ਨਵ ਨਿਯੁਕਤ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਜਤਿੰਦਰ ਸਿੰਘ ਗਿੱਲ ਨੇ ਅਹੁਦਾ ਸੰਭਾਲਿਆ

0
37

ਅੰਮ੍ਰਿਤਸਰ 21 ਜੁਲਾਈ (ਪਵਿੱਤਰ ਜੋਤ) : ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸ਼੍ਰੀ ਜਤਿੰਦਰ ਸਿੰਘ ਗਿੱਲ ਨੇ 20 ਜੁਲਾਈ 2022 ਨੂੰ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਦਾ ਅਹੁਦਾ ਸੰਭਾਲ ਲਿਆ ਹੈ। ਨਵ ਨਿਯੁਕਤ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਵੱਲੋਂ ਅਹੁਦਾ ਸੰਭਾਲਦਿਆਂ ਹੀ ਸਮੂਹ ਬਲਾਕ ਖੇਤੀਬਾੜੀ ਅਫਸਰਾਂ ਨਾਲ ਪਲੇਠੀ ਮੀਟਿੰਗ ਕੀਤੀ ਗਈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਬੀਜ, ਖਾਦ, ਦਵਾਈਆਂ ਸਮੇਂ ਸਿਰ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਕਿਸੇ ਵੀ ਕਿਸਮ ਦੀ ਗੈਰਮਿਆਰੀ ਜਾਂ ਨਕਲੀ ਖੇਤੀ ਇੰਨਪੁਟ ਦੀ ਵਿਕਰੀ ਨਹੀ ਹੋਣ ਦਿੱਤੀ ਜਾਵੇਗੀ ਜੇਕਰ ਕੋਈ ਵੀ ਵਿਅਕਤੀ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਿਸਾਨਾਂ ਨੂੰ ਫਸਲਾਂ ਦੀ ਬਿਜਾਈ ਲਈ ਉੱਤਮ ਕੁਆਲਟੀ ਦੇ ਬੀਜ ਮੁੱਹਈਆ ਕਰਵਾਉਣਾ ਖੇਤੀਬਾੜੀ ਵਿਭਾਗ ਦੀ ਜਿੰਮੇਵਾਰੀ ਹੋਵੇਗੀ। ਉਨਾਂ ਖੇਤੀ ਮਾਹਿਰਾਂ ਨੂੰ ਹਦਾਇਤਾਂ ਕੀਤੀਆਂ ਕਿ ਹਰੇਕ ਕਿਸਾਨ ਨੂੰ ਨਵੀਨਤਮ ਖੇਤੀ ਤਕਨੀਕਾਂ, ਖੇਤੀ ਜਹਿਰਾਂ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ ਸਬੰਧੀ ਕਿਸਾਨਾਂ ਨਾਲ ਸਿੱਧਾ ਤਾਲਮੇਲ ਕੀਤਾ ਜਾਵੇ ਅਤੇ ਕਿਸਾਨ ਸਿਖਲਾਈ ਕੈਂਪਾਂ ਰਾਂਹੀ ਜਾਗਰੂਕ ਕੀਤਾ ਜਾਵੇ। ਉਨਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਸਬੰਧੀ ਤਕਨੀਕੀ ਜਾਣਕਾਰੀ ਪ੍ਰਾਪਤ ਕਰਨ ਲਈ ਨਜਦੀਕੀ ਖੇਤੀਬਾੜੀ ਦਫਤਰਾਂ ਵਿੱਚ ਸੰਪਰਕ ਕਰਨ ਅਤੇ ਖਾਦ/ਬੀਜ/ਦਵਾਈ ਦੀ ਖਰੀਦ ਕਰਨ ਸਮੇਂ ਡੀਲਰ ਪਾਸੋਂ ਖਰੀਦ ਦਾ ਪੱਕਾ ਬਿੱਲ ਜਰੂਰ ਲੈਣ। ਉਨਾਂ ਕਿਹਾ ਕਿ ਕੁਆਲਟੀ ਕੰਟਰੋਲ ਤਹਿਤ ਇੱਕ ਉੱਡਣ ਦਸਤੇ ਦਾ ਗਠਨ ਕੀਤਾ ਗਿਆ ਹੈ ਜੋ ਅਣਅਧਿਕਾਰਤ ਖਾਦ/ਬੀਜ/ਦਵਾਈਆਂ ਦੀ ਜਿਲ੍ਹੇ ਅੰਦਰ ਵਿਕਰੀ ਨਹੀ ਹੋਣ ਦੇਵੇਗਾ। ਇਸ ਮੌਕੇ ਗੁਰਦਿਆਲ ਸਿੰਘ ਬੱਲ, ਦਲਬੀਰ ਸਿੰਘ ਛੀਨਾਂ, ਕਸ਼ਮੀਰ ਸਿੰਘ ਬੱਲ (ਸਾਰੇ ਰਿਟਾ. ਮੁੱਖ ਖੇਤੀਬਾੜੀ ਅਫਸਰ), ਨਿਰੰਕਾਰ ਸਿੰਘ ਰਿਟਾ. ਜੇ.ਡੀ.ਏ, ਖੇਤੀਬਾੜੀ ਅਫਸਰ ਕੁਲਦੀਪ ਸਿੰਘ ਮੱਤੇਵਾਲ, ਸੁਖਰਾਜਬੀਰ ਸਿੰਘ ਗਿੱਲ, ਤਜਿੰਦਰ ਸਿੰਘ, ਅਮਰਜੀਤ ਸਿੰਘ, ਭੁਪਿੰਦਰ ਸਿੰਘ, ਏ.ਸੀ.ਡੀ.ੳੇ ਸਤਵਿੰਦਰ ਸਿੰਘ, ਮਨਿੰਦਰ ਸਿੰਘ, ਏ.ਡੀ.ੳ ਪਰਜੀਤ ਸਿੰਘ ਔਲਖ, ਰਸ਼ਪਾਲ ਸਿੰਘ, ਹਰਮਨਦੀਪ ਸਿੰਘ, ਸੁਖਬੀਰ ਸਿੰਘ ਸੰਧੂ, ਗਗਨਦੀਪ ਕੌਰ, ਗੁਰਜੋਤ ਸਿੰਘ ਗਿੱਲ ਏ.ਈ.ਉ ਸਿਮਰਨਜੀਤ ਸਿੰਘ, ਜਸਦੀਪ ਸਿੰਘ, ਤੇਜਿੰਦਰ ਸਿੰਘ ਵਾਹਲਾ ਆਦਿ ਹਾਜਰ ਸਨ।

NO COMMENTS

LEAVE A REPLY