ਸ਼ਹਿਰ ਨੂੰ ਸਮਰਪਿਤ ਸੇਵਾਵਾਂ ਦੇ ਚੱਲਦਿਆਂ ਮੇਅਰ ਨੂੰ ਕੀਤਾ ਸਨਮਾਨਿਤ:ਆਸ਼ੂ ਨਾਹਰ

0
38

ਅੰਮ੍ਰਿਤਸਰ,2 ਜਨਵਰੀ (ਅਰਵਿੰਦਰ ਵੜੈਚ)- ਮਿਉਂਸੀਪਲ ਯੂਥ ਇੰਪਲਾਈਜ਼ ਫੈਡਰੇਸ਼ਨ ਵੱਲੋਂ ਨਵੇਂ ਸਾਲ ਦੇ ਸ਼ੁਭ ਮੌਕੇ ਤੇ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨ ਆਸ਼ੂ ਨਾਹਰ ਦੀ ਦੇਖ-ਰੇਖ ਵਿੱਚ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਕੰਪਨੀ ਬਾਗ ਵਿਖੇ ਆਯੋਜਿਤ ਪ੍ਰੋਗਰਾਮ ਦੇ ਦੋਰਾਰਾਂ ਮੇਅਰ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਵੱਲੋਂ ਸ਼ਹਿਰ ਦੀ ਭਲਾਈ ਲਈ ਕੀਤੇ ਕੰਮਾਂ ਦੀ ਪ੍ਰਸੰਸਾ ਵੀ ਕੀਤੀ ਗਈ।
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਤੇ ਸ਼ੁਭਕਾਮਨਾਵਾਂ ਭੇਟ ਕਰਦੇ ਹੋਏ ਕਿਹਾ ਕਿ ਕੰਮ ਕਰ ਰਹੇ ਸਫ਼ਾਈ ਅਤੇ ਸੀਵਰੇਜ਼ ਕਰਮਚਾਰੀ ਨਗਰ ਨਿਗਮਾਂ ਦੀ ਰੀੜ ਦੀ ਹੱਡੀ ਦੀ ਤਰ੍ਹਾਂ ਕੰਮ ਕਰਦੇ ਹਨ। ਇਹਨਾਂ ਦੇ ਕੰਮਾਂ ਅਤੇ ਮਿਹਨਤ ਸਦਕਾ ਹੀ ਗੁਰੂ ਨਗਰੀ ਦੀਆਂ ਸੜਕਾਂ ਫੁੱਟਪਾਥਾਂ ਗਲੀਆਂ ਵਿੱਚ ਖੂਬਸੂਰਤੀ ਦੇਖਣ ਨੂੰ ਮਿਲਦੀ ਹੈ। ਮੇਅਰ ਨੇ ਸਨਮਾਨਿਤ ਕਰਨ ਆਈਆਂ ਯੂਨੀਅਨਾਂ ਦੇ ਅਹੁਦੇਦਾਰਾਂ ਅਤੇ ਵਰਕਰਾਂ ਦਾ ਧੰਨਵਾਦ ਵੀ ਕੀਤਾ। ਆਸ਼ੂ ਨਾਹਰ ਨੇ ਕਿਹਾ ਕਿ ਮੇਅਰ ਕਰਮਜੀਤ ਸਿੰਘ ਰਿੰਟੂ ਦੇ ਉਦਮਾਂ ਸਦਕਾ ਗੁਰੂ ਨਗਰੀ ਵਿੱਚ ਜਿੱਥੇ ਡੱਟ ਕੇ ਵਿਕਾਸ ਕੰਮ ਕਰਵਾਏ ਗਏ ਅਤੇ ਜਾਰੀ ਵੀ ਹਨ। ਉਥੇ ਉਨ੍ਹਾਂ ਵੱਲੋਂ ਕਰਮਚਾਰੀਆਂ ਦੀਆਂ ਸਹੂਲਤਾਂ ਵੱਲ ਵੀ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ। ਕਰਮਚਾਰੀ ਮੇਅਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੇ ਧੰਨਵਾਦੀ ਹਨ ਜਿਸ ਤੇ ਚੱਲਦਿਆਂ ਮੇਅਰ ਵੱਲੋਂ ਸ਼ਹਿਰ ਅਤੇ ਕਰਮਚਾਰੀਆਂ ਨੂੰ ਭੇਟ ਕੀਤੀਆਂ ਜਾ ਰਹੀਆਂ ਸੇਵਾਵਾਂ ਦੇ ਬਦਲੇ ਉਨ੍ਹਾਂ ਨੂੰ ਸਨਮਾਨ ਦਿੱਤਾ ਗਿਆ ਹੈ। ਇਹਨਾਂ ਦੀ ਰਹਿਨੁਮਾਈ ਹੇਠ ਕਰਮਚਾਰੀ ਪੂਰੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਕੋਈ ਵੀ ਕਸਰ ਨਹੀਂ ਛੱਡਣਗੇ। ਇਸ ਮੌਕੇ ਤੇ ਰਾਜ ਕਲਿਆਣ,ਦੀਪਕ ਸਭਰਵਾਲ,ਬਾਦਲ,ਰਾਜ ਕੁਮਾਰ,ਕਿਰਨ ਕੁਮਾਰ ਸਿਹਤ ਵੱਡੀ ਸੰਖਿਆਂ ਵਿਚ ਕਰਮਚਾਰੀ ਮੌਜੂਦ ਸਨ।

NO COMMENTS

LEAVE A REPLY