ਵਿਧਾਇਕ ਡਾ: ਨਿੱਝਰ ਦੇ ਸਥਾਨਕ ਸਰਕਾਰਾਂ ਮੰਤਰੀ ਬਨਣ ਤੇ ਮੇਅਰ ਕਰਮਜੀਤ ਸਿੰਘ ਵੱਲੋਂ ਦਿੱਤੀ ਗਈ ਵਧਾਈ
ਅੰਮ੍ਰਿਤਸਰ 8 ਜੂਲਾਈ ( ਪਵਿੱਤਰ ਜੋਤ) ; ਮੇਅਰ ਕਰਮਜੀਤ ਸਿੰਘ ਅਤੇ ਵਿਧਾਇਕ ਡਾ: ਅਜੈ ਗੁਪਤਾ ਵੱਲੋਂ ਮਿਲਕੇ ਵਾਰਡ ਨੰਬਰ 71 ਇਲਾਕੇ ਦੀਆਂ ਆਬਾਦੀਆਂ ਵਿਚ 32 ਲੱਖ ਰੁਪਏ ਦੀ ਲਾਗਤ ਨਾਲ ਸਵੱਛ ਪੀਣ ਵਾਲੇ ਪਾਣੀ ਦੀਆਂ ਲਾਈਨਾਂ ਵਿਛਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ।
ਇਸ ਅਵਸਰ ਤੇ ਸੰਬੋਧਨ ਕਰਦੇ ਹੋਏ ਮੇਅਰ ਨੇ ਸਭ ਤੋਂ ਪਹਿਲਾਂ ਸ਼ਹਿਰਵਾਸੀਆ ਨੂੰ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਝਰ ਜੀ ਨੂੰ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬਣਾਕੇ ਅੰਮ੍ਰਿਤਸਰ ਸ਼ਹਿਰ ਨੂੰ ਬਖ਼ਸ਼ੇ ਗਏ ਮਾਨ ਲਈ ਮਾਨਯੋਗ ਮੁੱਖਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਡਾ: ਨਿੱਝਰ ਜੀ ਨੂੰ ਵਧਾਈਆਂ ਦਿੱਤੀਆਂ । ਉਹਨਾਂ ਕਿਹਾ ਕਿ ਉਹਨਾਂ ਨੂੰ ਮਾਨ ਹੈ ਕਿ ਮੌਜੂਦਾ ਨਗਰ ਨਿਗਮ ਹਾਊਸ ਵੱਲੋਂ ਆਪਣੇ ਕਾਰਜਕਾਲਾ ਦੌਰਾਣ ਸ਼ਹਿਰ ਦੇ ਹਰ ਇਕ ਵਾਰਡ ਦੇ ਹਰ ਇਕ ਗਲੀ-ਮੁਹੱਲੇ ਵਿਚ ਰਿਕਾਰਡ ਤੋੜ ਵਿਕਾਸ ਦੇ ਕੰਮ ਕੀਤੇ ਗਏ ਹਨ, ਇੰਝ ਤਾਂ ਅਮਰੂਤ ਪ੍ਰੋਜੈਕਟ ਅਧੀਨ ਸ਼ਹਿਰ ਦੀਆਂ ਸਾਰੀਆਂ ਬਾਹਰਲੀਆਂ ਆਬਦੀਆਂ ਵਿਚ ਪੀਣ ਵਾਲੇ ਪਾਣੀ ਦੀਆਂ ਲਾਈਨਾਂ ਦਾ ਜਾਲ ਵਿਛਾ ਦਿੱਤਾ ਗਿਆ ਹੈ, ਪਰ ਜਿਨ੍ਹਾਂ ਆਬਾਦੀਆਂ ਵਿਚ ਇਹ ਕੰਮ ਲੰਬਿਤ ਰਹਿ ਗਏ ਸਨ, ਉਹਨਾਂ ਦੀ ਵੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਉਹਨਾਂ ਸ਼ਹਿਰਵਾਸੀਆਂ ਨੂੰ ਭਰੋਸਾ ਦੁਆਇਆ ਕਿ ਵਿਕਾਸ ਪੱਖੋਂ ਕੋਈ ਵੀ ਕੰਮ ਅਧੂਰਾ ਨਹੀ ਰਹਿਣ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਨੇ ਜੋ ਪੰਜਾਬ ਦੇ ਲੋਕਾਂ ਨਾਲ ਵਾਇਦੇ ਕੀਤੇ ਸਨ , ਉਹਨਾਂ ਨੂੰ ਸ਼ਬਦ-ਦਰ-ਸ਼ਬਦ ਨਿਭਾਇਆ ਜਾਵੇਗਾ। ਉਹਨਾਂ ਕਿਹਾ ਕਿ ਜਿਹੜੇ ਵੀ ਇਲਾਕੇ ਵਿਚ ਵਿਕਾਸ ਦੀ ਲੋੜ ਹੈ ਉਹ ਧਿਆਨ ਵਿਚ ਲਿਆਂਦੀ ਜਾਵੇ ਤਾਂ ਜੋ ਉਹ ਕੰਮ ਵੀ ਸਮਾਂ ਰਹਿੰਦੇ ਕਰਵਾ ਲਏ ਜਾਣ।
ਇਸ ਮੌਕੇ ਤੇ ਲਖਵਿੰਦਰ ਸਿੰਘ, ਕੈਪਟਨ, ਨਗਰ ਨਿਗਮ ਦੇ ਅਧਿਕਾਰੀ, ਕਰਮਚਾਰੀ ਅਤੇ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।