ਗੈਰ ਮਿਆਰੀ ਅਤੇ ਵਿਦੇਸ਼ੀ ਸਿਗਰਟ ਵੇਚਣਾ ਅਪਰਾਧ ਹੈ: ਸਿਵਲ ਸਰਜਨ ਡਾ ਚਰਨਜੀਤ ਸਿੰਘ

0
18

ਅੰਮ੍ਰਿਤਸਰ 24 ਮਈ (ਪਵਿੱਤਰ ਜੋਤ) : ਸਿਵਲ ਸਰਜਨ ਅੰਮ੍ਰਿਤਸਰ ਡਾ. ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵਲੋਂ ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਸੰਬਧੀ ਦਫਤਰ ਸਿਵਲ ਸਰਜਨ ਤੋਂ ਜਿਲ੍ਹਾ ਨੋਡਲ ਅਫਸਰ ਐਨ.ਟੀ.ਸੀ.ਪੀ. ਡਾ ਕਰਨ ਮਹਿਰਾ, ਵਲੋਂ ਇਕ ਸਪੈਸ਼ਲ ਟੀਮ ਦਾ ਗਠਣ ਕੀਤਾ ਗਿਆ। ਜਿਸ ਵਿਚ ਡਿਪਟੀ ਐਮ.ਈ.ਆਈ.ਉ. ਅਮਰਦੀਪ ਸਿੰਘ, ਏ.ਐਮ.ਉ. ਰੌਸ਼ਨ ਲਾਲ, ਐਸ.ਆਈ.ਪਰਮਜੀਤ ਸਿੰਘ, ਮੇਜਰ ਸਿੰਘ, ਅਵਤਾਰ ਸਿੰਘ, ਸੁਰਜੀਤ ਸਿੰਘ ਅਤੇ ਰਸ਼ਪਾਲ ਸਿੰਘ ਸ਼ਾਮਿਲ ਸਨ। ਇਸ ਟੀਮ ਵਲੋਂ ਮੌਕੇ ਤੇ ਕਾਰਵਾਈ ਕਰਦਿਆਂ ਹੋਇਆ ਸ਼ਹਿਰ ਦੇ ਵੱਖ-ਵੱਖ ਇਲਕਿਆਂ ਵਿਚ ਲਗਭਗ 17 ਤੰਬਾਕੂ ਵਿਕਰੇਤਾਵਾਂ ਦੀ ਜਾਂਚ ਕੀਤੀ ਗਈ, ਜਿਸ ਦੌਰਾਣ ਬਸ ਸਟੈਂਡ, ਰਾਮ ਤਲਾਈ ਚੌਂਕ, ਮਕਬੂਲਪੁਰਾ, ਐਲਫਾ ਮਾਲ, ਤਾਰਾਂਵਾਲਾ ਪੁਲ, ਨਿਊਂ ਅੰਮ੍ਰਿਤਸਰ ਅਤੇ ਗੋਲਡਨ ਗੇਟ ਦੇ ਇਲਾਕਿਆਂ ਵਿਚ ਦੁਕਾਨਦਾਰਾਂ ਅਤੇ ਜਨਤਕ ਥਾਵਾਂ ਤੇ ਸਿਗਰਟ ਨੋਸ਼ੀ ਕਰਨ ਵਾਲੇ ਲੋਕਾਂ ਦੇ ਕੁੱਲ 12 ਮੌਕੇ ਦੇ ਜੁਰਮਾਨਾਂ ਚਲਾਣ ਕੀਤੇ ਅਤੇ ਤਾੜਨਾਂ ਕੀਤੀ ਗਈ।ਪੰਜਾਬ ਸਰਕਾਰ ਵਲੋਂ NTCP ਤਹਿਤ ਸਮੂਹ ਤੰਬਾਕੂ ਵਿਕ੍ਰੇਤਾਵਾਂ ਨੂੰ ਚੇਤਾਵਨੀ ਦਿੰਦਿਆ ਹਦਾਇਤਾਂ ਜਾਰੀ ਕੀਤੀਆਂ। ਇਸ ਤੋਂ ਇਲਾਵਾ ਇਸ ਟੀਮ ਵਲੋਂ ਮੌਕੇ ਤੇ ਗੈਰ ਮਿਆਰੀ ਅਤੇ ਵਿਦੇਸ਼ੀ ਬੈ੍ਰਂਡ ਦੀਆ ਸਿਗਰਟਾਂ ਨਸ਼ਟ ਕਰਵਾਈਆਂ, ਚਲਾਣ ਕਟੇ ਗਏ। ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਤੰਬਾਕੂ ਵਿਕ੍ਰੇਤਾਂ ਬਿਨਾਂ ਮਾਪਦੰਡ ਵਾਲਾ ਤੰਬਾਕੂ ਸਮਾਨ( ਇਮਪੋਰਟਿਡ ਸਿਗਰਟ) ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਧਾਰਾਂ 20 ਤਹਿਤ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਪਬਲਿਕ ਸਥਾਨਾਂ ਤੇ ਸਿਗਰਟਨੋਸ਼ੀ ਕਰਨਾਂ ਅਤੇ ਖੁਲੀ ਸਿਗਰਟ ਵੇਚਣਾਂ ਵੀ ਸਜਾ/ਜੁਰਮਾਨੇ ਯੋਗ ਅਪਰਾਧ ਹੈ।
===—-

NO COMMENTS

LEAVE A REPLY