ਅੰਮ੍ਰਿਤਸਰ/ ਬੁਢਲਾਡਾ, 14 ਜੁਲਾਈ ( ਦਵਿੰਦਰ ਸਿੰਘ ਕੋਹਲੀ ) : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਪ੍ਰਾਪਤ ਸਥਾਨ ਗੰਗਾ ਵਾਲੇ ਖੇਤ ਬੋਹਾ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤਬਾਣੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਮਹਾਨ ਪ੍ਰਚਾਰਕ ਭਾਈ ਰੂਪ ਰਵਿਦਾਸੀਆ ਜੀ ਵੱਲੋਂ ਆਪਣੀ ਮਿੱਠੀ ਆਵਾਜ਼ ਰਾਹੀਂ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਵਿਚਾਰ ਧਾਰਾ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਸਾਨੂੰ ਵਹਿਮ ਭਰਮ ਛੱਡ ਕੇ ਗੁਰੂ ਜੀ ਦੇ ਜੀਵਨ ਤੋਂ ਸੇਧ ਲੈ ਕੇ ਉਨ੍ਹਾਂ ਦੀ ਵਿਚਾਰਧਾਰਾ ਘਰ ਘਰ ਪਹੁਚਾਉਣ ਦੀ ਬੇਨਤੀ ਕੀਤੀ ਅਤੇ ਭੈਣਾਂ ਨੇ ਵੀ ਆਪਣੀ ਮਿੱਠੀ ਰਸਨਾ ਨਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮਿ੍ਤਬਾਣੀ ਦੇ ਕੀਰਤਨ ਦਾ ਗੁਣਗਾਨ ਕੀਤਾ ਅਤੇ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਸੰਤ ਮਹਾਂਪੁਰਸ਼ ਸ੍ਰੀ, 108 ਸੰਤ ਨਿਰੰਜਣ ਦਾਸ ਜੀ ਮਹਾਰਾਜ ਅਤੇ ਦਾ ਗ੍ਰੇਟ ਚਮਾਰ ਇੰਟਰਨੈਸ਼ਨਲ ਗਰੁੱਪ ਵੱਲੋਂ ਭੇਜਿਆ ਗਿਆ ਲਿਟਰੇਚਰ ਸੁੱਖ ਸਾਗਰ ਕੈਲੰਡਰ ਰਵਿਦਾਸੀਆ ਧਰਮ ਦੇ ਨਿਸ਼ਾਨ ਵਾਲੇ ਰੁਮਾਲਾ ਸੰਗਤਾਂ ਨੂੰ ਮੁਫ਼ਤ ਭੇਂਟ ਕੀਤੀਆਂ ਗਈਆਂ ਸੰਗਤਾਂ ਵੱਲੋਂ ਸੰਤਾਂ ਅਤੇ ਦਾ ਗ੍ਰੇਟ ਚਮਾਰ ਇੰਟਰਨੈਸ਼ਨਲ ਗਰੁੱਪ ਦਾ ਧੰਨਵਾਦ ਕੀਤਾ। ਇਸ ਮੌਕੇ ਕਸ਼ਮੀਰ ਨੰਗਲ ਵੱਲੋਂ ਰੁੱਖ ਲਗਾਏ ਗਏ ਅਤੇ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਘੱਟੋ-ਘੱਟ ਇੱਕ ਇੱਕ ਰੁੱਖ ਜ਼ਰੂਰ ਲਗਾਓ ਇਸ ਮੌਕੇ ਪਾਲੀ ਰੱਲੀ, ਅਮਨ ਬੋਹਾ, ਬਲਵਿੰਦਰ ਬੋਹਾ, ਪਾਖਰ ਧੰਨਪੁਰਾ, ਕਸ਼ਮੀਰ ਨੰਗਲ, ਕੁਲਦੀਪ ਹਰਿਆਊ, ਮੇਵਾ ਸਿੰਘ ਮਹਿਮੀ, ਗੋਰਾ ਰਾਮਾਨੰਦੀ, ਬਿੱਲੂ ਮਾਨਸਾ, ਬਾਦਲ ਫਤਿਹਪੁਰ, ਸ਼ੇਰ ਸਿੰਘ ਬੁਢਲਾਡਾ,ਜਗਤਾਰ ਫਤਿਹਪੁਰ ਆਦਿ ਹਾਜ਼ਰ ਸਨ