ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦਾ ਜਨਮ ਦਿਨ ਫੁੱਲ ਮਾਲਾਵਾਂ ਭੇਂਟ ਕਰਕੇ ਮਨਾਇਆ

0
61

ਅੰਮ੍ਰਿਤਸਰ 23 ਜਨਵਰੀ ( ਪਵਿੱਤਰ ਜੋਤ) ਸੁਤੰਤਰਤਾ ਸੈਨਾਨੀ ਉਤਰਾਧਿਕਾਰੀ ਸੰਸਥਾ ਵੱਲੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦਾ ਜਨਮ ਦਿਨ ਭੰਡਾਰੀ ਪੁੱਲ ਵਿਖੇ ਉਨ੍ਹਾਂ ਦੇ ਯਾਦਗਾਰੀ ਬੁੱਤ ਉੱਪਰ ਫੁੱਲ ਮਾਲਾਵਾਂ ਭੇਂਟ ਕਰਕੇ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਰਾਮਪਾਲ ਸਿੰਘ ਪੰਨੂ ਨੇ ਕੀਤੀ। ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਰਮਜੀਤ ਸਿੰਘ ਕੇ ਪੀ ਨੇ ਦੱਸਿਆ ਕਿ ਨੇਤਾ ਜੀ ਨੇ ਆਪਣੀ ਜਾਨ ਵਾਰ ਕੇ ਸਾਨੂੰ ਆਜਾਦੀ ਲੈ ਕੇ ਦਿੱਤੀ ਹੈ। ਉਨ੍ਹਾਂ ਦਾ ਇੱਕੋ ਨਾਹਰਾ ਸੀ ਤੁਮ ਮੁਝੇ ਖੂਨ ਦੋ ਮੈਂ ਤੁਮੇ ਆਜਾਦੀ ਦਿਲਾਉਂਗਾ। ਦੇਸ਼ ਭਗਤ ਪ੍ਰੀਵਾਰ ਹਰ ਸਾਲ ਇਕੱਤਰ ਹੋ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ।
ਇਸ ਮੌਕੇ ਤੇ ਸਰਵ ਸ੍ਰੀ ਰਾਮਪਾਲ ਸਿੰਘ ਪੰਨੂੰ, ਰਘਬੀਰ ਸਿੰਘ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਜਗਰੂਪ ਸਿੰਘ, ਦਲਬੀਰ ਸਿੰਘ, ਅਮਰੀਕ ਸਿੰਘ, ਮੰਗਲ ਸਿੰਘ, ਅਵਤਾਰ ਸਿੰਘ, ਬਚਿੱਤਰ ਸਿੰਘ, ਭੁਪਿੰਦਰ ਸਿੰਘ, ਦਲੇਰ ਸਿੰਘ ਆਦਿ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।

NO COMMENTS

LEAVE A REPLY