ਏਕਨੂਰ ਸੇਵਾ ਟਰੱਸਟ ਨੇ ਕਰਵਾਇਆ ਸਾਲਾਨਾ ਧਾਰਮਿਕ ਪ੍ਰੋਗਰਾਮ

0
23

ਅੰਮ੍ਰਿਤਸਰ,17 ਜਨਵਰੀ (ਪਵਿੱਤਰ ਜੋਤ)- ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਹਰ ਸਾਲ ਦੀ ਤਰਾਂ ਸੰਗਤਾਂ ਵੱਲੋਂ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸਰਬੱਤ ਦੇ ਭਲੇ ਦੀ ਕਾਮਨਾ ਕਰਦਿਆਂ ਅਰਦਾਸ ਕੀਤੀ ਗਈ। ਭਾਈ ਰਵਿੰਦਰ ਸਿੰਘ ਰਾਗੀ ਜਥੇ ਵੱਲੋਂ ਇਲਾਹੀ ਕੀਰਤਨ ਗਾਇਨ ਕਰਦਿਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਗੁਰੂ ਘਰ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ। ਏਕਨੂਰ ਸੇਵਾ ਟਰੱਸਟ,ਨੌਜਵਾਨ ਸੇਵਕ ਸਭਾ ਵੱਲੋਂ ਗਲੀ ਨੰਬਰ 6 ਅਮਨ ਐਵੇਨਿਊ ਵਿਖੇ ਕਰਵਾਏ ਪ੍ਰੋਗਰਾਮ ਦੇ ਵਿੱਚ ਕੰਵਰ ਵਿਜੇ ਪ੍ਰਤਾਪ ਸਿੰਘ,ਅਰਵਿੰਦਰ ਵੜੈਚ,ਜਸਪਾਲ ਸਿੰਘ,ਸ਼ੁਭਮ ਵਰਮਾ, ਗੋਰਵ,ਰਵਿੰਦਰ, ਸਤਿਅਮ ਮਹਾਜਨ, ਜਤਿੰਦਰ ਮੰਗਹੋਤਰਾ,ਸੋਮ,ਸੁਮਿਤ, ਆਦਿਤਿਆ,ਜਤਿੰਦਰਪਾਲ ਸਿੰਘ,ਸਾਹਿਲ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ।

NO COMMENTS

LEAVE A REPLY