ਦਿਵਿਆਂਗਜਨਾਂ ਅਤੇ ਸੀਨੀਅਰ ਨਾਗਰਿਕਾਂ ਲਈ ਮੁਫ਼ਤ ਸਹਾਇਕ ਉਪਕਰਣ ਅਤੇ ਨਕਲੀ ਅੰਗਾਂ ਦਾ ਮੁਲਾਂਕਣ ਕੈਂਪ 25 ਜੁਲਾਈ ਤੋਂ 5 ਅਗਸਤ ਤੱਕ

0
28

ਅੰਮ੍ਰਿਤਸਰ 22ਜੁਲਾਈ (ਪਵਿੱਤਰ ਜੋਤ) : ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਵੱਲੋਂ ਜਿਲੇ ਦੇ ਸਾਰੇ ਲੋੜਵੰਦ ਵਿਅਕਤੀਆਂ ਨੂੰ ਬਨਾਉਟੀ ਅੰਗ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜ਼ਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਵੱਲੋ ALIMCO ਦੇ ਸਹਿਯੋਗ ਨਾਲ ਦਿਵਿਆਂਗਜਨਾਂ ਅਤੇ ਸੀਨੀਅਰ ਨਾਗਰਿਕਾਂ ਲਈ ਮੁਫ਼ਤ ਸਹਾਇਕ ਉਪਕਰਣ ਅਤੇ ਨਕਲੀ ਅੰਗ ਦੇਣ ਲਈ ਮੈਡੀਕਲ ਮੁਲਾਂਕਣ ਕੈਂਪ 25 ਜੁਲਾਈ ਤੋਂ 5 ਅਗਸਤ ਤੱਕ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਆਉਣ ਵਾਲੇ ਲੋੜਵੰਦਾਂ ਨੂੰ ਆਪਣੇ ਦਸਤਾਵੇਜ਼ ਜਿਵੇਂ ਕਿ ਇਕ ਪਾਸਪੋਰਟ ਸਾਇਜ਼ ਫੋਟੋ, ਇੱਕ ਆਧਾਰ ਕਾਰਡ ਦੀ ਫੋਟੋ ਕਾਪੀ, ਅੰਗਹੀਣ ਸਰਟੀਫਿਕੇਟ ਅਤੇ ਆਮਦਨ ਸਰਟੀਫਿਕੇਟ (ਜੇਕਰ ਨਹੀਂ ਹੈ ਤਾਂ ਇਹ ਦੋਵੇਂ ਸਰਟੀਫਿਕੇਟ ਕੈਂਪ ਵਿੱਚ ਬਣ ਜਾਣਗੇ) ਲੈ ਕੇ ਆਉਣ। 25 ਜੁਲਾਈ ਨੂੰ ਇਹ ਕੈਂਪ ਸਬ-ਡਵੀਜ਼ਨ ਹਸਪਤਾਲ ਬਾਬਾ ਬਕਾਲਾ, 26 ਜੁਲਾਈ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਤਰਸਿੱਕਾ, 27 ਜੁਲਾਈ ਨੂੰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕੱਥੂਨੰਗਲ, 28 ਜੁਲਾਈ ਨੂੰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਗੋਲਬਾਗ, 29 ਜੁਲਾਈ ਨੂੰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸੁਲਤਾਨਵਿੰਡ, 30 ਜੁਲਾਈ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੀਰੋਵਾਲ ਰੋਡ ਜੰਡਿਆਲਾ ਗੁਰੂ, 31 ਜੁਲਾਈ ਨੂੰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਅਜਨਾਲਾ (ਲੜਕੇ) ਅਜਨਾਲਾ, 1 ਅਗਸਤ ਨੂੰ ਸਰਕਾਰੀ ਆਈ ਟੀ ਆਈ ਲੋਪੋਕੇ, 2 ਅਗਸਤ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਸ਼ਾ ਛੀਨਾ, 3 ਅਗਸਤ ਨੂੰ ਸਰਕਾਰੀ ਹਾਈ ਸਕੂਲ ਨੰਗਲੀ (ਬਲਾਕ ਵੇਰਕਾ), 4 ਅਗਸਤ ਨੂੰ ਸਰਕਾਰੀ ਇੰਸਟੀਟਿਊਟ ਆਫ ਟੈਕਸਟਾਈਲ ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ, 5 ਅਗਸਤ ਨੂੰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਅਟਾਰੀ ਵਿਖੇ ਇਹ ਕੈਂਪ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਲੱਗਣਗੇ।

NO COMMENTS

LEAVE A REPLY