ਅੰਮ੍ਰਿਤਸਰ 9 ਮਈ (ਪਵਿੱਤਰ ਜੋਤ) : ਮੈਡਮ ਡਾਕਟਰ ਗ੍ਰੇਸ ਪਿੰਟੋ ਮੈਨੇਜਿੰਗ ਡਾਇਰੈਕਟਰ ਰਾਯਨ ਇੰਟਰਨੈਸ਼ਨਲ ਗਰੁੱਪ ਆਫ ਇੰਸਟੀਚਿਊਸ਼ਨਜ਼ ਨੂੰ 30 ਅਪ੍ਰੈਲ 2022 ਨੂੰ ਨਵੀਂ ਦਿੱਲੀ ਵਿੱਚ ਟੈਲੀਕਾਸਟ ਪਾਟਨਰ ਸੀ ਐਨ ਬੀ ਸੀ ਟੀ ਵੀ 18 ਪ੍ਰਾਇਮ ਐੱਚ ਡੀ ਦੇ ਨਾਲ ਦਿ ਬ੍ਰੈਂਡ ਸਟੋਰੀ ਦੁਆਰਾ ਆਯੋਜਿਤ ਭਾਰਤੀ ਬ੍ਰਾਂਡ ਅਤੇ ਲੀਡਰਸ਼ਿਪ ਕਨਕਲੇਵ 2022 ਹਰ ਪਾਵਰ ਅਵਾਰਡ ਨਾਲ ਸਨਮਾਨਤ ਕੀਤਾ ਗਿਆ । ਇਹ ਪੁਰਸਕਾਰ ਪ੍ਰਸਿੱਧ ਅਦਾਕਾਰ ਅਤੇ ਲੇਖਕ ਕਬੀਰ ਬੇਦੀ ਅਤੇ ਵਿਨੀਤ ਗੋਇੰਕਾ ਲੇਖਕ ਅਤੇ ਬੁਲਾਰੇ ਭਾਜਪਾ ਦਿੱਲੀ ਵੱਲੋਂ ਫੱਗਣ ਸਿੰਘ ਕੁਲਸਤੇ, ਮਾਨਯੋਗ ਪੇਂਡੂ ਵਿਕਾਸ ਅਤੇ ਸਟੀਲ ਰਾਜ ਮੰਤਰੀ ਭਾਰਤ ਸਰਕਾਰ ਦੀ ਮੌਜੂਦਗੀ ਵਿੱਚ ਪ੍ਰਦਾਨ ਕੀਤਾ ਗਿਆ। ਇਸ ਸਮਾਗਮ ਵਿੱਚ ਦੇਸ਼ ਭਰ ਦੇ ਉੱਘੇ ਕਾਰੋਬਾਰੀ ਆਗੂਆਂ ਨੇ ਸ਼ਿਰਕਤ ਕੀਤੀ। ਅਵਾਰਡ ਬਾਰੇ ਬੋਲਦਿਆਂ ਮੈਡਮ ਪਿੰਟੋ ਨੇ ਕਿਹਾ ਅਸੀਂ ਸਿੱਖਿਆ ਅਤੇ ਸਮਾਜਿਕ ਖੇਤਰ ਵਿੱਚ ਸਾਡੇ ਜਤਨਾਂ ਨੂੰ ਮਾਨਤਾ ਦੇਣ ਲਈ ‘ਟੀ ਬੀ ਐੱਸ’ ਦੇ ਧੰਨਵਾਦੀ ਹਾਂ। ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੀ ਪ੍ਰਿੰਸੀਪਲ ਕੰਚਨ ਮਲਹੋਤਰਾ, ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਐਮ ਡੀ ਮੈਡਮ ਡਾਕਟਰ ਗ੍ਰੇਸ ਪਿੰਟੋ ਨੂੰ ਉਹਨਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ।