ਅੰਮ੍ਰਿਤਸਰ,28 ਜੂਨ (ਰਾਜਿੰਦਰ ਧਾਨਿਕ)- ਖੂਨ ਦਾਨ ਮਹਾਂਦਾਨ.. ਖੂਨ ਦਾਨ ਕਰੋ ਅਨਮੋਲ ਜ਼ਿੰਦਗੀ ਬਚਾਓ.. ਦੇ ਨਾਅਰੇ ਲਗਾਉਂਦਿਆਂ ਆਈ.ਟੀ.ਸੀ ਹੋਟਲ ਦੇ ਅਧਿਕਾਰੀਆਂ, ਪ੍ਰਬੰਧਕਾਂ ਅਤੇ ਕਰਮਚਾਰੀਆਂ ਵੱਲੋਂ ਖੂਨ ਦਾਨ ਕੀਤਾ ਗਿਆ। ਅਦਲੱਖਾ ਬਲੱਡ ਬੈਂਕ ਵੱਲੋਂ ਆਯੋਜਿਤ ਖੂਨਦਾਨ ਕੈਂਪ ਦੇ ਵਿੱਚ ਲੋਕਾਂ ਵੱਲੋਂ ਖੂਨਦਾਨ ਕਰਕੇ ਦੂਸਰਿਆਂ ਨੂੰ ਚੰਗਾ ਸੰਦੇਸ਼ ਦਿੱਤਾ ਗਿਆ। ਬੈਂਕ ਦੇ ਮੈਨੇਜਰ ਰਮੇਸ਼ ਚੋਪੜਾ ਨੇ ਕਿਹਾ ਕਿ ਦਿਨ-ਬ-ਦਿਨ ਖੂਨ ਦਾਨ ਲਈ ਲੋਕਾਂ ਦਾ ਵੱਧਦਾ ਰੁਝਾਣ ਖੁਸ਼ੀ ਦੀ ਗੱਲ ਹੈ। ਲੋਕ ਖੂਨ ਦਾਨ ਸਬੰਧੀ ਜਾਗਰੂਕ ਹੋ ਰਹੇ ਹਨ। ਜਿਨ੍ਹਾਂ ਵਿਚੋਂ ਖਾਸ ਕਰਕੇ ਮਹਿਲਾਵਾਂ ਅਤੇ ਨੌਜਵਾਨ ਆਪਣਾ ਮਹੱਤਵਪੂਰਨ ਯੋਗਦਾਨ ਅਦਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹੋਟਲ ਵੱਲੋਂ ਮਹਿਲਾਵਾਂ ਅਤੇ ਸਮੂਹ ਸਟਾਫ ਵੱਲੋਂ ਦਿੱਤਾ ਗਿਆ ਯੋਗਦਾਨ ਕਾਬਿਲੇ ਤਾਰੀਫ ਹੈ। ਖੂਨ ਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਡਾ.ਰਮੇਸ਼ ਪਾਲ ਸਿੰਘ, ਪ੍ਰਿਆ,ਰਾਜਵੰਤ, ਰਾਜਬੀਰ ਵੀ ਮੌਜੂਦ ਸਨ।