ਆਮ ਲੋਕਾਂ ਦੇ ਟੈਕਸ ਦਾ ਪੈਸਾ ਹੈ ਅਤੇ ਕੋਈ ਵੀ ਅਧਿਕਾਰੀ ਯਾਂ ਵਿਅਕਤੀ ਵਖਸ਼ਿਆ ਨਹੀਂ ਜਾਵੇਗਾ :- ਕੁਲਦੀਪ ਸਿੰਘ ਧਾਲੀਵਾਲ
ਅੰਮ੍ਰਿਤਸਰ 25 ਜੁਲਾਈ (ਪਵਿੱਤਰ ਜੋਤ) : ਜੰਮੂ ਕੱਟੜਾ ਐਕਸਪ੍ਰੈਸ ਵੇ ਵਿੱਚ ਖੇਤੀਬਾੜੀ ਜ਼ਮੀਨਾਂ ਨੂੰ ਕਮਰਸ਼ੀਅਲ ਦਿਖਾ ਕੇ ਮਿਲੀਭਗਤ ਨਾਲ ਖ਼ਰੀਦੋ ਫਰੋਖਤ ਵਿੱਚ ਹੋ ਰਹੇ ਘੋਟਾਲੇ ਖਿਲਾਫ਼ ਪੰਜਾਬ ਕੈਬਿਨੇਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਮਾਨਵਾਲਾ ਦਾ ਦੌਰਾ ਕੀਤਾ ਉਹਨਾਂ ਦੇ ਨਾਲ ਅਮ੍ਰਿਤਸਰ ਦੇ DC ਸ. ਹਰਪ੍ਰੀਤ ਸਿੰਘ ਸੂਦਨ ਵੀ ਮੌਕੇ ਤੇ ਪਹੁੰਚੇ ਅਤੇ ਕਿਸਾਨਾਂ ਅਤੇ ਪਿੰਡ ਵਾਲਿਆਂ ਨਾਲ ਗੱਲ ਬਾਤ ਕੀਤੀ ਇਸ ਮੌਕੇ ਮੌਜੂਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਬਿਨੇਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਬੀਤੇ ਕੱਲ੍ਹ ਹੀ ਕਿਸਾਨ ਉਹਨਾਂ ਕੋਲ ਜ਼ਮੀਨਾਂ ਦੀ ਖ਼ਰੀਦੋ ਫਰੋਖਤ ਵਿੱਚ ਮਿੱਲ ਰਹੇ ਮੁਆਵਜੇ ਦੇ ਘੋਟਾਲੇ ਨੂੰ ਲੈ ਕੇ ਸ਼ਿਕਾਇਤ ਲੈ ਕੇ ਪਹੁੰਚੇ ਸੀ, ਤੇ ਅੱਜ ਹੀ 24 ਘੰਟਿਆਂ ਵਿੱਚ DC ਸਾਬ ਨੂੰ ਲੈ ਕੇ ਮੌਕੇ ਤੇ ਪਹੁੰਚੇ ਹਾਂ ਅਤੇ 2 ਹਫਤਿਆਂ ਵਿੱਚ ਹੀ ਮੁਕੰਮਲ ਜਾਂਚ ਕੀਤੀ ਜਾਵੇ ਅਤੇ ਜਾਂਚ ਜਨਤਕ ਕੀਤੀ ਜਾਵੇ ਅਤੇ ਜਿਹੜੇ ਬੰਦੇ ਕਸੂਰਵਾਰ ਹਨ ਉਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ
ਅਤੇ ਕੇਂਦਰ ਦੇ ਪੈਸੇ ਦੀ ਦੁਰਵਰਤੋਂ ਨਾ ਹੋਵੇ ਕਿਉਂਕਿ ਇਹ ਪੈਸੇ ਆਮ ਲੋਕਾਂ ਦੇ ਟੈਕਸ ਦਾ ਪੈਸਾ ਹੈ ਅਤੇ ਕੋਈ ਵੀ ਅਧਿਕਾਰੀ ਯਾਂ ਵਿਅਕਤੀ ਵਖਸ਼ਿਆ ਨਹੀਂ ਜਾਵੇਗਾ
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ DC ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਮਾਨਯੋਗ ਕੈਬਿਨੇਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਜੀ ਦੀ ਹਿਦਾਇਤ ਤੇ ਪਿੰਡ ਮਾਨਾਵਾਲਾ ਪਹੁੰਚੇ ਹਾਂ ਅਤੇ ਕਿਸਾਨਾਂ ਵਲੋਂ ਮਿੱਲ ਰਹੀਆਂ ਸ਼ਿਕਾਇਤਾਂ ਹਨ ਜੋ ਕਿ ਉਹਨਾਂ ਦੇ ਚਾਰਜ ਸੰਭਾਲਣ ਤੋਂ ਪਹਿਲਾਂ ਦੀਆਂ ਹਨ ਵਧੀਕ ਜਨਰਲ ਕਮਿਸ਼ਨ ਨੂੰ ਮਾਰਕ ਕੀਤੀ ਗਈ ਹੈ ਅਤੇ ਇਹ ਵੇਖਣ ਨੂੰ ਆਇਆ ਹੈ ਕਿ ਇਸ ਪ੍ਰੋਜੈਕਟ ਵਿੱਚ ਹੀ ਬਹੁਤ ਸ਼ਿਕਾਇਤਾਂ ਆ ਰਹੀਆਂ ਹਨ ਇਹਨਾਂ ਵਿਚੋਂ ਕੁੱਝ ਜਾਂਚਾਂ ਜਲਦ ਹੀ ਜਨਤਕ ਕੀਤੀਆਂ ਜਾਣਗੀਆਂ ਅਤੇ ਕੁੱਛ ਜਾਂਚਾਂ ਜਿਹੜੀਆਂ ਰਹਿ ਗਈਆਂ ਹਨ ਉਸਦੀ ਜਾਂਚ ਦੀ ਜਿੰਮੇਵਾਰੀ ਲਗਾ ਦਿੱਤੀ ਗਈ ਹੈ ਅਤੇ 2 ਹਫਤਿਆਂ ਵਿੱਚ ਜਾਂਚ ਦੀ ਰਿਪੋਰਟ ਜਨਤਕ ਕਰ ਦਿੱਤੀ ਜਾਵੇਗੀ ਅਤੇ ਕਿਸੇ ਵੀ ਕਸੂਰਵਾਰ ਨੂੰ ਵਖਸ਼ਿਆ ਨਹੀਂ ਜਾਵੇਗਾ
ਪੱਤਰਕਾਰਾਂ ਨਾਲ ਗੱਲ ਕਰਦਿਆਂ ਸੁੱਬਾ ਜੋਇੰਟ ਸਕੱਤਰ ਅਸ਼ੋਕ ਤਲਵਾਰ ਨੇ ਕਿਹਾ ਕਿ ਕਿਸਾਨਾਂ ਮੁਤਾਬਿਕ ਇਸ ਪਿੰਡ ਵਿੱਚ ਹੋਇਆ ਘੋਟਾਲਾ ਹੀ 38 ਤੋਂ 40 ਕਰੋੜ ਦਾ ਬਣਦਾ ਹੈ,ਇਹ ਵੱਡਾ ਘੋਟਾਲਾ ਕਾਂਗਰਸ ਦੀ ਵੱਡੀ ਕੋਤਾਹੀ ਦਾ ਨਤੀਜਾ ਹੈ,ਵਾਹੀਯੋਗ ਜ਼ਮੀਨ ਨੂੰ ਜਿਸਦੀ ਕੀਮਤ 80 ਤੋਂ 1 ਕਰੋੜ ਸੀ ਉਸਨੂੰ ਕਮਰਸ਼ੀਅਲ ਵਿਖਾਕੇ ਅਫਸਰਾਂ ਦੀ ਮਿਲੀਭੁਗਤ ਨਾਲ ਕਈ ਗੁਣਾ ਮੁੱਲ ਤੇ ਪਾਸ ਕਰਵਾਇਆ ਇਸ ਮੌਕੇ ਸੀਨੀਅਰ ਆਗੂ ਅਨਿਲ ਮਹਾਜਨ, ਜਿਲ੍ਹਾ ਮੀਡਿਆ ਇੰਚਾਰਜ ਵਿਕਰਮਜੀਤ ਵਿੱਕੀ, ਵਿਸ਼ਵਸਹਿਜ ਪਾਲ,ਰਮਨ ਕੁਮਾਰ,ਅਤੇ ਹੋਰਨਾਂ ਵਲੰਟੀਅਰ ਅਤੇ ਪਿੰਡ ਵਾਸੀ ਮੌਜੂਦ ਸਨ।