ਦੀ ਰੈਵਿਨਿਉ ਪਟਵਾਰ ਯੂਨੀਅਨ ਵੱਲੌਂ ਕੈਬਨਿਟ ਮੰਤਰੀ ਲੋਕਲ ਗਵਰਨਮੈਂਟ ਪੰਜਾਬ ਸਃ ਇੰਦਰਬੀਰ ਸਿੰਘ ਨਿੱਜਰ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਸੌਂਪਿਆ ਮੰਗ ਪੱਤਰ —ਕੁਲਵੰਤ ਸਿੰਘ ਡੇਹਰੀਵਾਲ

0
60

B
ਅੰਮ੍ਰਿਤਸਰ 26 ਅਗਸਤ (ਪਵਿੱਤਰ ਜੋਤ) : ਦੀ ਰੈਵੀਨਿਉ ਪਟਵਾਰ ਯੂਨੀਅਨ ਜਿਲ੍ਹਾ ਅੰਮ੍ਰਿਤਸਰ ਦਾ ਵਫ਼ਦ ਕੁਲਵੰਤ ਸਿੰਘ ਡੇਹਰੀਵਾਲ ਜਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਮਾਣਯੋਗ ਸਃ ਇੰਦਰਬੀਰ ਸਿੰਘ ਨਿੱਜਰ ਕੈਬਨਿਟ ਮੰਤਰੀ ਲੋਕਲ ਗਵਰਨਮੈਂਟ , ਪੰਜਾਬ ਨੂੰ ਸਃ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਨਾਮ ਪਟਵਾਰੀਆਂ ਦੀਆਂ ਖਤਮ ਕੀਤੀਆਂ 1056 ਪੋਸਟਾਂ ਨੂੰ ਬਹਾਲ ਕਰਨ ਕਰਵਾਉਣ ਲਈ ਮੰਗ ਪੁੱਤਰ ਸੌਂਪਿਆ ਗਿਆ ।ਪਿੱਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਭਰ ਵਿੱਚੋਂ 1056 ਪਟਵਾਰ ਸਰਕਲ ਖਤਮ ਕਰ ਦਿੱਤੇ ਗਏ ਸਨ । ਪੰਜਾਬ ਵਿੱਚ ਕੁੱਲ 4716 ਪਟਵਾਰ ਸਰਕਲ ਸਨ ਪਰ ਪੰਜਾਬ ਸਰਕਾਰ ਨੇ ਹੁਣ 3660 ਹੀ ਰਹਿਣ ਦਿੱਤੇ ਹਨ । ਸਰਕਾਰਾਂ ਨੇ ਪੰਜਾਬ ਦੇ 12 ਜ਼ਿਲ੍ਹਿਆਂ ਤੌਂ 23 ਜ਼ਿਲ੍ਹੇ , 62 ਤਹਿਸੀਲਾਂ ਤੌਂ 96 ਤਹਿਸੀਲਾਂ , 3 ਕਮਿਸ਼ਨਰੀਆਂ ਤੋਂ 5 ਕਮਿਸ਼ਨਰੀਆਂ ਅਤੇ ਅਨੇਕਾਂ ਹੀ ਪੁਲਿਸ ਜ਼ਿਲ੍ਹਿਆਂ ਚ ਅਤੇ ਵਿਧਾਨ ਸਭਾ ਹਲਕਿਆਂ ਵਿੱਚ ਵਾਧਾ ਕੀਤਾ । ਵੱਧੀ ਅਬਾਦੀ ਅਤੇ ਅਨੇਕਾਂ ਲੋਕ ਭਲਾਈ ਦੀਆਂ ਆਈਆਂ ਨਵੀਆਂ ਸਕੀਮਾਂ ਕਾਰਨ ਪਟਵਾਰ ਸਰਕਲਾਂ ਦੇ ਕੰਮਾਂ ਦਾ ਬੋਝ ਤਾਂ ਪਹਿਲਾਂ ਈ ਜ਼ਿਆਦਾ ਸੀ ਪਰ ਪਟਵਾਰ ਸਰਕਲ ਹੋਰ ਵੱਡੇ ਹੋ ਜਾਣ ਕਾਰਨ ਜਿੱਥੇ ਪਟਵਾਰੀ ਲਈ ਕੰਮ ਕਰਨਾ ਅਤਿ ਮੁਸ਼ਕਿਲ ਹੋ ਜਾਵੇਗਾ ਉੱਥੇ ਬੇਰੁਜ਼ਗਾਰੀ ਵਿੱਚ ਵੀ ਭਾਰੀ ਵਾਧਾ ਹੋਵੇਗਾ । ਕੈਬਨਿਟ ਮੰਤਰੀ ਲੋਕਲ ਗਵਰਨਮੈਂਟ ਪੰਜਾਬ ਸ਼ਃ ਇੰਦਰਬੀਰ ਸਿੰਘ ਨਿੱਜਰ ਜੀ ਨੇ ਬੜੇ ਧਿਆਨ ਨਾਲ ਇਹ ਜੱਥੇਬੰਦਕ ਮਸਲਾ ਵਿਚਾਰਿਆ ਅਤੇ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਮਾਨ ਯੋਗ ਮੁੱਖ ਮੰਤਰੀ ਪੰਜਾਬ ਸਃ ਭਗਵੰਤ ਸਿੰਘ ਮਾਨ ਜੀ ਕੋਲ ਤੁਹਾਡਾ ਪੱਖ ਰੱਖਾਂਗਾ । ਇਸ ਮੌਂਕੇ ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਡੇਹਰੀਵਾਲ , ਰਛਪਾਲ ਸਿੰਘ ਜਲਾਲ ਉੱਸਮਾਂ ਜਿਲ੍ਹਾ ਨੁਮਾਇੰਦਾ , ਹਰਪ੍ਰੀਤ ਸਿੰਘ ਸਹਾਇਕ ਖ਼ਜ਼ਾਨਚੀ ਜਿਲ੍ਹਾ , ਤਰਸੇਮ ਸਿੰਘ ਫੱਤੂਭੀਲਾ ਪ੍ਰਧਾਨ ਤਹਿਸੀਲ ਬਾਬਾ ਬਾਕਾਲਾ ਸਾਹਿਬ , ਕੁਲਵਿੰਦਰ ਸਿੰਘ ਰੰਧਾਵਾ ਜਰਨਲ ਸਕੱਤਰ , ਸਃ ਬਲਦੇਵ ਸਿੰਘ ਬੱਬਰ ਸੇਵਾ ਮੁੱਕਤ ਪਟਵਾਰੀ ਆਦਿ ਸ਼ਾਮਿਲ ਸਨ ।

NO COMMENTS

LEAVE A REPLY