ਡਾ.ਕੁੰਵਰਵਿਜੇ ਪ੍ਰਤਾਪ ਸਿੰਘ ਦੀ ਗੁੱਡੀ ਚੜ੍ਹਦੀ ਵੇਖ ਘਬਰਾਏ  ਵਿਰੋਧੀ

0
52

 

 

ਅੰਮ੍ਰਿਤਸਰ 9 ਫਰਵਰੀ (ਰਾਜਿੰਦਰ ਧਾਨਿਕ) : ਆਮ ਆਦਮੀ ਪਾਰਟੀ ਦੀ ਚੜਾਈ ਤਾਂ ਪੂਰੇ ਪੰਜਾਬ ਵਿੱਚ ਵੇਖਣ ਨੂੰ ਮਿਲ ਰਹੀ ਹੈ, ਪਰ ਖ਼ਾਸ ਕਰਕੇ ਹਲਕਾ ਉੱਤਰੀ ਵਿੱਚ ਡਾ.ਕੁੰਵਰਵਿਜੇ ਪ੍ਰਤਾਪ ਸਿੰਘ ਦੀ ਗੁੱਡੀ ਚੜ੍ਹਦੀ ਵੇਖ ਘਬਰਾਏ ਹੋਏ ਵਿਰੋਧੀਆਂ ਵਲੋਂ ਝੂਠ ਦੇ ਪੁਲਿੰਦਿਆ ਦੇ ਤਾਣੇ ਬਾਣੇ ਬੁਣੇ ਜਾ ਰਹੇ ਹਨ ਅਤੇ ਝੂਠ ਦੀ ਸ਼ਿਆਹੀ ਨਾਲ ਲਿੱਬੜੇ ਹੋਏ ਸਿਆਸੀ ਤੀਰ ਚਲਾਏ ਜਾ ਰਹੇ ਹਨ, ਅੱਜ ਇੱਕ ਚੈੱਨਲ ਨੂੰ ਦਿੱਤੇ ਗਏ ਬਿਆਨ ਵਿੱਚ ਹਲਕਾ ਉਤੱਰੀ ਆਪ’ ਦੇ ਉਮੀਦਵਾਰ ਸਾਬਕਾ IG ਡਾ. ਕੁੰਵਰਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਵਿਰੋਧੀਆਂ ਵਲੋਂ ਓਹਨਾਂ ਨੂੰ ਬਦਨਾਮ ਕਰਨ ਲਈ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ਦੱਸਿਆ ਕਿ ਕੁਝ ਸਮੇਂ ਪਹਿਲਾਂ ਇੱਕ ਵੀਡੀਓ ਬਹੁਤ ਵਾਇਰਲ ਹੋਈ, ਜਿਸ ਵਿਚ ਇਕ ਵਿਅਕਤੀ ਵਲੋਂ ਦਇਆ ਨੰਦ ਨਗਰ ਵਿਖੇ ਇੱਕ ਮੀਟਿੰਗ ਹੋਈ ਜਿਸ ਵਿੱਚ ਇੱਕ ਸਾਜ਼ਿਸ਼ ਦੇ ਤਹਿਤ ਉਹਨਾਂ ਤੇ ਝੁਠਾ ਇਲਜ਼ਾਮ ਲਗਾਇਆ ਗਿਆ,ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਤੁਸੀਂ ਇੱਕ ਬੰਦਾ ਵੀ ਖੜਾ ਕਰਦੋ ਜਿਹੜਾ ਉਸ ਮੀਟਿੰਗ ਵਿੱਚ ਮੌਜੂਦ ਸੀ,ਅਸਲ ਵਿਚ ਇਹ ਇਕ ਸ਼ੂਟਿੰਗ ਕੀਤੀ ਗਈ ਸੀ ਅਤੇ ਝੂਠ ਦਾ ਪੁਲੰਦਾ ਤਿਆਰ ਕੀਤਾ ਗਿਆ ਸੀ,ਦਇਆ ਨੰਦ ਨਗਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਆਮ ਆਦਮੀ ਪਾਰਟੀ ਨਾਲ ਜੁੜੇ ਹਨ ਅਤੇ ਹਲ਼ਕੇ ਦੇ ਲੋਕਾਂ ਦਾ ਰੁਝਾਨ ਆਪ’ਵੱਲ ਹੈ ਉਹਨਾਂ ਵੀ ਇਸ ਵੀਡੀਓ ਦੀ ਨਿਖੇਦੀ ਕਿੱਤੀ ਹੈ ਜਿਸ ਬੰਦੇ ਨੇ ਵੀ ਇਹ ਵੀਡੀਓ ਬਣਾਈ ਹੈ ਉਹਨਾਂ ਕਿਹਾ ਕਿ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਿਹੜਾ ਬੰਦਾ ਵੀਡੀਓ ਵਿੱਚ ਬੋਲ ਰਿਹਾ ਹੈ,ਓਹ੍ਹ ਪਹਿਲਾਂ BJP ਦੇ ਨਾਲ ਹੁੰਦਾ ਸੀ ਤੇ ਅੱਜ ਕੱਲ ਅਕਾਲੀ ਉਮੀਦਵਾਰ ਦੇ ਸੋਸ਼ਲ ਮੀਡੀਆ ਵਾਰ ਰੂਮ ਵਿੱਚ ਬੈਠਿਆ ਹੁੰਦਾ ਹੈ ਅਤੇ ਇਹ ਵੀਡੀਓ ਵੀ ਉਸ ਵਾਰ ਰੂਮ ਵਿੱਚ ਸ਼ੂਟ ਕੀਤਾ ਗਿਆ ਸੀ ਜੋ ਕਿ ਬਹੁਤ ਹੀ ਪ੍ਰੋਫੇਸ਼ਨਲ ਤਰੀਕੇ ਨਾਲ ਬਣਾਈ ਗਈ ਸੀ,ਉਹਨਾਂ ਕਿਹਾ ਕਿ ਹਲ਼ਕੇ ਦੇ ਲੋਕ ਵਿਰੋਧੀ ਪਾਰਟੀਆਂ ਵਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਭਲੀ ਭਾਂਤ ਜਾਣਦੇ ਹਨ ਅਤੇ ਕਿਸੇ ਦੇ ਵੀ ਬਹਿਕਾਵੇ ਵਿੱਚ ਨਹੀਂ ਆਉਣਗੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣਗੇ ।

NO COMMENTS

LEAVE A REPLY