ਆਈ,ਵੀ ਹਸਪਤਾਲ ਦੇ ਡਾਕਟਰ ਦਿਮਾਗ-ਦਿਲ ਦੇ ਮਰੀਜ਼ਾਂ ਦਾ ਕਰਣਗੇ ਫ੍ਰੀ ਚੈਕਅਪ

0
29

ਅੰਮ੍ਰਿਤਸਰ,22 ਜੁਲਾਈ (ਰਾਜਿੰਦਰ ਧਾਨਿਕ)- ਆਈ. ਵੀ ਹਸਪਤਾਲ ਏਅਰਪੋਰਟ ਰੋਡ ਅੰਮ੍ਰਿਤਸਰ ਵੱਲੋਂ 26 ਜੁਲਾਈ ਦਿਨ ਐਤਵਾਰ ਨੂੰ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਵੇਗਾ। ਇਹ ਕੈਂਪ ਆਈ.ਵੀ ਮੈਡੀ ਸੈਂਟਰ,ਐਸ.ਸੀ.ਐਫ 12,ਏ- ਬਲਾਕ ਮਾਰਕੀਟ, ਰਣਜੀਤ ਐਵਨਿਊ,ਅੰਮ੍ਰਿਤਸਰ ਵਿਖੇ ਦੁਪਹਿਰ 11 ਤੋਂ 2 ਵਜੇ ਤੱਕ ਲਗੇਗਾ। ਦਿਮਾਗ ਦੀਆਂ ਬੀਮਾਰੀਆਂ ਦੇ ਮਾਹਿਰ ਡਾ.ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਂਪ ਵਿੱਚ ਦਿਲ ਦੀਆਂ ਬੀਮਾਰੀਆਂ ਦੇ ਮਾਹਿਰ ਡਾ.ਸ਼ਲਿੰਦਰ ਸਿੰਘ ਵੀ ਆਪਣੀਆਂ ਸੇਵਾਵਾਂ ਪੇਸ਼ ਕਰਨਗੇ।ਕੈਂਪ ਵਿੱਚ ਸਿਰ ਦਰਦ,ਅਧਰੰਗ,ਹੱਥਾ ਦਾ ਹਿੱਲਣਾ,ਯਾਦਦਾਸ਼ਤ ਘਟਣਾ, ਬਾਂਹ ਜਾਂ ਲੱਤ ਵਿੱਚ ਕਮਜ਼ੋਰੀ, ਅੰਗਾਂ ਦਾ ਸੁੰਨ ਹੋਣਾ,ਸਾਹ ਦਾ ਫੁੱਲਣਾ,ਛਾਤੀ ਵਿੱਚ ਦਰਦ ਅਤੇ ਸੜਨ,ਚੱਕਰ ਆਉਣਾ ਅਤੇ ਬੇਹੋਸ਼ੀ,ਧੜਕਨ ਅਤੇ ਘਟਨਾ ਆਦਿ ਬਿਮਾਰੀਆਂ ਨਾਲ ਸਬੰਧਤ ਮਰੀਜਾਂ ਦਾ ਫਰੀ ਚੈਕਅੱਪ ਕੀਤਾ ਜਾਵੇਗਾ। ਕੈਂਪ ਦੇ ਦੋਰਾਨ ਬਲੱਡ ਪ੍ਰੈਸ਼ਰ, ਸ਼ੂਗਰ,ਈ.ਸੀ.ਜੀ ਫਰੀ ਟੈਸਟ ਕੀਤੇ ਜਾਣਗੇ। ਉਨ੍ਹਾਂ ਵੱਲੋਂ ਕੈਂਪ ਵਿਚ ਲੋਕਾਂ ਨੂੰ ਸਮੇਂ ਸਿਰ ਪਹੁੰਚ ਕੇ ਲਾਭ ਲੈਣ ਲਈ ਅਪੀਲ ਕੀਤੀ ਗਈ।

NO COMMENTS

LEAVE A REPLY