ਅੰਮ੍ਰਿਤਸਰ 22 ਜੁਲਾਈ (ਰਾਜਿੰਦਰ ਧਾਨਿਕ) : ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੀ ਚੋਣ ਵਾਸਤੇ ਸਮੁੱਚੇ ਡੈਲੀਗੇਟਾਂ ਦਾ ਇਜਲਾਸ 24 ਜੁਲਾਈ ਐਤਵਾਰ ਨੂੰ ਅੰਮ੍ਰਿਤਸਰ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਨਵੀਂ ਕਮੇਟੀ ਦੀ ਚੋਣ ਕੀਤੀ ਜਾਵੇਗੀ।ਇਹ ਜਾਣਕਾਰੀ ਇੱਥੋਂ ਜਾਰੀ ਇੱਕ ਬਿਆਨ ਰਾਹੀ ਦਿੰਦਿਆਂ ਗੁਰਦਾਸਪੁਰ ਦੇ ਪ੍ਰਧਾਨ ਸਰਬਰਿੰਦਰ ਸਿੰਘ ਚਾਹਲ , ਸਤਨਾਮ ਸਿੰਘ ਸੰਧੂ, ਅਸ਼ੋਕ ਸ਼ਰਮਾ, ਸ਼ੁੱਭ ਸ਼ਰਮਾ, ਤਿਲਕ ਰਾਜ ਕਪੂਰਥਲਾ, ਭੁਪਿੰਦਰ ਸਿੰਘ ਸੰਧੂ ਤਰਨ ਤਾਰਨ, ਜੱਗਸੇਰ ਸਿੰਘ ਮੋਗਾ, ਕੁਲਦੀਪ ਲੁਧਿਆਣਾ, ਗੁਰਮੀਤ ਕੌਰ ਰੋਪੜ, ਨਵੀਨ ਸ਼ਰਮਾ ਫਿਰੋਜਪੁਰ, ਮੀਨਾਕਸ਼ੀ ਧੀਰ ਜਲੰਧਰ, ਸ਼ਰਨਜੀਤ ਬਾਵਾ, ਅਮਰਿੰਦਰ ਸਿੰਘ, ਜਸਮੇਲ ਸਿੰਘ ਵੱਲਾ ਰਵਿੰਦਰ ਸ਼ਰਮਾ ਆਦਿ ਨੇ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆ ਗਈਆ ਹਨ, ਤੇ ਸਮੁੱਚੇ ਪੰਜਾਬ ਦੇ ਨਿਰਪੱਖ ਸੋਚ ਵਾਲੇ ਫਾਰਮੇਸੀ ਅਫਸਰਾਂ ਦੇ ਨੁਮਾਇੰਦੇ ਪੰਜਾਬ ਦੀ ਅਗਵਾਈ ਕਰਕੇ ਫਾਰਮੇਸੀ ਵਰਗ ਦੀ ਬਿਹਤਰੀ ਲਈ ਦਿਨ ਰਾਤ ਇੱਕ ਕਰਕੇ ਕੰਮ ਕਰਨਗੇ।ਇਸ ਸਮੇਂ ਵਿਸ਼ੇਸ਼ ਰੂਪ ਵਿੱਚ ਹਾਜ਼ਰੀ ਭਰਨ ਵਾਲੇ ਸਾਬਕਾ ਸੂਬਾ ਪ੍ਰਧਾਨ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਪ੍ਰਧਾਨ ਗੁਰਦਾਸਪੁਰ ਸਤਨਾਮ ਸਿੰਘ ਕੰਗ, ਨਿਰਮਲ ਸਿੰਘ ਮਜੀਠਾ ਨੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।ਉਹਨਾਂ ਇਹ ਵੀ ਦੱਸਿਆ ਕਿ ਇਸ ਸਮੇਂ ਤੇ ਪਿਛਲੇ ਸਮੇਂ ਵਿੱਚ ਵੀ ਫਾਰਮੇਸੀ ਅਫਸਰਾਂ ਨਾਲ ਮੁੱਢਲੇ ਸਕੇਲ ਅਤੇ ਵਿਸ਼ੇਸ਼ ਭੱਤਿਆਂ ਨੂੰ ਲੈ ਕੇ ਬਹੁਤ ਵੱਡੀ ਬੇਇਨਸਾਫ਼ੀ ਕੀਤੀ ਗਈ ਹੈ,ਉਸ ਨੂੰ ਦੂਰ ਕਰਾਉਣ ਲਈ ਸੰਜੀਦਾ ਯਤਨਾਂ ਦੀ ਲੋੜ ਹੈ ਤੇ ਨਵੀਂ ਕਮੇਟੀ ਇਸ ਸਬੰਧੀ ਸੁਚੇਤ ਹੋ ਕੇ ਕੋਸ਼ਿਸ਼ਾਂ ਕਰੇਗੀ।