ਖੂਨਦਾਨ ਕੈਂਪ ਦੌਰਾਨ 58 ਦਾਨੀਆਂ ਨੇ ਕੀਤਾ ਖੂਨਦਾਨ
___________
ਅੰਮ੍ਰਿਤਸਰ,7 ਅਪ੍ਰੈਲ (ਰਾਜਿੰਦਰ ਧਾਨਿਕ)- ਪਿਛਲੇ 25 ਸਾਲਾਂ ਤੋਂ ਸਮਾਜ ਨੂੰ ਸੇਵਾਵਾਂ ਭੇਟ ਕਰਦੀ ਆ ਰਹੀ ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਟਸ ਸੁਸਾਇਟੀ (ਰਜਿ) ਦੇ ਧਾਰਮਿਕ ਨੂੰ ਏਕਨੂਰ ਸੇਵਾ ਟਰੱਸਟ ਵੱਲੋਂ 11ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦੌਰਾਨ 55 ਖੂਨਦਾਨੀਆਂ ਵੱਲੋਂ ਖੂਨ ਦਾਨ ਕੀਤਾ ਗਿਆ, ਜਿਸ ਵਿੱਚ ਲੜਕੀ ਅਨਮੋਲ ਕੋਂਡਲ ਸਹਿਤ ਮਹਿਲਾ ਸ਼ਕਤੀ ਵੱਲੋਂ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ ਗਿਆ। ਸੰਸਥਾ ਦੇ ਮੁੱਖ ਦਫਤਰ ਸ਼ੇਰੇ ਪੰਜਾਬ ਐਵਨੀਉ, ਬਿਊਟੀ ਬੰਗਲਾ ਚੌਂਕ,ਮਜੀਠਾ ਰੋਡ ਅੰਮ੍ਰਿਤਸਰ ਵਿਖੇ ਆਯੋਜਿਤ ਖੂਨਦਾਨ ਕੈਂਪ ਦੌਰਾਨ ਡਾ.ਸ਼ਤੋਸ਼ਪਾਲ ਸੋਨੂੰ ਦੀ ਦੇਖ-ਰੇਖ ਵਿਚ ਵੱਖ-ਵੱਖ ਬੀਮਾਰੀਆਂ ਦੇ ਮਰੀਜ਼ਾਂ ਦਾ ਚੈੱਕਅਪ ਕਰਕੇ
ਫਰੀ ਦਵਾਈਆਂ ਵੀ ਦਿੱਤੀਆਂ ਗਈਆਂ।
ਸੰਸਥਾ ਦੇ ਪ੍ਰਧਾਨ ਅਰਵਿੰਦਰ ਵੜੈਚ,ਚੇਅਰਮੈਨ ਰਾਜੇਸ਼ ਸਿੰਘ ਜੌੜਾ, ਵਾਈਸ ਚੇਅਰਮੈਨ ਰਮੇਸ਼ ਚੋਪੜਾ ਦੀ ਦੇਖ-ਰੇਖ ਵਿਚ ਲਗਾਏ ਕੈਂਪ ਦੌਰਾਨ ਅਦਲੱਖਾ ਬੱਲਡ ਬੈਂਕ ਦੀ ਟੀਮ ਵੱਲੋਂ ਸੇਵਾਵਾਂ ਭੇਂਟ ਕੀਤੀਆਂ ਗਈਆਂ। ਅਰਵਿੰਦਰ ਵੜੈਚ ਨੇ ਦੱਸਿਆ ਕਿ ਸਾਡੀ ਸੁਸਾਇਟੀ ਪਿਛਲੇ 25 ਸਾਲਾਂ ਤੋਂ ਸਮਾਜ ਨੂੰ ਹਰ ਪੱਖੋਂ ਸੇਵਾਵਾਂ ਭੇਟ ਕਰ ਰਹੀ ਹੈ।ਕਰੋਨਾ ਕਾਲ ਦੇ ਦੌਰਾਨ ਲੋਕਾਂ ਨੂੰ ਰਾਹਤ ਦੇਣ ਲਈ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਖੁਦ ਸਪਰੇ ਮਸ਼ੀਨਾਂ ਚੁੱਕ ਕੇ ਵੱਖ ਵੱਖ ਮੁਹੱਲਿਆਂ,ਸੜਕਾਂ ਪੁਲਿਸ ਸਟੇਸ਼ਨ,ਧਾਰਮਿਕ ਅਦਾਰਿਆਂ ਵਿਚ ਜਾ ਕੇ ਸਪਰੇਅ ਕੀਤਾ ਗਿਆ। ਲੋਕਾਂ ਨੂੰ ਧਾਰਮਿਕ ਵਿਚਾਰਾਂ ਦੇ ਨਾਲ ਜੋੜਦੇ ਹੋਏ ਹਰ ਮਹੀਨੇ ਮਾਤਾ ਚਿੰਤਪੁਰਨੀ ਦੇ ਦਰਬਾਰ ਹਿਮਾਚਲ ਪ੍ਰਦੇਸ਼ ਸਮੇਤ ਵੱਖ ਵੱਖ ਗੁਰਦੁਆਰਿਆਂ ਮੰਦਰਾਂ ਤੇ ਹੋਰ ਧਾਰਮਿਕ ਸੰਸਥਾਵਾਂ ਦੀਆਂ ਯਾਤਰਾ ਦੇ ਦੌਰਾਨ ਦਰਸ਼ਨ ਕਰਵਾਏ ਜਾਂਦੇ ਹਨ। ਲੜਕੀਆਂ ਨੂੰ ਸਵੈਰੁਜ਼ਗਾਰ ਬਣਾਉਣ ਦੇ ਉਦੇਸ਼ ਦੇ ਨਾਲ ਫਰੀ ਸਿਲਾਈ ਅਤੇ ਬਿਊਟੀ ਪਾਰਲਰ ਦੇ ਸੈਂਟਰ ਵੀ ਚਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਰੁੱਖ ਅਤੇ ਕੁੱਖ ਨੂੰ ਬਚਾਉਣ ਲਈ ਹਮੇਸ਼ਾਂ ਟੀਮਾਂ ਦੇ ਮੈਂਬਰ ਖਾਸ ਉਪਰਾਲੇ ਕਰਦੇ ਰਹਿੰਦੇ ਹਾਂ।
ਕੈਂਪ ਦੇ ਦੋਰਾਨ ਸਰਪੰਚ ਸੁਖਦੇਵ ਰਾਜ,ਲਵਲੀਨ ਵੜੈਚ, ਸਾਹਿਲ ਅਦਲੱਖਾ, ਡਾ.ਪਰਦੀਪ ਕੌਰ,ਚਰਨਜੀਤ ਸਿੰਘ ਭਾਟੀਆ,ਜਸਪਾਲ ਸਿੰਘ,ਸੱਤਿਅਮ,ਆਕਾਸ਼ਮੀਤ ਵੜੈਚ,ਪਵਨ ਸ਼ਰਮਾ,ਨਵਦੀਪ ਸ਼ਰਮਾ,ਸੁਦੇਸ਼ ਸ਼ਰਮਾ,ਰਜਿੰਦਰ ਸਿੰਘ ਰਾਵਤ,ਕੇ.ਐਸ ਕੰਮਾ, ਪਵਨਦੀਪ ਸ਼ੈਲੀ,ਅਸ਼ਵਨੀ ਦੇਵਗਨ,ਜਤਿੰਦਰ ਮੰਗਹੋਤਰਾ,ਰਜੇਸ਼ ਕੁਮਾਰ ਸ਼ਰਮਾ,ਕੁਲਦੀਪ ਕਲਸੀ,ਰਾਇਲ ਜੋੜਾ,ਗੁਰਪ੍ਰੀਤ ਸਿੰਘ ਜੱਜ,ਪਵਨ ਸ਼ਰਮਾ,ਮਨਦੀਪ ਮਨੀ, ਰਜਿੰਦਰਪਾਲ ਸਿੰਘ ਪਾਲ, ਸੁਭਾਸ਼ ਸ਼ਰਮਾ,ਸੰਜੇ ਸੇਮਵਾਲ, ਸ਼ੁਭਮ ਵਰਮਾ,ਯਾਦਵਿੰਦਰ ਸਿੰਘ,ਆਸ਼ੂ ਸ਼ਰਮਾ,ਕਰਨ, ਰਾਮ ਧਨੀ ਸਿੰਘ,ਸੋਨੂੰ ਠਾਕੁਰ, ਸਤਨਾਮ ਸਿੰਘ,ਹਰਮਨਪ੍ਰੀਤ ਸਿੰਘ, ਰਾਜਿੰਦਰ ਸਿੰਘ ਧਾਨਿਕ ਸਮੇਤ ਕਈ ਸੰਸਥਾ ਦੇ ਮੈਂਬਰ ਅਤੇ ਇਲਾਕਾ ਨਿਵਾਸੀਆਂ ਵੱਲੋਂ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ ਗਈਆਂ।