ਡਿਪਟੀ ਕਮਿਸ਼ਨਰ ਵੱਲੋਂ ਜਿੰਮ ਖੋਲਣ ਵਾਲਿਆਂ ਨੂੰ ਚੇਤਾਵਨੀ

0
22

– ਕੋਰੋਨਾ ਪਾਬੰਦੀ ਦੀ ਉਲੰਘਣਾ ਹੋਈ ਤਾਂ ਹੋਵੇਗਾ ਜਿੰਮ ਸੀਲ
ਅੰਮਿ੍ਤਸਰ, 20 ਦਸੰਬਰ (ਰਾਜਿੰਦਰ ਧਾਨਿਕ) : ਡਿਪਟੀ ਕਮਿਸ਼ਨਰ ਸ ਗੁਰਪ੍ਰੀਤ ਸਿੰਘ ਖਹਿਰਾ ਨੇ ਕੋਰੋਨਾ ਪਾਬੰਦੀਆਂ ਦੀ ਉਲੰਘਣਾ ਕਰਨ ਵਾਲੇ ਜਿੰਮ ਮਾਲਕਾਂ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਕੋਈ ਜਿੰਮ ਪਾਬੰਦੀ ਦੇ ਬਾਵਜੂਦ ਖੁੱਲਿਆ ਤਾਂ ਜਿੱਥੇ ਜਿੰਮ ਸੀਲ ਕੀਤਾ ਜਾਵੇਗਾ, ਉਥੇ ਜਿੰਮ ਮਾਲਕ, ਹਾਜ਼ਰ ਕਰਮਚਾਰੀਆਂ ਅਤੇ ਜਿੰਮ ਸੇਵਾ ਲੈ ਰਹੇ ਸ਼ਹਿਰੀਆਂ ਵਿਰੁੱਧ ਕੇਸ ਦਰਜ ਕਰਕੇ ਕਾਨੂਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੇ ਨੋਟਿਸ ਵਿੱਚ ਇਹ ਗੱਲ ਆਈ ਹੈ ਕਿ ਕੁੱਝ ਜਿੰਮ ਮਾਲਕ ਕੋਰੋਨਾ ਪਾਬੰਦੀ ਦੇ ਬਾਵਜੂਦ ਚੋਰੀ ਛਿਪੇ ਜਿੰਮ ਖੋਲ ਕੇ ਲੋਕਾਂ ਨੂੰ ਸੇਵਾਵਾਂ ਦੇ ਰਹੇ ਹਨ, ਜੋ ਕਿ ਕਾਨੂੰਨ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

NO COMMENTS

LEAVE A REPLY