ਅੰਮ੍ਰਿਤਸਰ 18 ਜੂਨ (ਰਾਜਿੰਦਰ ਧਾਨਿਕ) : ਹਲਕਾ ਪੱਛਮੀ ਦੇ ਹਰ ਜ਼ਰੂਰਤਮੰਦ ਨੂੰ ਸਰਕਾਰੀ ਸਕੀਮਾਂ ਦਾ ਲਾਭ ਮਿਲੇ ਇਹ ਮੇਰੀ ਅਤੇ ਮੇਰੀ ਟੀਮ ਦੀ ਪ੍ਰਾਥਮਿਕਤਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਪੱਛਮੀ ਵਿੱਚ ਖ਼ੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਹਲਕਾ ਨਿਗਰਾਨ ਕਮੇਟੀ ਨਾਲ ਇਕ ਅਹਿਮ ਮੀਟਿੰਗ ਦੇ ਦੌਰਾਨ ਹਲਕਾ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਕੀਤਾ। ਇਸ ਮੌਕੇ ਡਾ ਸੰਧੂ ਨੇ ਕਿਹਾ ਕਿ ਓਹਨਾਂ ਵਲੋਂ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕਣਕ ਵੰਡ ਪ੍ਰਣਾਲੀ ਵਿੱਚ ਕੋਈ ਵੀ ਭੇਦਭਾਵ ਜਾਂ ਹੇਰਾਫੇਰੀ ਕਿਸੇ ਵੀ ਪੱਧਰ ਤੇ ਬਰਦਾਸ਼ਤ ਨਹੀ ਕੀਤੀ ਜਾਵੇਗੀ ਅਤੇ ਇਸਦੇ ਨਾਲ ਹੀ ਓਹਨਾਂ ਵਲੋਂ ਵਾਰਡ ਪੱਧਰ ਤੇ ਨਿਗਰਾਨ ਕਮੇਟੀਆਂ ਬਣਾਈਆਂ ਗਈਆਂ ਹਨ ਜੋ ਆਪਣੀ ਨਿਗਰਾਨੀ ਵਿੱਚ ਕਣਕ ਵੰਡ ਦੇਖਣਗੀਆਂ। ਇਸ ਮੌਕੇ ਸਹਾਇਕ ਜ਼ਿਲ੍ਹਾ ਖੁਰਾਕ ਅਧਿਕਾਰੀ ਮੋਹਿੰਦਰ ਅਰੋੜਾ, ਫੂਡ ਸਪਲਾਈ ਹਲਕਾ ਕਮੇਟੀ ਦੇ ਚੇਅਰਪਰਸਨ ਮੁਖਵਿੰਦਰ ਸਿੰਘ ਵਿਰਦੀ, ਸੀਨੀਅਰ ਮੈਂਬਰ ਜਸਪਾਲ ਸਿੰਘ ਪੁਤਲੀਘਰ, ਅਮਰਜੀਤ ਸਿੰਘ ਪੀ ਏ, ਮੈਂਬਰ ਵਰੁਣ ਰਾਣਾ, ਸੁਰਿੰਦਰ ਕੁਮਾਰ ਸ਼ਿੰਦੂ, ਦਵਿੰਦਰ ਸਿੰਘ ਸੰਧੂ,ਸਤਪਾਲ ਸੋਖੀ, ਪ੍ਰਭ ਉੱਪਲ, ਪੰਕਜ ਸ਼ਰਮਾ ਅਤੇ ਹਲਕੇ ਨਾਲ ਸਬੰਧਤ ਇੰਸਪੈਕਟਰ ਹਾਜ਼ਿਰ ਸਨ।