ਰਾਯਨ ਇੰਟਰਨੈਸ਼ਨਲ ਸਕੂਲ ਵਿੱਚ ਮਨਾਈ ਗਈ ਅਜ਼ਾਦੀ ਦੀ 76ਵੀਂ ਵਰੇਗੰਢ

0
33

ਅੰਮ੍ਰਿਤਸਰ 10 ਅਗਸਤ (ਰਾਜਿੰਦਰ ਧਾਨਿਕ) : ਰਾਯਨ ਇੰਟਰਨੈਸ਼ਨਲ ਸਕੂਲ, ਅੰਮ੍ਰਿਤਸਰ ਵਿਖੇ ਅਜ਼ਾਦੀ ਦੀ 76ਵੀਂ ਵਰ੍ਹੇਗੰਢ ਮਨਾਉਂਦੇ ਹੋਏ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਹਰ ਘਰ ਤਿਰੰਗਾ’ ਦੀ ਸ਼ੁਰੂਆਤ ਚੇਅਰਮੈਨ ਸਰ ਡਾ: ਏ.ਐਫ. ਪਿੰਟੋ ਅਤੇ ਡਾਇਰੈਕਟਰ ਮੈਡਮ ਡਾ: ਗਰੇਸ ਪਿੰਟੋ ਦੀ ਪ੍ਰਧਾਨਗੀ ਹੇਠ ਹੋਈ। ਇਸ ਮੁਹਿੰਮ ਨੂੰ ਚਲਾਉਣ ਦਾ ਮੁੱਖ ਉਦੇਸ਼ ਹਰ ਕਿਸੇ ਦੇ ਦਿਲ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਅਤੇ ਲੋਕਾਂ ਨੂੰ ਰਾਸ਼ਟਰੀ ਝੰਡੇ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਹੈ। ਰੋਮੇਸ਼ ਭਾਟੀਆ ਕਮਾਂਡੈਂਟ 52ਵੀਂ ਬਟਾਲੀਅਨ, ਆਈ.ਟੀ.ਬੀ.ਪੀ, ਨਿਊ ਅੰਮ੍ਰਿਤਸਰ ਆਪਣੇ ਸਾਰੇ ਬਹਾਦਰ ਸੈਨਿਕਾਂ ਨਾਲ ਸਕੂਲ ਪਹੁੰਚੇ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਤਿਰੰਗੇ ਝੰਡੇ ਵੰਡੇ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨਕਰਦਿਆਂ ਤਿਰੰਗੇ ਝੰਡੇ ਦੀ ਮਹੱਤਤਾ ਬਾਰੇ ਦੱਸਿਆ ਅਤੇ ਨਾਲ ਹੀ ਬਹਾਦਰ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ | ਇਸ ਯਾਦਗਾਰੀ ਸਮੇਂ ਵਿੱਚ ਉਨ੍ਹਾਂ ਨੇ 13 ਅਗਸਤ ਤੋਂ15 ਅਗਸਤ ਤੱਕ ਸਾਰਿਆਂ ਨੂੰ ਆਪਣੇ ਘਰਾਂ ਵਿਚ ਤਿਰੰਗਾ ਝੰਡਾ
ਲਹਿਰਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ। ਇਹ ਸਮੁਚੀ ਗਤੀਵਿਧੀ ਸਕੂਲ ਦੀ ਮੁੱਖ
ਅਧਿਆਪਕਾ ਕੰਚਨ ਮਲਹੋਤਰਾ ਦੀ ਅਗਵਾਈ ਹੇਠ ਕਰਵਾਈ ਗਈ।

NO COMMENTS

LEAVE A REPLY