ਅੰਮ੍ਰਿਤਸਰ,1 ਮਈ (ਪਵਿੱਤਰ ਜੋਤ)- ਪੂਜਣਯੋਗ 1008 ਸ੍ਰੀ ਸਵਾਮੀ ਰਾਮਾ ਆਚਾਰਿਯ ਜੀ ਮਹਾਰਾਜ,ਪੂਜਨਯੋਗ 108 ਸ੍ਰੀ ਸੁਆਮੀ ਸੁਦਰਸ਼ਨ ਆਚਾਰਿਯ ਜੀ ਮਹਾਰਾਜ ਜੀ ਦੀ ਕਿਰਪਾ ਅਤੇ ਅਸ਼ੀਰਵਾਦ ਨਾਲ ਜਰੂਰਤਮੰਦ ਪਰਿਵਾਰਾਂ ਨੂੰ ਮਹੀਨੇਵਾਰ ਰਾਸ਼ਨ ਭੇਂਟ ਕੀਤਾ ਗਿਆ। ਸ੍ਰੀ ਮੁਕਤੀ ਨਾਰਾਇਣ ਧਾਮ ਵੈਂਕਟੇਸ਼ ਮੰਦਿਰ ਤ੍ਰਿਪੂਤੀ ਬਾਲਾ ਜੀ ਗਰੀਨ ਫੀਲਡ, ਮਜੀਠਾ ਰੋਡ ਵਿਖੇ ਸ੍ਰੀ ਸੁਆਮੀ ਸੁਦਰਸ਼ਨਆਚਾਰੀਆ ਜੀ ਮਹਾਰਾਜ ਚੈਰੀਟੇਬਲ ਸੁਸਾਇਟੀ ਵੱਲੋਂ 120 ਵੇਂ ਰਾਸ਼ਨ ਵੰਡ ਪ੍ਰੋਗ੍ਰਾਮ ਦੇ ਦੌਰਾਨ ਗਰੀਬ,ਬੇਸਹਾਰਾ ਔਰਤਾਂ ਨੂੰ ਰਾਸ਼ਨ ਭੇਟ ਕਰਦਿਆਂ ਚਰਨਜੀਤ ਅਗਨੀਹੋਤਰੀ, ਚਰਨਜੀਤ ਭਾਸਕਰ ਨੇ ਦੱਸਿਆ ਕਿ ਮੰਦਿਰ ਕਮੇਟੀ ਵੱਲੋਂ ਧਾਰਮਿਕ ਕੰਮਾਂ ਦੇ ਨਾਲ-ਨਾਲ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਦਿੱਤਾ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਮੰਦਿਰ ਵਿੱਚ ਸਵੇਰੇ 5 ਵਜੇ ਤੋਂ 7 ਵਜੇ ਤੱਕ ਯੋਗ ਗੁਰੂ ਨਾਗਰ ਮੱਲ ਜੀ ਦੀ ਦੇਖ ਰੇਖ ਹੇਠ ਯੋਗਾ ਕਲਾਸ ਲੱਗਦੀ ਹੈ। ਬੱਚਿਆਂ ਨੂੰ ਸਵੈਰੁਜ਼ਗਾਰ ਅਤੇ ਸਿੱਖਿਆ ਦੇ ਉਦੇਸ਼ ਦੇ ਨਾਲ ਫ੍ਰੀ ਕੰਪਿਊਟਰ ਕਲਾਸ ਲਗਾਈਆਂ ਜਾ ਰਹੀਆਂ ਹਨ। ਇਸ ਮੌਕੇ ਤੇ ਪੰਡਿਤ ਜੈ ਕਿਸ਼ਨ,ਰੁਪੇਸ਼ ਗੋਂਇਕਾ,ਰਵੀ ਸ਼ਰਮਾ,ਸੰਤੋਸ਼ ਮੰਸੋਹੋਤਰਾ,ਸੋਮਦੇਵ ਰਾਜ,ਪੰਡਿਤ ਵਿਜੇ ਸ਼ਾਸਤਰੀ, ਪੰਡਿਤ ਅਭਿਸ਼ੇਕ,ਅਸ਼ੋਕ ਗੁਪਤਾ,ਦੌਲਤ ਰਾਮ,ਰਕੇਸ਼ ਬਹਿਲ ਵਲੋਂ ਸੇਵਾਵਾਂ ਭੇਟ ਕੀਤੀਆਂ ਗਈਆਂ।