ਸ਼ੇਰੇ ਪੰਜਾਬ ਯੂਥ ਕਲੱਬ ਨੇ ਲਗਾਇਆ ਖੂਨਦਾਨ ਕੈਂਪ

0
149

ਅੰਮ੍ਰਿਤਸਰ,27 ਫਰਵਰੀ (ਰਾਜਿੰਦਰ ਧਾਨਿਕ)- ਸ਼ੇਰੇ ਪੰਜਾਬ ਯੂਥ ਕਲੱਬ ਅੰਮ੍ਰਿਤਸਰ ਵੱਲੋਂ ਨਜ਼ਦੀਕ ਘੰਟਾ ਘਰ ਸ੍ਰੀ ਦਰਬਾਰ ਸਾਹਿਬ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਜਿੱਥੇ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਵੱਲੋਂ ਪੂਰੇ ਉਤਸ਼ਾਹ ਨਾਲ ਖੂਨ ਦਾਨ ਕੀਤਾ ਗਿਆ। ਅਦਲੱਖਾ ਬਲੈਡ ਬੈਂਕ ਦੇ ਮੁੱਖ-ਪ੍ਰਬੰਧਕ ਰਮੇਸ਼ ਚੋਪੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੂਨਦਾਨ ਮਹਾਂ ਦਾਨ ਹੈ। ਕਿਸੇ ਵੱਲੋਂ ਕੀਤਾ ਗਿਆ ਖੂਨਦਾਨ ਕਿਸੇ ਦੂਸਰੇ ਪਰਿਵਾਰ ਦੇ ਮਰੀਜ਼ ਨੂੰ ਨਵਾਂ ਜੀਵਨ ਦੇ ਸਕਦਾ ਹੈ। ਖੂਨ ਦਾਨ ਦੇ ਲਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਦਿੱਤਾ ਜਾ ਰਿਹਾ ਯੋਗਦਾਨ ਕਾਬਿਲ ਏ ਤਾਰੀਫ਼ ਹੈ। ਕੈਂਪ ਦੌਰਾਨ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਰਿਫਰੈਸ਼ਮੈਂਟ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਰਮੇਸ਼ ਚੋਪੜਾ ਨੇ ਦੱਸਿਆ ਕਿ ਅਦਲੱਖਾਂ ਬਲੱਡ ਬੈਂਕ ਵੱਲੋਂ ਗੁਰਦੁਆਰਾ ਸ੍ਰੀ ਤੂਤ ਸਾਹਿਬ, ਸੁਲਤਾਨਵਿੰਡ ਰੋਡ ਅਤੇ ਘੰਟਾ ਘਰ ਦੇ ਨਜ਼ਦੀਕ ਸ੍ਰੀ ਦਰਬਾਰ ਸਾਹਿਬ ਵਿਖੇ ਲਗਾਏ ਗਏ ਦੋ ਕੈਂਪਾਂ ਦੇ ਵਿੱਚ 205 ਖੂਨ ਦਾਨੀਆਂ ਵੱਲੋਂ ਖੂਨ ਦਾਨ ਕੀਤਾ ਗਿਆ। ਇਸ ਮੌਕੇ ਤੇ ਮਾਨ ਸਿੰਘ, ਜਸਪਾਲ ਸਿੰਘ,ਐਮ.ਪੀ.ਸਿੰਘ ਸਮੇਤ ਸੰਸਥਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਸਮੇਤ ਅਦਲੱਖਾਂ ਬਲੱਡ ਬੈਂਕ ਦੀ ਟੀਮ ਵੱਲੋਂ ਸੇਵਾਵਾਂ ਭੇਟ ਕੀਤੀਆਂ ਗਈਆਂ।

NO COMMENTS

LEAVE A REPLY