”ਲਿੰਗ ਸਮਾਨਤਾ ਦੇ ਅਧਿਕਾਰਾਂ ਰਾਹੀਂ ਹੀ ਇਕ ਸਥਿਰ ਅਤੇ ਆਧੂਨਿਕ ਸਮਾਜ ਦੀ ਸਿਰਜਨਾਂ ਕੀਤੀ ਜਾ ਸਕਦੀ ਹੈ

0
57

ਅੰਮ੍ਰਿਤਸਰ 8 ਮਾਰਚ (ਰਾਜਿੰਦਰ ਧਾਨਿਕ) : ਜਿਲਾ ਪੱਧਰੀ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮੌਕੇ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਜੀ ਵਲੋ ਕੀਤੀ ਗਈ। ।ਇਸ ਅਵਸਰ ਤੇ ਸਬੌਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਅੋਰਤ ਦਾ ਸਮਾਜ ਵਿੱਚ ਇੱਕ ਅਹਿਮ ਰੋਲ ਹੈ।ਔਰਤ ਬਿਨਾਂ ਸਮਾਜ ਦੀ ਕਲਪਨਾ ਵੀ ਨਹੀ ਕੀਤੀ ਜਾ ਸਕਦੀ।ਅੱਜ ਦੀ 21 ਵੀ ਸਦੀ ਦੀ ਅੋਰਤ ਜੋ ਕਿ ਬਹੁਤ ਕੁਝ ਕਰਨ ਦੇ ਸਮਰਥ ਹੈ ਪਰ ਅਜੇ ਵੀ ਔਰਤ ਨੂੰ ਆਪਣਾ ਆਪ ਪਛਾਨਣ ਦੀ ਲੋੜ ਹੈ ਤਾਂ ਕਿ ਉਹ ਆਪਣੀ ਤਾਕਤ ਨੂੰ ਵਰਤ ਕੇ ਇਸ ਸਮਾਜ ਦੀ ਤੱਰਕੀ ਵਿੱਚ ਆਪਣਾ ਯੋਗਦਾਨ ਪਾ ਸਕੇ। ਲਿੰਗ ਸਮਾਨਤਾ ਦੇ ਅਧਿਕਾਰਾਂ ਰਾਹੀਂ ਹੀ ਇਕ ਸਥਿਰ ਅਤੇ ਆਧੂਨਿਕ ਸਮਾਜ ਦੀ ਸਿਰਜਨਾਂ ਕੀਤੀ ਜਾ ਸਕਦੀ ਹੈ। ਇਸ ਤੋ ਇਲਾਵਾ ਉਹਨਾਂ ਨੇ ਸੈਕਸ ਰੇਸ਼ੋ ਵਿਚ ਸੁਧਾਰ ਲਿਆਉਣ ਲਈ ਬੇਟੀ ਬਚਾਉ ਬੇਟੀ ਪੜਾਉ ਸਕਮਿ,, ਜੇ.ਐਸ.ਵਾਈ. ਸਕੀਮ, ਭਰੂਣ ਹਤਿੱਆ ਤੇ ਸਖਤ ਸਜਾਵਾਂ, ਪੀ.ਸੀ.-ਪੀ.ਐਨ.ਡੀ.ਟੀ. ਐਕਟ ਅਤੇ ਵੱਖ ਵੱਖ ਸਰਕਾਰੀ ਸਕੀਮਾ ਬਾਰੇ ਜਾਣਕਾਰੀ ਦਿੱਤੀ।ਇਸ ਮੋਕੇ ਤੇ ਜਿਲਾੂ੍ਹ ਟੀਕਾਕਰਣ ਅਫਸਰ ਡਾ ਕੰਵਲਜੀਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ, ਡੀ.ਐਮ.ਈ.ਉ ਸੁਖਜਿੰਦਰ ਸਿੰਘ, ਸ਼ਾਹਬਾਜ ਸਿੰਘ ਅਤੇ ਸਮੂਹ ਸਟਾਫ ਸ਼ਾਮਲ ਹੋਏ।

NO COMMENTS

LEAVE A REPLY