜਾਣਕਾਰੀ ਨਹੀਂ ਹੈ। ਜਿੱਥੇ ਕਿਸੇ ਦੀ ਚੱਲਦੀ ਹੈ ਉਹ ਚਲਾਈ ਜਾ ਰਿਹਾ ਹੈ। ਸਮੇਂ ਦੀ ਗੱਲ ਕਰੀਏ ਤਾਂ ਆਰਕੀਟੈਕਟ ਨੂੰ ਤਿੰਨ ਦਿਨ ਦਾ ਸਮਾਂ, ਬਿਲਡਿੰਗ ਇੰਸਪੈਕਟਰ ਨੂੰ ਪਹਿਲਾਂ ਇੱਕ ਦਿਨ ਦੇ ਮੁਕਾਬਲੇ ਹੁਣ ਤਿੰਨ ਦਿਨ ਦਾ ਸਮਾਂ,ਡਰਾਫਟਮੈਨ ਨੂੰ ਪਹਿਲਾਂ ਸੇਮ ਦਿਨ ਦੇ ਮੁਕਾਬਲੇ ਹੁਣ ਦੋ ਦਿਨ ਦਾ ਸਮਾਂ,ਸਹਾਇਕ ਟਾਊਨ ਪਲੈਨਰਾਂ ਪਹਿਲਾ ਸੇਮ ਬਿੱਲ ਦੇ ਮੁਕਾਬਲੇ ਹੁਣ ਤਿੰਨ ਦਿਨ ਦਾ ਸਮਾਂ, ਐਮ.ਟੀ.ਪੀ ਨੂੰ 2 ਦਿਨ ਦਾ ਸਮਾਂ ਨਿਰਧਾਰਿਤ ਦਿੱਤਾ ਗਿਆ ਹੈ। ਜੇ ਕਮਰਸ਼ੀਅਲ ਜਾਂ ਕੋਈ ਹੋਰ ਮੁਸ਼ਕਿਲ ਵਾਲੀ ਹੋਵੇ ਤਾਂ ਫਾਇਲ ਨਗਰ ਨਿਗਮ ਕਮਿਸ਼ਨਰ ਤੋਂ ਹੁੰਦੀ ਹੋਈ ਵਾਪਸ ਫਿਰ ਆਰਕੀਟੈਕਟ ਤੱਕ ਜਾਂਦੀ ਹੈ। ਅਗਰ ਕਿਸੇ ਵੀ ਟੇਬਲ ਤੇ ਕੋਈ ਇਤਰਾਜ਼ ਲੱਗ ਜਾਂਦਾ ਹੈ ਤਾਂ ਐਨ.ਓ.ਸੀ ਲਈ ਦਿਤੀ ਗਈ ਫ਼ਾਇਲ ਦੀ ਕਾਰਵਾਈ ਫਿਰ ਦੁਬਾਰਾ ਤੋਂ ਸ਼ੁਰੂ ਕਰਨੀ ਪੈਂਦੀ ਹੈ। ਇਸ ਪ੍ਰਕਿਰਿਆ ਨੂੰ ਦੇਖੀਏ ਤਾਂ ਇਕ ਮਹੀਨੇ ਤੋਂ 2 ਮਹੀਨੇ ਤੱਕ ਦਾ ਸਮਾਂ ਲੱਗਣਾ ਆਮ ਨਜ਼ਰ ਆ ਰਿਹਾ ਹੈ। ਸ਼ਨੀਵਾਰ ਅਤੇ ਐਤਵਾਰ ਤੋਂ ਇਲਾਵਾ ਹੋਰ ਸਰਕਾਰੀ ਛੁੱਟੀਆਂ ਦੀ ਗੱਲ ਕਰੀਏ ਤਾਂ ਰੱਬ ਹੀ ਰਾਖਾ ਹੈ। ਲੋਕਾਂ ਨੂੰ ਆਪਣੀ ਪ੍ਰੋਪਰਟੀ ਦੀ ਐਨ.ਓ.ਸੀ ਦੇ ਲਈ ਪੈਸੇ ਖਰਚ ਕਰਨ ਦੇ ਬਾਵਜੂਦ ਵੀ ਭੰਬਲ ਭੂਸਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੇ ਨਾਲ ਆਮ ਜਨਤਾ ਦਾ ਸਮਾਂ ਅਤੇ ਪੈਸਾ ਦੋਨੋਂ ਬਰਬਾਦ ਹੋ ਰਹੇ ਹਨ।

ਸਟਾਫ ਵੀ ਨਹੀਂ,ਕੰਮ ਵੀ ਚਾਹੀਦਾ ਹੈ
_________
ਨਗਰ ਨਿਗਮ ਦੇ ਐਮ.ਟੀ.ਪੀ ਵਿਭਾਗ ਵਿੱਚ ਸਟਾਫ ਦੀ ਭਾਰੀ ਕਮੀ ਹੋਣ ਦੇ ਬਾਵਜੂਦ ਕੰਮ ਵੀ ਸਮੇਂ-ਸਿਰ ਹੋਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ। ਜਿਸ ਵਿਭਾਗ ਵਿਚ ਕਰੀਬ 7 ਟਾਊਨ ਪਲੈਨਰ ਚਾਹੀਦੇ ਹਨ ਉਥੇ ਸਿਰਫ ਚਾਰ ਹੀ ਕੰਮ ਕਰ ਰਹੇ ਹਨ। ਜਿਸ ਜਗ੍ਹਾ ਤੇ ਕਰੀਬ 24 ਬਿਲਡਿੰਗ ਇੰਸਪੈਕਟਰ ਹੁੰਦੇ ਸਨ ਅਤੇ 24 ਪੋਸਟਾਂ ਹੀ ਹਨ। ਉਥੇ ਸਿਰਫ 5 ਬਿਲਡਿੰਗ ਇੰਸਪੈਕਟਰ ਕੰਮ ਕਰ ਰਹੇ ਹਨ। ਵਿਭਾਗ ਵਿਚ ਹੈਡ ਡਰਾਫਟਮੈਨ ਦੀ ਸੀਟ ਹੋਣ ਦੇ ਬਾਵਜੂਦ ਕੁਰਸੀ ਖਾਲੀ ਹੈ। ਬਦਲੀਆਂ ਦੇ ਚਲਦਿਆਂ ਵਿਭਾਗ ਦਾ ਕਾਫੀ ਸਟਾਫ਼ ਨਵਾਂ ਹੋਣ ਦੇ ਕਾਰਨ ਵੀ ਕੰਮ ਦੀ ਗੱਡੀ ਪੂਰੀ ਤਰ੍ਹਾਂ ਪਟੜੀ ਤੇ ਨਹੀਂ ਚੜ ਰਹੀ ਹੈ।

ਜ਼ਰੂਰਤ ਤੋਂ ਵੱਧ ਭਾਰ ਚੁੱਕ ਰਹੇ ਹਨ ਸਰਕਾਰੀ ਬਾਬੂਆਂ ਦੇ ਮੋਢੇ
_________

ਐਮ.ਟੀ.ਪੀ ਵਿਭਾਗ ਵਿੱਚ ਕੰਮ ਬਹੁਤ ਜ਼ਿਆਦਾ ਪਰ ਅਧਿਕਾਰੀ ਕਰਮਚਾਰੀ ਘੱਟ ਹਨ। ਵਿਭਾਗ ਦੇ ਵਿੱਚ ਅਦਾਲਤੀ ਕੇਸ ਕਰੀਬ 300 ਤੋਂ 400 ਦੇ ਵਿੱਚ ਚੱਲ ਰਹੇ ਹਨ। ਆਰ.ਟੀ.ਆਈ ਦੇ ਕੇਸ ਵੀ ਕਰੀਬ 300 ਦੋ 400 ਤੱਕ ਹਨ। ਹੋਰ ਸ਼ਿਕਾਇਤਾਂ ਦੇ ਕੰਮਾਂ ਨੂੰ ਜ਼ਿਆਦਾਤਰ ਬਿਲਡਿੰਗ ਇੰਸਪੈਕਟਰ ਦੇਖ ਰਹੇ ਹਨ। ਜਿਨ੍ਹਾਂ ਸਟਾਫ ਪਹਿਲਾਂ 35 ਵਾਰਡਾਂ ਨੂੰ ਦੇਖਦਾ ਸੀ ਉਨ੍ਹਾਂ 85 ਵਾਰਡਾਂ ਨੂੰ ਦੇਖ ਰਿਹਾ ਹੈ। ਪਹਿਲਾਂ ਇੱਕ ਬਿਲਡਿੰਗ ਇੰਸਪੈਕਟਰ ਦੇ ਨਾਲ ਇੱਕ ਕਲਰਕ ਵੀ ਕੰਮ ਕਰਦਾ ਸੀ। ਜੋ ਹੁਣ ਨਾ ਦੇ ਬਰਾਬਰ ਹੈ।

ਕਰੀਬ 300 ਐਨ.ਓ.ਸੀ ਕਲੀਅਰ ਕੀਤੀਆਂ-ਮੇਹਰਬਾਨ ਸਿੰਘ
__________
ਪ੍ਰਾਪਤ ਜਾਣਕਾਰੀ ਦੇ ਮੁਤਾਬਿਕ ਪਿਛਲੇ ਦਿਨਾ ਵਿੱਚ ਕਮੀਆਂ ਪੇਸ਼ੀਆਂ ਦੇ ਚੱਲਦਿਆਂ ਕਰੀਬ 70 ਤੋਂ 90 ਫਾਇਲਾਂ ਵਾਪਸ ਭੇਜੀਆਂ ਗਈਆਂ। ਪਰ ਮਿਉਂਸੀਪਲ ਟਾਊਨ ਪਲੈਨਰ ਮੇਹਰਬਾਨ ਸਿੰਘ ਦੀ ਮੰਨੀਏ ਤਾਂ 10-15 ਫਾਇਲਾਂ ਹੀ ਵਾਪਸ ਭੇਜੀਆਂ ਗਈਆਂ ਹਨ। ਜਦ ਕਿ ਕਰੀਬ ਐਨ.ਓ.ਸੀ 300 ਫਾਈਲਾਂ ਕਲੀਅਰ ਵੀ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਨਾ ਆਵੇ ਖਾਸ ਧਿਆਨ ਰੱਖਿਆ ਜਾਵੇਗਾ। ਕਿਸੇ ਵੱਲੋਂ ਕਿਸੇ ਕੋਲੋਂ ਵੱਧ ਪੈਸੇ ਤਾਂ ਨਹੀਂ ਲੈ ਜਾ ਰਹੇ ਇਸ ਵੱਲ ਵੀ ਪੂਰਾ ਧਿਆਨ ਦਿੱਤਾ ਜਾਵੇਗਾ।

NO COMMENTS

LEAVE A REPLY