ਪਿੰਗਲਵਾੜੇ ਵੱਲੋਂ ਜੰਗਲ ਲਗਾਉਣਨ ਦੀ ਮੁਹਿੰਮ

0
20

ਅੰਮ੍ਰਿਤਸਰ 2 ਅਗਸਤ (ਪਵਿੱਤਰ ਜੋੜ) : ਭਗਤ ਪੂਰਨ ਸਿੰਘ ਦੀ 30ਵੀਂ ਬਰਸੀ ਮੌਕੇ ਪਿੰਗਲਵਾੜਾ ਸੰਸਥਾ ਵਲੋਂ ਪਿੰਡ: ਮਾਨਾਂਵਾਲਾ ਖੁਰਦ, ਨਜਦੀਕ ਦਬੁਰਜੀ, ਪਿਛਲੀ ਸਾਈਡ ਗਿੱਲ ਫਾਰਮ, ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ਵਿਖੇ ਜੰਗਲ ਲਗਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦਾ ਉਦਘਾਟਨ ਸ੍ਰੀ. ਕੁੰਵਰ ਵਿਜੈ ਪ੍ਰਤਾਪ ਸਿੰਘ ਰਿਟਾ. ਆਈ. ਪੀ.ਐਸ. ਜੋ ਕਿ ਅੰਮ੍ਰਿਤਸਰ ਤੋਂ ਵਿਧਾਨ ਸਭਾ ਦੇ ਮੈਂਬਰ ਹਨ, ਵਲੋਂ ਕੀਤਾ ਗਿਆ ।
ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਨੇ ਉਨ੍ਹਾਂ ਦੇ ਮਾਨਾਂਵਾਲਾ ਪਹੁੰਚਣ ’ਤੇ ਸਵਾਗਤ ਕੀਤਾ । ਫਿਰ ਉਨ੍ਹਾਂ ਨੇ ਮਾਨਾਂਵਾਲਾ ਬ੍ਰਾਂਚ ਦੇ ਬੱਚਾ ਵਾਰਡ ਅਤੇ ਰੀੜ ਦੀ ਹੱਡੀਆਂ ਦੇ ਪੁਨਰਵਾਸ ਕੇਂਦਰ ਦਿਖਾਏ । ਉਪਰੰਤ ਉਹ ਜੰਗਲ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਵਾਸਤੇ ਪਿੰਡ: ਮਾਨਾਂਵਾਲਾ ਖੁਰਦ, ਨਜਦੀਕ ਦਬੁਰਜੀ, ਪਿਛਲੀ ਸਾਈਡ ਗਿੱਲ ਫਾਰਮ ਪਹੁੰਚੇ । ਉਸ ਥਾਂ ਪਹੁੰਚਣ ਤੇ ਪਿੰਗਲਵਾੜੇ ਦੇ ਸਪੈਸ਼ਲ ਬੱਚਿਆਂ ਵਲੋਂ ਉਨ੍ਹਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ । ਉਪਰੰਤ ਤ੍ਰਿਵੈਣੀ ਜਿਸ ਵਿਚ ਬੋਹੜ, ਪਿੱਪਲ ਅਤੇ ਨਿੰਮ ਦੇ ਪੌਦੇ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ । ਫਿਰ ਪਿੰਗਲਵਾੜੇ ਦੇ ਸਕੂਲੀ ਬੱਚਿਆਂ, ਅਧਿਆਪਕਾਂ ਅਤੇ ਹਾਜਿਰ ਮਹਿਮਾਨਾਂ ਨੇ ਬੂਟੇ ਲਗਾਏ । ਪਿੰਗਲਵਾੜੇ ਦੇ ਇਸ ਫਾਰਮ ਵਿਚ ਵੱਖ-ਵੱਖ ਕਿਸਮਾਂ ਦੇ 100 ਦੇ ਕਰੀਬ ਬੂਟੇ ਲਗਾਏ ਗਏ ।
ਡਾ. ਇੰਦਰਜੀਤ ਕੌਰ ਨੇ ਆਪਣੇ ਸ਼ਬਦਾਂ ਵਿਚ ਕਿਹਾ ਕਿ ਭਗਤ ਪੂਰਨ ਸਿੰਘ ਜੀ ਸ਼ੁਰੂ ਤੋਂ ਹੀ ਵਾਤਾਵਰਣ ਸਬੰਧੀ ਬਹੁਤ ਚਿੰਤਿਤ ਸਨ ਅਤੇ ਇਸ ਕਰਕੇ ਹੀ ਲੋਕਾਂ ਨੂੰ ਰੁੱਖ ਲਗਾਉਣ ਲਈ ਭਾਸ਼ਣ, ਲਿਟਰੇਚਰਾਂ, ਕਿਤਾਬਾਂ ਆਦਿ ਰਾਹੀਂ ਸਮਝਾਉਂਦੇ ਰਹੇ ਹਨ ਕਿ ਰੁੱਖ ਮਨੁੱਖੀ ਜੀਵਨ ਲਈ ਕਿੰਨੇ ਮਹਤੱਵਪੂਰਨ ਹਨ । ਇਸੇ ਉਪਰਾਲੇ ਨੂੰ ਜਾਗਰੂਕ ਕਰਨ ਲਈ ਇਸ ਵਾਰ ਭਗਤ ਪੂਰਨ ਸਿੰਘ ਜੀ ਦੀ ਬਰਸੀ ਮੌਕੇ ਜੰਗਲ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਤਾਂ ਕਿ ਪੰਜਾਬ ਵਿਚ ਵਿਗੜ ਰਹੇ ਵਾਤਾਵਰਣ ਨੂੰ ਹਰਿਆਲੀ ਵਿਚ ਬਦਲਿਆ ਜਾ ਸਕੇ ।
ਇਸ ਮੌਕੇ ਪਿੰਗਲਵਾੜੇ ਦੇ ਸਰਪ੍ਰਸਤ ਅਤੇ ਉੱਘੇ ਸਮਾਜ ਸੇਵਕ ਸ੍ਰ. ਭਗਵੰਤ ਸਿੰਘ ਜੀ ਦਿਲਾਵਰੀ, ਸੋਸਾਇਟੀ ਦੇ ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਮੈਂਬਰ ਸ੍ਰ. ਰਾਜਬੀਰ ਸਿੰਘ, ਮੈਂਬਰ ਸ੍ਰ. ਹਰਜੀਤ ਸਿੰਘ ਅਰੋੜਾ, ਉੱਘੇ ਵਾਤਾਵਰਣ ਪ੍ਰੇਮੀ ਡਾ. ਹਰਦਿਆਲ ਸਿੰਘ, ਡਾ. ਗੁਰਚਰਨ ਨੂਰਪੁਰ, ਸ੍ਰ. ਗੁਰਪ੍ਰੀਤ ਸਿੰਘ ਚੰਦਬਾਜਾ, ਸੋਸ਼ਲ ਵਰਕਰ ਅਸ਼ੋਕ ਸੇਠੀ, ਪ੍ਰਸ਼ਾਸਕ ਕਰਨਲ ਦਰਸ਼ਨ ਸਿੰਘ ਬਾਵਾ, ਪ੍ਰਸ਼ਾਸਕ ਮਾਨਾਂਵਾਲਾ ਸ੍ਰ. ਜੈ ਸਿੰਘ, ਸ੍ਰ. ਨਰਿੰਦਰਪਾਲ ਸਿੰਘ ਸੋਹਲ, ਸ੍ਰੀ. ਯੋਗੇਸ਼ ਸੂਰੀ, ਜਨਰਲ ਮੈਨੇਜਰ ਸ਼੍ਰੀ ਤਿਲਕ ਰਾਜ, ਸ੍ਰੀ. ਗੁਲਸ਼ਨ ਰੰਜਨ ਅਤੇ ਸ੍ਰ. ਹਰਪਾਲ ਸਿੰਘ ਸੰਧੂ ਆਦਿ ਹਾਜ਼ਰ ਸਨ ।

NO COMMENTS

LEAVE A REPLY