ਚੋਰੀ ਦੀਆਂ ਘਟਨਾਵਾਂ ਤੋਂ ਦੁਖੀ ਲੋਕਾਂ ਨੇ ਪੁਲਿਸ ਖ਼ਿਲਾਫ਼ ਚੱਕਾ ਜਾਮ ਕਰਦਿਆਂ ਕੀਤਾ ਪ੍ਰਦਰਸ਼ਨ

0
26

ਅੰਮ੍ਰਿਤਸਰ20 ਮਈ (ਪਵਿੱਤਰ ਜੋਤ)- ਦਿਨ-ਬ-ਦਿਨ ਲੁੱਟਮਾਰ ਅਤੇ ਚੋਰੀ ਦੀਆਂ ਘਟਨਾਵਾਂ ਦੇ ਨਾਲ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਕਈ ਜਗ੍ਹਾ ਤੇ ਲੋਕ ਚੁਸਤ ਪਰ ਪੁਲਿਸ ਪ੍ਰਸ਼ਾਸਨ ਸੁਸਤ ਨਜ਼ਰ ਆ ਰਿਹਾ ਹੈ। ਪੁਲਿਸ ਦੀ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਪਿੰਡ ਨਾਗ ਦੇ ਦੁਕਾਨਦਾਰਾਂ ਅਤੇ ਲੋਕਾਂ ਵੱਲੋਂ ਮਜੀਠਾ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਦੁਕਾਨਦਾਰ ਅਤੇ ਪਿੰਡ ਵਾਸੀ ਭੁਪਿੰਦਰ ਸਿੰਘ,ਕੁਲਦੀਪ ਸਿੰਘ, ਕਮਲਜੀਤ ਸਿੰਘ,ਹੇਮਦੀਪ ਸਿੰਘ ਨੇ ਜਾਣਕਾਰੀ ਦੌਰਾਨ ਦੱਸਿਆ ਕਿ 4 ਮਈ ਨੂੰ ਚੋਰ 3 ਬਾਰਬਰ ਸ਼ਾਪ ਦੀਆਂ ਦੁਕਾਨਾਂ ਦੇ ਸ਼ਟਰ ਤੋੜ ਕੇ ਸਮਾਨ ਟਰੱਕ ਤੇ ਲੱਦ ਕੇ ਰਫੂ ਚੱਕਰ ਹੋ ਗਏ ਸਨ। ਇਸ ਤੋਂ ਕੁਝ ਦਿਨ ਪਹਿਲਾਂ ਵੀ ਚੋਰਾਂ ਵੱਲੋਂ ਇੱਕ ਮੈਡੀਕਲ ਸ਼ਾਪ ਅਤੇ ਬਾਰਬਰ ਸ਼ਾਪ ਤੂੰ ਵੀ ਚੋਰ ਸਮਾਨ ਚੋਰੀ ਕਰਨ ਉਪਰੰਤ ਟੱਰਕ ਤੇ ਲੱਦ ਕੇ ਲੈ ਗਏ ਸਨ। ਦੁਕਾਨਾਂ ਦੇ ਬਾਹਰ ਸੀ.ਸੀ.ਟੀ.ਵੀ ਕੈਮਰਿਆਂ ਦੀ ਸਹਾਇਤਾ ਦੇ ਨਾਲ ਦੁਕਾਨਦਾਰਾਂ ਨੇ ਭੱਜ-ਦੌੜ ਕਰਦਿਆਂ ਦੋ ਚੋਰਾਂ ਨੂੰ ਟਰੇਸ ਵੀ ਕਰ ਲਿਆ। ਜਿਸ ਦੀ ਸੂਚਨਾ ਪੁਲਿਸ ਥਾਣਾ ਮਜੀਠਾ ਦੀ ਪੁਲਿਸ ਨੂੰ ਦੇਣ ਦੇ ਬਾਵਜੂਦ ਵੀ ਕਾਰਵਾਈ ਨਾ ਹੋਣ ਤੋਂ ਦੁਖੀ ਦੁਕਾਨਦਾਰਾਂ ਅਤੇ ਪਿੰਡ ਵੱਡੇ ਨਾਗ ਦੇ ਲੋਕਾਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਖਿਲਾਫ ਰੋਡ ਜਾਮ ਕਰ ਲਿਆ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੇ ਦੌਰਾਨ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ,ਪਰ ਲੋਕਾਂ ਨੇ ਗਰਮੀ ਦੀ ਪ੍ਰਵਾਹ ਕੀਤੇ ਬਗੈਰ ਲਗਾਤਾਰ ਦੋ ਘੰਟੇ ਜਾਮ ਲਗਾਈ ਰੱਖਿਆ। ਲੋਕਾਂ ਦੀਆਂ ਮੁਸ਼ਕਲਾਂ ਨੂੰ ਵੱਧਦਿਆਂ ਦੇਖਦੇ ਹੋਏ ਪੁਲਿਸ ਥਾਣਾ ਮਜੀਠਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਚੋਰਾਂ ਨੂੰ ਛੇਤੀ ਗ੍ਰਿਫ਼ਤਾਰ ਕਰਨ ਦੇ ਭਰੋਸੇ ਤੋਂ ਬਾਅਦ ਧਰਨੇ ਤੇ ਬੈਠੇ ਲੋਕਾਂ ਨੇ ਆਵਾਜਾਈ ਬਹਾਲ ਕੀਤੀ।

NO COMMENTS

LEAVE A REPLY