ਅੰਮ੍ਰਿਤਸਰ 15 ਮਾਰਚ (ਪਵਿੱਤਰ ਜੋਤ) : ਮੇਅਰ ਕਰਮਜੀਤ ਸਿੰਘ ਵੱਲੋਂ ਗੋਲਬਾਗ ਵਿਖੇ ਭਾਰਤ ਦੇ ਮਹਾਨ ਸਵਤੰਤਰਤਾ ਸੈਨਾਨੀ ਸ਼ਹੀਦ ਮਦਨ ਲਾਲ ਢੀਗਰਾਂ ਜੀ ਨੂੰ ਸਮਰਪਿਤ ਇਕ ਸਮਾਰਕ ਬਨਾਉਣ ਲਈ ਨੀਂਹ ਪੱਥਰ ਰੱਖਿਆ ਗਿਆ। ਇਹ ਸਮਾਰਕ ਤਕਰੀਬਨ 2.57 ਕਰੋੜ ਰੁਪਏ ਦੀ ਲਾਗਤ ਨਾਲ ਉਸਾਰਿਆ ਜਾਵੇਗਾ। ਇਸ ਅਵਸਰ ਤੇ ਮੇਅਰ ਕਰਮਜੀਤ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਨੂੰ ਅਜਾਦੀ ਹਾਸਲ ਕਰਾਉਣ ਵਿਚ ਅਨਗਿਣਤ ਸ਼ਹੀਦਾ ਨੇ ਆਪਣਾ ਬਲਿਦਾਨ ਦਿੱਤਾ ਹੈ ਜਿਸ ਵਿਚ ਅੰਮ੍ਰਿਤਸਰ ਦੇ ਸਪੂਤ ਸ਼ਹੀਦ ਮਦਨ ਲਾਲ ਢੀਂਗਰਾ ਜੀ ਦਾ ਵਿਸ਼ੇਸ਼ ਸਥਾਨ ਹੈ। ਉਹਨਾਂ ਦੀ ਯਾਦ ਨੂੰ ਸਦੀਵੀਂ ਲੋਕਾਂ ਦੇ ਦਿੱਲਾ ਵਿਚ ਬਣਾਏ ਰੱਖਣ ਲਈ ਇਸ ਸਮਾਰਕ ਦਾ ਨਿਰਮਾਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਤੇ ਮੇਅਰ ਕਰਮਜੀਤ ਸਿੰਘ ਨਾਲ ਸਾਬਕਾ ਵਿਧਾਇਕ ਪ੍ਰੋ:ਲਕਸ਼ਮੀ ਕਾਂਤਾ ਚਾਵਲਾ, ਕੌਂਸਲਰ ਪ੍ਰਦੀਪ ਸ਼ਰਮਾ, ਅਤੇ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
ਮੇਅਰ ਦਫ਼ਤਰ।