ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਬਸੰਤ ਮੇਲਾ ਸ਼ੁਰੂ

0
29

ਫੁੱਲਾਂ ਅਤੇ ਪੌਦਿਆਂ ਦੀਆਂ 492 ਐਂਟਰੀਆਂ ਦਰਜ
ਬਾਗਾਬਨੀ, ਜੈਵਿਕ ਖੇਤੀ, ਘਰੇਲੂ ਖੇਤੀ ਅਤੇ ਜੈਵਿਕ ਖਾਣ ਵਾਲੇ ਪਦਾਰਥਾਂ ਦੇ ਸਟਾਲ ਵੀ ਬਣੇ ਮੇਲੇ ਦੀ ਖਿੱਚ ਦਾ ਕੇਂਦਰ
ਅੰਮ੍ਰਿਤਸਰ, 14 ਮਾਰਚ(ਪਵਿੱਤਰ ਜੋਤ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿਹੜੇ ਵਿਚ ਅੱਜ ਸਵੇਰ ਤੋਂ ਹੀ ਜਦ ਵੱਖ ਵੱਖ ਫੁੱਲਾਂ ਦੀ ਮਹਿਕ ਨੇ ਚੌਗਿਰਦਾ ਮਹਿਕਾ ਦਿੱਤਾ ਤਾਂ ਕੁਦਰਤ ਦੇ ਨੇੜੇ ਵੱਸਣ ਵਾਲੇ ਲੋਕਾਂ ਦੀ ਚਹਿਲ ਪਹਿਲ ਦਿਨ ਭਰ ਵੱਧਦੀ ਚਲੀ ਗਈ। ਯੂਨੀਵਰਸਿਟੀ ਦੇ ਲੈਂਡਸਕੇਪ ਵਿਭਾਗ ਅਤੇ ਬੋਟਾਨੀਕਲ ਇਨਵਾਰਿਨਮੈਂਟਲ ਸਾਇੰਸ਼ਜ਼ ਵਿਭਾਗ ਦੀ ਅਗਵਾਈ ਵਿਚ ਕਰਵਾਏ ਜਾ ਰਹੇ ਇਸ ਬਸੰਤ ਮੇਲੇ ਦੇ ਅੱਜ ਪਹਿਲੇ ਦਿਨ ਵੱਖ ਵੱਖ ਫੱਲਾਂ, ਪੌਦਿਆਂ ਅਤੇ ਕੈਕਟਸ ਆਦਿ ਵਰਗ ਵਿਚ 492 ਐਂਟਰੀਆਂ ਦਰਜ ਹੋਇਆ। ਇਨ੍ਹਾਂ ਵਿਚ ਮੁੱਖ ਰੂਪ ਪਟੂਨੀਆ, ਪੈਂਜੀ, ਐਂਟੀਰਾਈਨਮ, ਐਸਟਰ, ਰੀਨੱਨਕੁਲਸ, ਡਾਈਐਨਥਸ ਅਤੇ ਪਿੰਕ ਕਿਸਮ ਫੁੱਲਾਂ ਸਮੇਤ ਵੱਖ ਵੱਖ ਕਿਸਮਾਂ ਦੇ ਫੁੱਲ ਸ਼ਾਮਿਲ ਸਨ। ਇਨਡੋਰ ਜਾਂ ਔਰਨਾਮੈਂਟਲ ਪੌਦਿਆਂ ਵਿਚ ਐਗਲੋਨੀਆ, ਡਰੈਸ਼ੀਨਾ, ਐਲਪੀਨੀਆ, ਜਿਰੇਨੀਅਮ, ਬੁਗੋਨੀਅਮ, ਯੂਫੋਰਬੀਆ, ਪਾਮ, ਪਾਈਕਸ, ਫਰਨ, ਸਪੈਰਗਸ, ਕਰੋਟੋਨ, ਗਰਾਫਟਡ, ਸਕੂਲੈਂਡਸ, ਬੋਨਜ਼ਾਈ ਅਤੇ ਫਾਈਕਸ ਆਦਿ ਕਿਸਮ ਦੇ ਪੌਿਿਦਆਂ ਤੋਂ ਇਲਾਵਾ ਵੱਖ ਵੱਖ ਤਰ੍ਹਾਂ ਦੇ ਕੈਕਟਸ ਵੀ ਸ਼ਾਮਿਲ ਹਨ।
ਅੱਜ ਸਵੇਰ ਤੋਂ ਹੀ ਪੰਜਾਬ ਭਰ ਵਿਚੋਂ ਜਿਥੇ ਵੱਖ ਵੱਖ ਕਾਲਜਾਂ, ਸਕੂਲਾਂ, ਨਰਸਰੀਆਂ ਵਾਲਿਆਂ ਨੇ ਸੋਹਣੇ ਸੋਹਣੇ ਗਮਲਿਆਂ ਵਿਚ ਸਜੇ ਵੱਖ ਵੱਖ ਵੰਨਗੀਆਂ ਦੇ ਫੁੱਲਾਂ ਅਤੇ ਪੌਦਿਆਂ ਨੂੰ ਸਜਾਉਣਾ ਸ਼ੁਰੂ ਕਰ ਦਿੱਤਾ ਹੈ ਉਥੇ ਇਸ ਵਾਰ ਫੁੱਲਾਂ ਦੀ ਪ੍ਰਦਰਸ਼ਨੀ ਵਿਚ `ਚ ਹੋਣ ਵਾਲੇ ਮੁਕਾਬਲਿਆਂ ਦੇ ਲਈ ਵਿਅਕਤੀਗਤ ਤੌਰ `ਤੇ ਬਹੁਤ ਸਾਰੇ ਕੁਦਰਤ ਪ੍ਰੇਮੀਆਂ ਵੱਲੋਂ 492 ਐਂਟਰੀਆਂ ਦਰਜ ਕਰਵਾਈਆਂ ਗਈਆਂ ।
ਸਲਾਹਕਾਰ ਬਾਗਬਾਨੀ ਡਾ. ਜਸਵਿੰਦਰ ਸਿੰਘ ਬਿਲਗਾ ਨੇ ਦੱਸਿਆ ਕਿ ਵਾਈਸ ਚਾਂਸਲਰ, ਪ੍ਰੋ. ਡਾ. ਜਸਪਾਲ ਸਿੰਘ ਸੰਧੂ ਜੋ ਮਨੁੱਖੀ ਸੰਵੇਦਨਾਂ ਨੂੰ ਕੁਦਰਤ ਦੇ ਅਹਿਸਾਸ ਨਾਲ ਜੋੜ ਕੇ ਦੇਖਦੇ ਹਨ ਖੁਦ ਬਾਗਬਾਨੀਆਂ ਗਤੀਵਿਧੀਆਂ ਵਿਚ ਪੂਰੀ ਰੁਚੀ ਵਿਖਾਉਂਦੇ ਹਨ।
ਯੂਨੀਵਰਸਿਟੀ ਦੇ ਲੈਂਡਸਕੇਪ ਅਫਸਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ 15 ਮਾਰਚ ਮੰਗਲਵਾਰ ਨੂੰ ਸਵੇਰੇ  ਫੁੱਲਾਂ  , ਪੌਦਿਆਂ ਅਤੇ ਰੰਗੋਲੀਆਂ ਦੀ ਪਰਖ ਵੱਖ- ਵੱਖ ਮਹਿਮਾਨਾਂ ਵਲੋਂ ਕਰਵਾਈ ਜਾਵੇਗੀ ਜਿਸ ਵਿੱਚ ਇਨਾਮਾਂ ਦੀ ਘੋਸ਼ਣਾ ਵੀ  ਕੀਤੀ ਜਾਵੇਗੀ। ੳਸੇ ਦਿਨ ਫੁਲਾਵਰ ਸ਼ੋਅ ਅਤੇ ਰੰਗੋਲੀ ਦੀਆਂ ਪ੍ਰਦਰਸ਼ਨੀਆਂ ਦਾ ਰਸਮੀ ਉਦਘਾਟਨ ਵੀ ਕੀਤਾ ਜਾਵੇਗਾ। ਇਸ ਅਯੋਜਨ ਨਾਲ ਸੀ੍ਰ ਗੁਰੁ ਗ੍ਰੰਥ ਸਾਹਿਬ ਭਵਨ ਦਾ ਵਿਹੜਾ ਵੱਖ ਵੱਖ ਫੁਲਾਂ, ਪੌਦਿਆਂ ਅਤੇ ਰੰਗੋਲੀ ਨਾਲ ਖਿੜਿਆ ਰਹੇਗਾ। ਫੁਲਾਵਰ ਸ਼ੋਅ ਦੇ ਨਾਲ ਨਾਲ ਕਈ ਨਰਸਰੀਆਂ, ਬਾਗਬਾਨੀ ਦੇ  ਸੰਦ, ਗਮਲੇ, ਜੈਵਿਕ ਪਦਾਰਥਾਂ ਅਤੇ ਹੋਰ ਸਜਾਵਟੀ ਸਮਾਨ ਦੇ ਸਟਾਲ ਵੀ ਲਗਾਏ ਜਾਣਗੇ  ਤਾਂ ਜੋ ਆਮ ਲੋਕਾਂ ਨੂੰ ਬਾਗਬਾਨੀ ਦੀ ਲੋੜ ਅਨੁਸਾਰ ਸਾਰਾ ਸਮਾਨ ਮਿਲ ਸਕੇ। ਇਨ੍ਹਾਂ ਸਟਾਲਾਂ ਵਿਚ ਵੱਖ ਵੱਖ ਬਾਗਬਾਨੀ ਖੇਤੀ ਸੰਦ, ਗਮਲੇ, ਜੈਵਿਕ ਖਾਦਾਂ, ਜੈਵਿਕ ਕੀਟਨਾਸ਼ਕ, ਵੱਖ ਵੱਖ ਸਬਜ਼ੀਆਂ ਦੀਆਂ ਪਨੀਰੀਆ, ਵੱਖ ਵੱਖ ਅਨਾਜ, ਦੇਸੀ ਗੁੜ, ਸ਼ਹਿਦ, ਅਚਾਰ, ਹਲਦੀ ਆਦਿ ਤੋਂ ਇਲਾਵਾ ਹੋਰ ਬਹੁਤ ਸਾਰਾ ਸਮਾਨ ਸ਼ਾਮਲ ਹੈ।

NO COMMENTS

LEAVE A REPLY