ਕੈਂਸਰ, ਸ਼ੁਗਰ, ਅਤੇ ਹਾਇਪਰਟੈਂਸ਼ਨ ਜਾਗਰੂਕਤਾ ਸਬੰਧੀ ਵੈਨ ਰਵਾਨਾਂ

0
26

ਅੰਮ੍ਰਿਤਸਰ 28 ਅਪ੍ਰੈਲ (ਪਵਿੱਤਰ ਜੋਤ) : ਸਿਵਲ ਸਰਜਨ ਡਾ ਚਰਨਜੀਤ ਸਿੰਘ ਨੇ ਆਪਣੇ ਦਫ਼ਤਰ ਤੋਂ ਗੈਰ ਸੰਚਾਰੀ ਬੀਮਾਰੀਆਂ ਕੈਂਸਰ, ਸ਼ੁਗਰ, ਅਤੇ ਹਾਇਪਰਟੈਂਸ਼ਨ ਆਦਿ ਦੇ ਸਬੰਧ ਵਿੱਚ ਸੇਸਟ ਤੋਂ ਆਈ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੋਕੇ ਤੇ ਸਿਵਲ ਸਰਜਨ ਡਾ ਚਰਨਜੀਤ ਸਿੰਘ ਨੇ ਦਸਿਆ ਕਿ “ਕੈਂਸਰ ਤੋ ਬਚਣ ਲਈ ਇਸਦੇ ਲੱਛਣ, ਕਾਰਣ ਅਤੇ ਬਚਾਅ ਬਾਰੇ ਮੁੱਢਲੀ ਜਾਣਕਾਰੀ ਹੋਣੀ ਬਹੁਤ ਹੀ ਜਰੁੂਰੀ ਹੈ, ਕਿਉਕਿ ਕੈਂਸਰ ਦਾ ਜੇਕਰ ਸਮੇਂ ਤੇ ਪਤਾ ਲੱਗ ਜਾਵੇ ਤਾਂ ਇਸਦਾ ਇਲਾਜ ਆਸਾਨ ਹੋ ਸਕਦਾ ਹੈ। ਰੋਜਾਨਾ ਜੀਵਨ ਸ਼ੈਲੀ ਵਿਚ ਬਦਲਾਅ ਲਿਆ ਕੇ ਅਸੀ ਗੈਰ ਸੰਚਾਰਨ ਰੋਗਾਂ (ਐਨ.ਸੀ.ਡੀ.) ਤੋ ਬੱਚ ਸਕਦੇ ਹਾਂ। ਉਨਾਂ ਕਿਹਾ ਕਿ ਸਾਨੂੰ ਹਾਈ ਬਲੱਡ-ਪ੍ਰੈਸ਼ਰ ਹੋਣ ਦੀ ਸੂਰਤ ਵਿੱਚ ਆਪਣੇ ਸਰੀਰ ਦੇ ਭਾਰ ਨੂੰ ਸਹੀ ਰਖਣਾ, ਰੌਜਾਨਾ ਕਸਰਤ, ਘੱਟ ਨਮਕ ਅਤੇ ਘੱਟ ਫੈਟ ਵਾਲਾ ਪੋਸ਼ਟਿਕ ਭੋਜਨ ਖਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸ਼ਰਾਬ ਅਤੇ ਤੰਬਾਕੂ ਦਾ ਸੇਵਨ ਨਹੀ ਕਰਨਾ ਚਾਹੀਦਾ ਅਤੇ ਸਮੇ ਸਮੇ ਤੇ ਅਪਣਾ ਬਲੱਡ-ਪ੍ਰੈਸ਼ਰ ਚੈਕ ਕਰਵਾਉਦੇ ਰਹਿਣਾ ਚਾਹੀਦਾ ਹੈ। ਵੱਧਦਾ ਬੱਲਡ ਪ੍ਰੈਸ਼ਰ ਵਿੱਕ ਬਹੁਤ ਹੀ ਖੱਤਰਨਾਕ ਬੀਮਾਰੀ ਹੈ। ਜੇਕਰ ਇਸ ਦਾ ਸਹੀ ਸਮੇ ਤੇ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਮਰੀਜ ਨੂੰ ਮੋਤ ਦੇ ਮੂੰਹ ਵਿੱਚ ਧਕੇਲ ਸਕਦਾ ਹੈ।
ਇਸ ਮੌਕੇ ਤੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਜਸਪ੍ਰੀਤ ਸ਼ਰਮਾ ਨੇ ਕਿਹਾ ਕਿ ਗੈਰ ਸੰਚਾਰੀ ਬਿਮਾਰੀਆਂ ਦਾ ਮੁੱਖ ਕਾਰਨ ਗਲਤ ਜੀਵਨ ਸ਼ੈਲੀ ਹੈ। ਜੇਕਰ ਅਸੀ ਆਪਣੀਆਂ ਖਾਣ-ਪੀਣ ਤੇ ਰਹਿਣ ਸਹਿਣ ਦੀਆ ਆਦਤਾ ਤੇ ਕੰਟਰੋਲ ਨਹੀ ਕਰਦੇ ਤਾਂ ਕੋਈ ਵੀ ਮਨੁੱਖ ਇਹਨਾਂ ਬਿਮਾਰੀਆਂ ਦਾ ਗ੍ਰਿਫਤ ਵਿੱਚ ਆ ਸਕਦਾ ਹੈ। ਇਸ ਤੋ ਇਲਾਵਾ ਸ਼ਰੀਰਕ ਮਿਹਨਤ ਘੱਟ ਕਰਨ ਦੇ ਬਦਲੇ ਜਿਆਦਾ ਖੁਰਾਕ ਲੈਣੀ ਆਦਿ ਨਾਲ ਅਸੀ ਵਧਦੇ ਬਲੱਡ ਪੈ੍ਰਸਰ ਦਾ ਸ਼ਿਕਾਰ ਹੋ ਸਕਦੇ ਹਾਂ। ਨਸ਼ਿਆਂ ਦੀ ਆਦਤ ਤੰਬਾਕੂ, ਬੀੜੀ, ਜਰਦਾ, ਸਿਗਰੇਟ, ਸ਼ਰਾਬ ਆਦਿ ਦਾ ਸੇਵਨ ਕਰਨ ਵਾਲਿਆ ਨੂੰ ਕੈਂਸਰ ਹੋਣ ਦਾ ਖਤਰਾ ਹਮੇਸ਼ਾ ਹੀ ਬਣਿਆ ਰਹਿੰਦਾ ਹੈ। ਛਾਤੀ ਵਿਚ ਗਿਲਟੀ ਜੋ ਕਿ ਲਗਾਤਾਰ ਦਰਦ ਕਰਦੀ ਹੈ, ਨਾਲ ਵੀ ਕੈਂਸਰ ਹੋ ਸਕਦਾ ਹੈ। ਇਸ ਮੋਕੇ ਤੇ ਜਿਲਾ੍ਹ ਐਪੀਡਿਮੋਲੋਜਿਸਟ ਡਾ ਮਦਨ ਮੋਹਨ, ਡੀ.ਡੀ.ਐਚ.ਓ. ਡਾ ਜਗਨਜੋਤ ਕੌਰ, ਡਾ ਕੁਲਦੀਪ ਕੌਰ, ਡਾ ਰਿਚਾ ਵਰਮਾਂ, ਐਮ.ਈ.ਆਈ.ਓ.ਅਮਰਦੀਪ ਸਿੰਘ ਸੁਪਰਡੈਂਟ ਦਲਜੀਤ ਸਿੰਘ, ਏ.ਉ. ਮਲਵਿੰਦਰ ਸਿੰਘ, ਗੋਬਿੰਦ ਮਹਿਤਾ, ਪਵਨ ਕੁਮਾਰ, ਰੌਸ਼ਨ ਲਾਲ. ਹਰਵਿੰਦਰ ਸਿੰਘ, ਸੁਖਦੇਵ ਸਿੰਘ, ਕੁਮਾਰ ਆਦਿ ਮੋਜੁਦ ਸਨ।
==–

NO COMMENTS

LEAVE A REPLY